ਰੰਗੀਨ ਮੋਰ

img1091002017_1_1.jpg

 

 

 

 

 

ਰੰਗੀਨ ਮੋਰ  
ਵਿਜੈ ਨਗਰ ਦੇ ਰਾਜਾ ਕ੍ਰਿਸ਼ਨਦੇਵ ਰਾਏ ਨੂੰ ਅਦਭੂਤ ਚੀਜ਼ਾਂ ਨੂੰ ਇਕੱਠਾ ਕਰਨ ਦਾ ਬਹੁਤ ਸ਼ੌਕ ਸੀ। ਹਰ ਦਰਬਾਰੀ ਉਹਨਾਂ ਨੂੰ ਖੁਸ਼ ਕਰਨ ਲਈ ਅਜਿਹੀ ਚੀਜ਼ਾਂ ਦੀ ਭਾਲ ਵਿੱਚ ਹੀ ਰਹਿੰਦੇ ਸਨ, ਜੋ ਦਰਬਾਰੀ ਰਾਜੇ ਨੂੰ ਅਜਿਹੀ ਚੀਜਾਂ ਲਿਆ ਕੇ ਦਿੰਦਾ ਸੀ, ਉਸ ਤੋਂ ਰਾਜਾ ਬਹੁਤ ਖੁਸ਼ ਹੁੰਦੇ ਸਨ ਅਤੇ ਉਸ ਨੂੰ ਵੱਡੀ ਰਕਮ ਇਨਾਮ ਵਿੱਚ ਦਿੱਤੀ ਜਾਂਦੀ ਸੀ।
ਇੱਕ ਵਾਰ ਇੱਕ ਦਰਬਾਰੀ ਦੇ ਦਿਮਾਗ ਵਿੱਚ ਇੱਕ ਚਲਾਕੀ ਆਈ। ਉਸ ਨੂੰ ਇੱਕ ਰੰਗ ਕਰਨ ਵਾਲੇ ਵਿਅਕਤੀ ਬਾਰੇ ਪਤਾ ਲਗਿਆ, ਜੋ ਕਿ ਕਿਸੇ ਵੀ ਚੀਜ਼ ਤੇ ਬਹੁਤ ਚੰਗੀ ਤਰ੍ਹਾਂ ਰੰਗ ਕਰ ਸਕਦਾ ਸੀ। ਉਸ ਦਰਬਾਰੀ ਨੇ ਉਸ ਰੰਗ ਕਰਨ ਵਾਲੇ ਆਦਮੀ ਨੂੰ ਕਿਹਾ ਕਿ ਤੂੰ ਮੇਰੇ ਲਈ ਜੇ ਇੱਕ ਮੋਰ ਤੇ ਰੰਗ ਕਰ ਦੇ ਤਾਂ ਮੈਂ ਤੈਨੂੰ ਇਸ ਕੰਮ ਲਈ ਚੰਗੀ ਵੱਡੀ ਰਕਮ ਦਿਆਂਗਾ। ਉਸ ਆਦਮੀ ਨੇ ਕਿਹਾ ਠੀਕ ਹੈ ਮੈਂ ਕਰ ਦਿਆਂਗਾ।

ਦਰਬਾਰੀ ਨੇ ਉਸ ਨੂੰ ਇੱਕ ਮੋਰ ਲਿਆ ਕੇ ਦਿੱਤਾ, ਜਿਸ ਤੇ ਉਸ ਆਦਮੀ ਨੇ ਲਾਲ ਰੰਗ ਕਰ ਦਿੱਤਾ। ਉਸ ਲਾਲ ਮੋਰ ਨੂੰ ਲੈ ਕੇ ਦਰਬਾਰੀ ਰਾਜੇ ਪਾਸ ਪਹੁੰਚਿਆ ਅਤੇ ਕਿਹਾ ਮਹਾਰਾਜ ਦੇਖੋ ਮੈਂ ਤੁਹਾਡੇ ਲਈ ਅਜਿਹੀ ਚੀਜ਼ ਲੈ ਕੇ ਆਇਆ ਹਾਂ, ਜੋ ਤੁਸੀਂ ਸ਼ਾਇਦ ਹੀ ਵੇਖੀ ਹੋਵੇ।

ਰਾਜੇ ਨੇ ਮੋਰ ਵੇਖਿਆ ਅਤੇ ਕਿਹਾ 'ਅਰੇ ਵਾਹ ਲਾਲ ਰੰਗ ਦਾ ਮੋਰ ਇਸ ਤਾਂ ਅਸੀਂ ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਹੀ ਵੇਖਿਆ ਹੈ ਤੁਸੀਂ ਇਸ ਨੂੰ ਕਿੱਥੋ ਲੈ ਕੇ ਆਏ ਹੋ? ਦਰਬਾਰੀ ਨੇ ਕਿਹਾ ਮਹਾਰਜ ਇਸ ਨੂੰ ਮੈਂ ਤੁਹਾਡੇ ਲਈ ਮੱਧ ਪ੍ਰਦੇਸ਼ ਤੋਂ ਬਹੁਤ ਮੁਸ਼ਕਿਲ ਨਾਲ ਫੜ ਕੇ ਲਿਆਇਆ ਹਾਂ। ਰਾਜਾ ਮੋਰ ਵੇਖ ਕੇ ਬਹੁਤ ਖੁਸ਼ ਹੋਇਆ ਅਤੇ ਉਹਨਾਂ ਨੇ ਖੁਸ਼ ਹੋ ਕੇ ਦਰਬਾਰੀ ਨੂੰ 50 ਹਜਾਰ ਰੁੱਪਏ ਇਨਾਮ ਵਿੱਚ ਦਿੱਤੇ। ਦਰਬਾਰੀ ਇਨਾਮ ਪਾ ਕੇ ਬਹੁਤ ਖੁਸ਼ ਹੋ ਗਿਆ।

