......ਪਤਰਕਾਰੀ....
d_s_phixr.pngਪਤਰਕਾਰੀ ਕਰਨੀਂ ਕੋਈ ,ਅਇਡਾ ਕੰਮ ਆਸਾਨ ਨਹੀ ਹੈ,
ਜਰਾਈਮਪੇਸ਼ਾ ਲੋਕਾਂ ਤੇ ਲਿਖਦਾ,ਪਤਰਕਾਰ ਨਦਾਨ ਨਹੀ ਹੈ?

ਉਪਰੋਂ ਧਰਮੀ ਵਿਚੋਂ ਕੁਕਰਮੀ,ਬੋਹਤੇ ਇਸ ਦੂਨੀਆਂ ਤੇ ਬੰਦੇ,
ਕਮਿਸ਼ਨ,ਰਿਸ਼ਵਤ ਖਾਈ ਜਾਦੇਂ, ਮੇਰੇ ਭਾਰਤ ਦੇਸ਼ ਦੇ ਬੰਦੇਂ?

ਤੰਦ ਨਹੀ ਹੈ ਉਲਜੀ ਤਾਣੀ,ਭਾਰਤ ਮਾਤਾ ਦੀ ਮੇਰੇ ਪਿਆਰੇ,
ਪੀਅਨ ਤੋਂ ਪੀ ਐਮ ਤਕ,ਭਰਿਸਟਾਚਾਰ ਚ ਫਸੇ ਹੋਏ ਸਾਰੇ?

ਕੋਈ ਸਿਟੀ ਘੂਟਾਲੇ ਵਿਚ ਹੈ,ਕੋਈ ਰੇਤਾ ਬਜਰੀ ਨਿਗਲੇ,
ਆਲਣੇ ਲੋਕਾਂ ਦੇ ਖਾਲੀ ਕੀਤੇ,ਕੈਪਟਨ ਖਾ ਖਾ ਕੇ ਬਿਜੜੇ?

ਚਿੜੀਆਂ ਪੰਜਾਬ ਵਿਚੋਂ ਭਜੀਆਂ,ਡਰਦੀਆਂ ਰੰਡੀਆਂ ਹੋਵਣ ਤੋਂ,
ਚਿੜੇ ਤਾਂ ਮਹਾਰਾਜਾ ਖਾ ਗਿਆ,ਅਰੂਸਾ ਦੀ ਪੀਂਗ ਝੜਾਵਣ ਤੋਂ?

ਗੋਲਕ ਚੋਰੀ ਹੋਈ ਗੁਰਦੂਆਰੇ,ਨਾਲੇ ਸੋਨੇਂ ਦਾ ਸ਼ਬਾ ਚੋਰੀ ਹੋਇਆ,
ਜੋ ਕਰਨ ਗੇ ਸੋ ਭਰਨ ਗੇ ,ਤੇਰੇ ਢਿਡ ਵਿਚ ਦਰਦ ਕਿਓ ਹੋਇਆ?

ਜਰਮਨੀ ਵਿਚ ਵਸਣ ਵਾਲਿਓ,ਦੇਖੋ,ਰੱਬ ਦੇ ਕੋਤਕ ਬੜੇ ਨਿਆਰੇ,
ਸਿਖਾਂ ਤੇ ਪਬੰਦੀਆ ਸੀ ਜੋ ਲੋਦੇ,ਆਪਣੇ ਜਾਲ ਚ ਫਸ ਗਏ ਸਾਰੇ?

ਬੋਹਤਿਆਂ ਸ਼ਿਤਰ ਰੂਹ ਨਾਲ ਖਾਦੇ,ਬੀਬੀਆਂ ਦੀਆਂ ਦਾੜਾ ਹਿਲੀਆਂ,
ਲੰਗਰ ਢੋਣਾ ਬੰਦ ਹੋ ਗਿਆ,ਖਾਲੀ ਹੋਈਆਂ ਗੁਦੂਆਰੇ ਦੀਆਂ ਕਿਲੀਆਂ?

ਕੁੱਕੜ ਪਿੰਡੀਆ ਬਾਜ ਆ ਜਾ ਤੂੰ,ਕਿਉ ਲੋਕਾਂ ਦੇ ਤਵੇ ਲੋਨਾਂ ਰਹਿਨਾਂ,
ਗੁਰਦੂਆਰੇ ਜਾਣ ਤੇ ਲਗੂ ਪਬੰਦੀ,ਦੋਸ਼ ਕਮੇਟੀਆਂ ਤੇ ਲੋਨਾਂ ਰਹਿਨਾਂ ?..30 jun 17