ਸਰੂ ਵਰਗੇ ਜਵਾਨਾਂ ਨੂੰ ਵੀ , ਰੋਗ ਤੋਮਤ ਲਾਅ ਦਿੰਦੀ ਏ!

ds_5.jpgਸਰੂ ਵਰਗੇ ਜਵਾਨਾਂ ਨੂੰ ਵੀ , ਰੋਗ ਤੋਮਤ ਲਾਅ ਦਿੰਦੀ ਏ!
ਮੈਂ ਮੁੜ ਨਾਂ ਆਉਦਾਂ ਕਦੇ ਗੁਰਦੂਆਰੇ,
ਜੇ ਗੁਰ ਸਿੱਖਾਂ ਦਾ ਮੈਨੂੰ ਹੂਕਮ ਨਾਂ ਹੁੰਦਾਂ,
ਮੈ ਚਲਾਕ ਲੂੰਬੜਾਂ ਚ ਕਦੇ ਨਾਂ ਬਹਿੰਦਾਂ,
ਜੇ ਗੁਰੂ ਗਰੰਥ ਦਾ ਪਰਕਾਸ਼ ਨਾਂ ਹੁੰਦਾਂ!
ਝੂਠੇ ਤੇ ਫਰੇਬੀਆਂ ਵਿਚ ਬੈਹ ਕੇ,
ਮਾਣ ਸਤਿਕਾਰ ਗਵੋਂਦਾਂ ਬੰਦਾਂ!
ਬੱਦ ਨਾਲੋਂ ਬਦਨਾਮੀ ਮਾੜੀ,
ਜਿੰਦਗੀ ਨੂੰ ਘੁਣ ਲਾਅ ਦਿੰਦੀ ਏ!
ਸਰੂ ਵਰਗੇ ਜਵਾਨਾਂ ਨੂੰ ਵੀ ,
ਰੋਗ ਤੋਮਤ ਲਾਅ ਦਿੰਦੀ ਏ!
ਮੈ ਪੈਰਾ ਸ਼ੂਟ ਦਾ ਰਿਹਾਂ ਸਿਪਾਹੀ,
ਬੰਗਲਾਂ ਦੇਸ਼ ਦੀ ਜੰਗ ਵੀ ਲੜਿਆਂ!
ਜਿਤ ਦੇ ਸਦਾ ਬਿਗਲ ਵਜਾਏ,
ਗਰੀਬ ਗੁਰਬੇ ਦਾ ਸਹਾਰਾ ਬਣਿਆ!
ਉਲਜੀਆਂ ਤਾਣੀਆ ਕਈ ਸੁਲਝਾਈਆਂ,
ਗਾਡੀ ਬੰਦਾਂ ਕਈ ਵਾਰੀ ਬਣਿਆਂ!
ਪਰ ਤੇਰੀਆਂ ਦਾਤਾ ਤੂੰ ਹੀ ਜਾਣੇ,
(ਕੁੱਕੜ ਪਿੰਡੀਏ )ਨਾਲ ਕੀ ਕੀ ਬਣਿਆ!
ਜਿਸ ਪਾਸ ਬੈਠਿਆਂ ਸੋਹੀਏ,ਸਬਨਾਂ ਦਾ ਵਸੈਹ ਤੂੰ ਆਖੇ,
ਪਰ ਤੈਨੂੰ ਵਟੇ ਆਪਣਿਆਂ ਮਾਰੇ,ਤੂੰ ਵੀ ਤਾਂ ਨਾਨਕ ਵਿਚਾਰਾ ਆਖੇਂ!
This e-mail address is being protected from spam bots, you need JavaScript enabled to view it (ਕੁੱਕੜ ਪਿੰਡੀਆ) This e-mail address is being protected from spam bots, you need JavaScript enabled to view it