ਤੇਨਾਲੀ ਰਾਮ ਵੀ ਉਸ ਸਮੇਂ ਦਰਬਾਰ ਵਿੱਚ ਹੀ ਸੀ। ਉਹਨਾਂ ਨੂੰ ਸਮਝ ਆ ਗਿਆ ਸੀ ਕਿ ਇਸ ਦਰਬਾਰੀ ਨੇ ਰਾਜੇ ਨੂੰ ਮੂਰਖ ਬਣਾਇਆ ਹੈ। ਮੋਰ ਕਦੀ ਲਾਲ ਰੰਗ ਦੇ ਨਹੀਂ ਹੁੰਦੇ। ਤੇਨਾਲੀ ਰਾਮ ਨੇ ਉਸੇ ਸਮੇਂ ਤੋਂ ਰਾਜ ਵਿੱਚ ਰੰਗ ਕਰਨ ਵਾਲੇ ਬੰਦੇ ਦੀ ਖੋਜ ਸ਼ੁਰੂ ਕੀਤੀ ਅਤੇ ਕੁੱਝ ਹੀ ਦਿਨਾਂ ਵਿੱਚ ਉਹਨਾਂ ਨੂੰ ਉਸ ਬੰਦੇ ਦਾ ਪਤਾ ਲੱਗ ਗਿਆ।

ਤੇਨਾਲੀ ਰਾਮ ਨੇ ਉਸ ਨੂੰ ਪੈਸੇ ਦਿੱਤੇ ਅਤੇ ਲਾਲ ਰੰਗ ਦੇ ਹੀ ਚਾਰ ਮੋਰ ਹੋਰ ਬਣਵਾਏ ਅਤੇ ਰਾਜ ਦਰਬਾਰ ਵਿੱਚ ਪਹੁੰਚੇ। ਉਹਨਾਂ ਨੇ ਮਹਾਰਾਜ ਨੂੰ ਕਿਹਾ ਮੈਂ ਵੀ ਤੁਹਾਡੇ ਲਈ ਲਾਲ ਰੰਗ ਦੇ ਚਾਰ ਮੋਰ ਲੈ ਕੇ ਆਇਆ ਹਾਂ ਮੈਨੂੰ ਵੀ ਇਨਾਮ ਦਿੱਤਾ ਜਾਵੇ। ਰਾਜੇ ਨੇ ਮੋਰ ਵੇਖੇ ਅਤੇ ਕਿਹਾ ਇਹਨਾਂ ਨੂੰ ਵੀ ਇਨਾਮ ਦਿੱਤਾ ਜਾਵੇ।

ਤੇਨਾਲੀ ਰਾਮ ਨੇ ਕਿਹਾ ਮਹਾਰਾਜ ਅਸਲ ਵਿੱਚ ਇਨਾਮ ਦਾ ਅਸਲ ਹੱਕਦਾਰ ਮੈਂ ਨਹੀਂ ਇਹ ਵਿਅਕਤੀ ਹੈ ਜਿਸ ਨੇ ਸਾਰੇ ਮੋਰਾਂ ਤੇ ਰੰਗ ਕੀਤਾ ਹੈ। ਇਹ ਮੋਰ ਕਿਸੇ ਜੰਗਲ ਵਿੱਚ ਨਹੀਂ ਮਿਲਦੇ ਕਿਉਂਕਿ ਲਾਲ ਰੰਗ ਦੇ ਮੋਰ ਹੁੰਦੇ ਹੀ ਨਹੀਂ ਹਨ।

ਹੁਣ ਰਾਜੇ ਨੂੰ ਸਾਰੀ ਕਹਾਣੀ ਸਮਝ ਆ ਗਈ ਉਹਨਾਂ ਨੇ ਉਸ ਦਰਬਾਰੀ ਨੂੰ ਬੁਲਾ ਕੇ ਉਸ ਤੋਂ 50 ਹਜਾਰ ਵਾਪਸ ਦੇਣ ਲਈ ਕਿਹਾ ਅਤੇ ਪੰਜ ਹਜਾਰ ਜਿਆਦਾ ਦੇਣ ਦੀ ਸਜਾ ਵੀ ਦਿੱਤੀ ਅਤੇ ਉਸ ਰੰਗ ਕਰਨ ਵਾਲੇ ਵਿਅਕਤੀ ਨੂੰ ਇਨਾਮ ਵੀ ਦਿੱਤਾ।