4)-ਗੁਰ ਸਿਖਾਂ ਦੇ ਆਲਣੇ ਵਿਚੋਂ
d_s_phixr.jpgਗੁਰ ਸਿੱਖਾਂ ਦੇ ਘਰਾਂ ਅੰਦਰ-ਕਿਰਪਾ ਜਾਹਰਾ ਪੀਰ ਦੀ ਵਰਤਦੀ ਐ,
ਬਾਣੀ ਬਾਣੇ ਦੇ ਧਾਰਨੀ ਬਣ ਜਾਂਦੇਂ,ਤੇ ਜਪੂਜੀ ਚੇਹਰਿਆਂ ਉਤੇ ਝਲਕਦੀ ਐ!
ਸੇਵਾਸਿਮਰਨ ਚ ਸਦਾ ਲੀਨ ਰਹਿੰਦੇਂ,ਤੇ ਸਜੇ ਹੱਥ ਵਿਚ ਮਾਲਾ ਲਮਕਦੀ ਐ,
ਨੇਤਰ ਮਸਤੀ ਚ ਮਦਹੋਸ਼ ਰਹਿੰਦੇ,ਤੇ ਮਸਤੀ ਨਾਨਕ ਵਾਲੀ  ਝਲਕਦੀ ਐ!
ਗਉ ਗਰੀਬ ਦੀ ਰਕਸ਼ਾ ਲਈ ਤੱਤਪਰ ਰਹਿੰਦੇਂ, ਤਿੰਨ ਫੂਟੀ ਵੀ ਹਥਾਂ ਵਿਚ ਚਮਕਦੀ ਐ!
ਬਾਬਾ ਨਾਨਕਾ ਕੈਸੀ ਤੂੰ ਪੇਂਦ ਲਾਈ, ਤੇਰੀ ਕੋਮ ਕੋਡੇ ਰਾਕਸ਼ਾ ਅਗੇ ਪਈ ਗਰਜਦੀ ਐ?

ਤੂੰ ਹੈ ਮਾਣ ਨਿਮਾਣਿਆਂ ਦਾ (ਸਚੇ ਪਾਤਸ਼ਾਹਾ) ਕੈਹ ਕੈਹ ਕਿ ਅਰਦਾਸਾਂ ਕਰੀ ਜਾਦੇਂ ?
ਬਾਬਾ ਨਾਨਕਾ ਚੜਦੀ ਕਲਾ ਕੈਹ ਕੇ,ਗਰੀਬ ਗੁਰਬੇ ਦੀ ਮਦਤ ਕਰੀ ਜਾਂਦੇਂ?
ਆਫਤ ਆਈ ਜਾਂਅ ਕਿਦਾਰ ਨਾਥ ਉਤੇ,ਸਿੰਘਾਂ ਤੇਰਿਆ ਹਵਾਈ ਜਹਾਜ ਭੇਜ ਦਿਤੇ ?
ਸੀਰੀਆ ਵਿਚ ਹੂੰਦੇ ਜੁਲਮ ਦੇਖੇ,ਸਿਖਾਂ ਤੇਰਿਆ, ਲੰਗਰਾਂ ਦੇ ਟਰਕ ਠੇਲ ਦਿਤੇ ?  
ਮੁਸੀਬਤ ਜਦੋ ਵੀ ਦੂਨੀਆਂ ਤੇ ਆਈ ,ਤੂੰ ਸਿਖਾਂ ਨੂੰ ਹੋਸਲਾ ਬਕਸ਼ਿਆ ਹੈ ,
ਬਾਬਾ ਐਸੀ ਤੂੰ ਕੋਮ ਤਆਿਰ ਕੀਤੀ ,ਸਰਬਤ ਦਾ ਭਲਾ ਕਰਨਾਂ ਇਨਾਂ ਨੂੰ ਬਕਸ਼ਿਆ ਹੈ?
........(ਕੁੱਕੜ ਪਿੰਡੀਆ)....18 sep 17