ਮੇਰੀ ਇਕ ਮਾਸੀ
ds_5.jpgਮੈਨੂੰ ਮੇਰੀ ਇਕ ਮਾਸੀ ਨੇ ,
ਕੁਸ਼ੜ ਚੁਕ ਬਹੁਤ ਖਿਡਾਇਆ?
ਮੈਨੂੰ ਠੇਠਰ,ਖਚਰਾ ਕਹਿਕੇ ,
ਸੱਬ ਨੂੰ ਹਾਸੇ ਦੇ ਵਿਚ ਪਾਇਆ?
ਕਿਤੇ ਕਿਤੇ ਮਾਸੀ ਦਾ ਝੱਗਾ,
ਆਪਾਂ ਵੀ ਤਰੋ ਤਰ ਕਰਾਇਆ?
ਦਾਦਣਾ ਕੈਹ ਕੇ ਵਗਾ ਮਾਰਿਆ,
ਭੈਣੇ ਤੂੰ ਮੁੰਡਾ ਕਿਦਾ ਦਾ ਜਾਇਆ?
ਮੈ ਮਾਸੀ ਨਾਲ ਸੱਬ ਦੁਖ ਫਰੋਲੇ,
ਮਾਸੀ ਤੋਂ ਰਖਿਆ ਮੈ ਨਹੀ ਅੋਹਲੇ?
ਪੰਜਾਬੀ ਇਕ ਗਲ ਦੀ ਦੂਹਾਈ ਦਿੰਦੇ,
ਕੋਈ ਰੋਵੇ ਮਾਂ ਨੂੰ ਕੋਈ ਮਾਸੀ ਨੂੰ ਕਹਿੰਦੇ?(ਕੁੱਕੜ ਪਿੰਡੀਆ)17 jun 17