ਕੀ ਆਖਾਂ ਇਨਾਂ ਰਿਸਤੇ ਦਾਰਾਂ ਤਾਈ,
ਤੂਸੀਂ ਮੁਹੋ ਕਿਓ ਜਹਿਰ ਉਗਲਿਆ ਹੈ?
ਹਜੇ ਤੇ ਜਾਹਰਾ ਪੀਰ ਦਾ ਹੱਥ ਮੇਰੇ ਤੇ,
ਤੂਸੀਂ ਕੁਫਰ ਕਿਓ ਮੁਹੋ ਉਸ਼ਲਿਆਂ ਹੈ?
ਕੁਜ ਭੇਡਾਂ ਚਾਰਨ ਵਾਲੇ ਆਜੜੀਆਂ ਵੇਖੋ,
ਕੰਨ ਭਰਨੇ ਸ਼ੁਰੂ ਕੀਤੇ ਸਤਰੇ ਬਹਤਰੇ ਦੇ?
ਜ੍ਹੇੜਾ ਪਹਿਲਾਂ ਹੀ ਸੀ ਕੰਨਾ ਦਾ ਕਚਾ ਬੰਦਾਂ,
ਅੋਲੱਖ-ਅੋਲੱਖ ਕਰਦਾ ਧਰਮੋਂ ਸਖਣੇ ਬੰਦੇ ਦੇ?
ਸੋ ਸੁਖਾਂ ਨਾਲ ਲਏ ਹੋਏ ਲੋਕਾਂ ਦੇ ਬਚਿਆਂ ਨੂੰ?
ਏਹ ਹੰਕਾਰੀ ਬੰਦਾਂ ਕਰਨ ਬਿਮਾਰ ਲੱਗਾ ?
ਕਾਲੇ ਜਾਦੂ ਦੀਆਂ ਕਲਮਾਂ ਪੜ ਪੜ ਕੇ?
ਜਿੰਦਗੀ ਬਚਿਆਂ ਦੀ ਕਰਨ ਖਰਾਬ ਲਗਾ ?
ਅੋ ਭੂਲੇਓ ਲੋਕੋ ਕੁਜ ਮਥੇ ਨੂੰ ਹੱਥ ਮਾਰੋ,
ਐਹੋ ਜਹੇ ਬੰਦੇ ਤੋਂ ਕੁਜ ਲੈ ਕੇ ਨਾਂ ਖਾਣਾ,
ਆਪਣੇ ਬਚਿਆਂ ਨੂੰ ਰੋਕੋ ਗਲੀ ਵਿਚ ਜਾਣੌ,
ਨਹੀ ਤੇ ਜਿੰਦਗੀ ਭਰ ਪਏ ਗਾ ਪਸ਼ਤਾਣਾ ?
ਤੂਸੀਂ ਮੇਰੀ ਨੇਕੀ ਦਾ ਕੀ ਮੁਲ ਪਾਇਆ ?
ਮੈ ਨਾਮ ਤੂਹਾਡਾ ਦੂਨੀਆਂ ਤੇ ਚਮਕਾ ਦਿਤਾ,
ਤੂਸੀ ਸੀ ਬੇੜੇ ਤਾਰਦੇ,ਬਾਬਾ ਗੁਗਾ ਗਾਵਦੇਂ ਸੀ,
ਮੈ ਤੇ ਇਲਾਹੀ ਜੋਤ ਦੇ ਲੜ ਤੂਹਾਨੂੰ ਲਾ ਦਿਤਾ?
ਮਤਲਬ ਖੋਰ ਤੇ ਬਈਮਾਨ ਬਹੁਤ ਦੇਖੇ ਜੱਗ ਤੇ ,
ਤੂਹਾਡੇ ਵਰਗਾ ਹੋਸ਼ਾ ਨਹੀ ਮੈ ਹਜੇ ਤਕ ਡਿਠਾ
(ਕੁੱਕੜ ਪਿੰਡੀਆਂ) ਰਿਹਾ ਗੁਰੂ ਘਰ ਦਾ ਕੁਕਰ,
ਜਿਸ ਨੇ ਸੱਚ ਲਈ ਸਦਾ ਹੈ ਪਹਿਰਾ ਦਿਤਾ!
16 sep 17