ਢਕੀਆਂ ਜਾਣ ਪੋਤੀਆ ਮੇਰੀਆਂ,ਪੋਤਾ ਵੀ ਇਕ ਭੇਜ ਦੇ?

ਸੋਹਣੀ ਜਹੀ ਦਿਵਾਲੀ ਦੀ ,ਰਾਤ ਇਕ ਆਈ ਸੀ,
ਕਿਲਕਾਰੀ ਸੀ ਵਜੀ,ਜਦੋਂ ਧੀਅ ਮੇਰੀ ਜਾਈ ਸੀ ?


ਰੱਬ ਸਬੱਬੀ ਘਰ ਵਿਚ ,ਕੜਾਹੀ ਵੀ ਤਾਈ ਸੀ,
ਚੜਦੀ ਸਵੇਰ ਮਿਲੀ ਮੈਨੂੰ ਜਾਂਅ ਵਧਾਈ ਸੀ ?


ਜਿਥੇ ਹਨੇਰੀ ਆਈ ,ਉਥੇ ਮੀਹ ਵੀ ਤਾਂ ਆਏ ਗਾ,
ਭੈਣਾ ਭਰਾਵਾਂ ਨਾਲ,ਪੁਤ ਮੇਰਾ ਰੱਲ ਜਾਏ ਗਾ?


ਮਾਂ ਮੇਰੀ ਲੋਕਾਂ ਨੂੰ ਇੰਜ ਆਂਖੀ ਜਾਂਦੀ ਸੀ,
ਪਥਰ ਹੀ ਤਾਂ ਆਇਆ ਪਤਾ ਨਹੀ ਕੀ ਕੀ ਆਖੀ ਜਾਂਦੀ ਸੀ?


ਕਨਿਆਂ ਦੀਆਂ ਕਿਸਮਤਾਂ
ਕੁੱਕੜ ਪਿੰਡੀਆ ਰਿਹਾ  ਖਾਂਮਦਾ,
ਬਾਪੂ ਮੇਰਾ ਲੋਕਾਂ ਨੂੰ ਇੰਜ ਕਹੀ ਜਾਮਦਾ?


ਗਉਆਂ ਜੇ ਤੂੰ ਦਿਤੀਆਂ ਨੇ ਤਾਂ ਪਾੱਲੀ ਵੀ ਇਕ ਭੇਜ ਦੇ,
ਢਕੀਆਂ ਜਾਣ ਪੋਤੀਆ
ਮੇਰੀਆਂ,ਪੋਤਾ ਵੀ ਇਕ ਭੇਜ ਦੇ?
(ਕੁੱਕੜ ਪਿੰਡੀਆ)...28,jun,2015