....ਵਲੀ ਕੰਧਾਰੀਆਂ ਨੇ ਸਦਾ ਹੀ ਜਖਮ ਦਿਤੇ....
d_s_phixr.jpgਗਰੀਬ ਨਿਵਾਜ ਦੀ ਸੱਦਾ ਅੋਟ ਲੈ ਕੇ,
ਗਰੀਬ ਗੁਰਬਿਆਂ ਸ਼ਹੀਦੀ ਜਾਮ ਪੀਤੇ?
ਪਰਵਾਨੇ ਬਣੇ ਰੰਗਰੇਟੇ ਧਰਮ ਖਾਤਰ,
ਭਾਈ ਜੈਤੇ ਵਰਗਿਆਂ ਕੌਮੀ ਜਖਮ ਸੀਤੇ?
ਗੜੀ ਚਮਕੋਰ ਦੀ ਅੱਜ ਵੀ ਗਵਾਹੀ ਭਰਦੀ,
ਸੰਗਤ ਸਿੰਘ ਵਰਗਿਆ ਗੁਰੂ ਦੇ ਹੁਕਮ ਜਿਤੇ?
ਕਲਗੀ ਵਾਲੇ ਨੇ ਕਲਗੀ ਅਪਨੀ ਉਤਾਰ ਕੇ ਤੇ,
ਰਵਦਾਸੀਆ ਕੋਮ ਨੂੰ ਉਚੇ ਸੂਚੇ ਮਾਣ ਦਿਤੇ?
ਰਾਕਸ਼ਾਂ ਹੱਥ ਆਏ ਮਰਦਾਨੇ ਡੂਮ ਵਰਗੇ,
ਅਪਨੇ ਮੁਰਸ਼ਦ ਨੂੰ ਦਿਲੌ ਧਿਆਉਣ ਲਗੇ,
ਗਰੀਬ ਸਿੱਖ ਹੀ ਬਣੇ ਪਰਵਾਨੇ ਜੱਗ ਉਤੇ,
ਵਲੀ ਕੰਧਾਰੀਆਂ ਨੇ ਸਦਾ ਹੀ ਜਖਮ ਦਿਤੇ?(ਕੁੱਕੜ ਪਿੰਡੀਆ)