sampadki
ਸਾਂਜੀ ਵਾਲਤਾ ਦੇ ਪੀਰਾ-ਬੇਬੇ ਨਾਨਕੀ ਦੇ ਵੀਰਾ,
ਤੇਰੇ ਪੈਰੋਕਾਰਾਂ ਬਨਿਆਂ-ਫਿਰਕਾ ਪ੍ਰਸਤੀ ਦਾ ਚੀਰਾ?
ਨਿਰਮਲ ਪੰਥ ਬਾਬਾ ਤੇਰਾ -ਹਾਈ ਜੈਕ ਹੋ ਗਿਆ ,
ਜਾਤ ਪਾਤ ਦਾ ਸ਼ਿਕਾਰ-ਤੇਰਾ ਪੰਥ ਹੋ ਗਿਆ?
ਇਨਾਂ ਤਾਂਈ ਫਿਰ ਆਕੇ-ਬਾਬਾ ਖੁਆ ਦੇ ਕੋਈ ਖੀਰਾ ?
ਤੇਰੇ ਪੈਰੋਂਕਾਰਾਂ ਬਨਿਆ- ਫਿਰਕਾ ਪਰਸਤੀ ਦਾ ਚੀਰਾ…..
 

http://www.mediadespunjab.com/
ਸੋਹਣੀ ਜਹੀ ਦਿਵਾਲੀ ਦੀ ,ਰਾਤ ਇਕ ਆਈ ਸੀ,
ਕਿਲਕਾਰੀ ਸੀ ਵਜੀ,ਜਦੋਂ ਧੀਅ ਮੇਰੀ ਜਾਈ ਸੀ ?
ਰੱਬ ਸਬੱਬੀ ਘਰ ਵਿਚ ,ਕੜਾਹੀ ਵੀ ਤਾਈ ਸੀ,
ਚੜਦੀ ਸਵੇਰ ਮਿਲੀ ਮੈਨੂੰ ਜਾਂਅ ਵਧਾਈ ਸੀ ?
ਜਿਥੇ ਹਨੇਰੀ ਆਈ ,ਉਥੇ ਮੀਹ ਵੀ ਤਾਂ ਆਏ ਗਾ,
ਭੈਣਾ ਭਰਾਵਾਂ ਨਾਲ,ਪੁਤ ਮੇਰਾ ਰੱਲ ਜਾਏ ਗਾ?
ਮਾਂ ਮੇਰੀ ਲੋਕਾਂ ਨੂੰ ਇੰਜ ਆਂਖੀ ਜਾਂਦੀ ਸੀ,
ਪਥਰ ਹੀ ਤਾਂ ਆਇਆ ਪਤਾ ਨਹੀ ਕੀ ਕੀ ਆਖੀ ਜਾਂਦੀ ਸੀ?
ਕਨਿਆਂ ਦੀਆਂ ਕਿਸਮਤਾਂ ਰਿਹਾ ਮੈ ਖਾਂਮਦਾ,
ਬਾਪੂ ਮੇਰਾ ਲੋਕਾਂ ਨੂੰ ਇੰਜ ਕਹੀ ਜਾਮਦਾ?
ਗਉਆਂ ਜੇ ਤੂੰ ਦਿਤੀਆਂ ਨੇ ਤਾਂ ਪਾੱਲੀ ਵੀ ਇਕ ਭੇਜ ਦੇ,
ਢਕੀਆਂ ਜਾਣ ਪੋਤੀਆ,ਪੋਤਾ ਵੀ ਇਕ ਭੇਜ ਦੇ?

 

ਉਡਾਰੀ ਤੂੰ ਪੰਜਾਬੋਂ ਲਾਈ ,ਲੰਡਨ ਸ਼ੈਹਿਰ ਦੇ ਵਿਚ ਆਈ,
ਮਾਂ ਤੜਫਦੀ ਮੂਹ ਦੇਖਣ ਨੂੰ,ਕਿਦਰ ਉਡੀ ਮੇਰੀ ਜਾਈ?
ਲੰਡਨ ਤੇ ਲਹੋਰ ਇਕੋ ਜਹੇ,ਦੋਨੋਂ ਕੁਕਰਮਾਂ ਵਾਲੇ ਸੈਹਿਰ,
ਧੀਆਂ ਦੀ ਉਡਾਰੀ ਚੰਗੀ,ਹੋਵੇ ਗਰਾਂ ਜਾਂ ਹੋਵੇ ਸ਼ੈਹਿਰ?

ਮੇਰੇ ਘਰ ਦੀਆਂ ਦੈਹਲੀਜਾਂ ਤੇ,ਚੀੜੀਆਂ ਧੀਆਂ ਟੈਹਕਦੀਆਂ ਸੀ,
ਹਰ ਨੁਕਰ ਵਿਚ ਉਨਾਂ ਦੀਆਂ,ਅੱਜ ਵੀ ਯਾਦਾ ਮਹਿਕਦੀਆਂ ਜੀ ?
ਖੂਜੇਂ ਖਰਲਾਂ ਦੀ ਸਫਾਈ,ਜਦੋਂ ਮੈ ਕਿਦਰੇ ਕਰਨ ਹਾਂ ਲਗਦਾਂ ,
ਧੀਅ ਦਾ ਗੂਡੀ ਪਟੋਲਾ ਕੋਈ ਨਾ ਕੋਈ,ਮੇਰੇ ਹੱਥ ਆ ਹੈ ਲਗਦਾ ?

ਸੁਖੀ ਵਸਣ –ਤੇ ਖੂਸ਼ੀਆਂ ਮਾਨਣ,ਮੇਰੇ ