ਦਸਤੂਰ ਗੁਰੂ ਘਰਾਂ ਦੇ ਤੋੜੇ ,(ਕੁੱਕੜ ਪਿੰਡੀਆਂ)
d_s_phixr.jpgਗੁਰਦੂਆਰੇ ਆਉਣ ਤੇ ਲਗੀ ਪਬੰਦੀ,
ਵਿਚ ਧਰਮ ਦੇ ਪਕੇ ਪਬੰਦ ਸਨ ਜ੍ਹੇੜੇ?

ਸਿੱਖ ਧਰਮ ਦੇ ਪਕੇ ਪਹਿਰੇਦਾਰ ਸਨ,
ਜਥੇਬੰਦੀਆਂ ਦੇ ਜਥੇਦਾਰ ਸਨ ਜ੍ਹੇੜੇ ?

ਮਿਠਤ ਨੀਮੀ ਨਾਨਕਾਂ ਕਹਿਣ ਵਾਲੇ,
ਧਕੇ ਧੀਰਮਲੀਆਂ ਦੇ ਚੜੇ ਨੇ ਜ੍ਹੇੜੇ ?

ਗੁਰਪੁਰਬਾਂ ਤੇ ਘਰੇ ਦੇਗ ਬਨਾਵਣ,
ਖੁਸ਼ੀ ਗਮੀਂ ਤੇ ਵੀ ਘਰੇ ਰਹਿਣ ਜ੍ਹੇੜੇ?

ਕਾਮਰੇਟਾਂ ਕਮੇਟੀਆਂ ਵਿਚ ਆ ਕੇ ,
ਦਸਤੂਰ ਗੁਰੂ ਘਰਾਂ ਦੇ ਇਨਾਂ ਤੋੜੇ ?

ਬਿਨਾਂ ਜੰਨਜੀਰੋ ਜਕੜ ਕੇ ਰੱਖ ਦਿਤੇ,
ਕੋਡੇ ਰਾਕਸ਼ਾਂ ਨੇ ਬਾਬਾ ਸਿੱਖ ਤੇਰੇ ?,(ਕੁੱਕੜ ਪਿੰਡੀਆਂ)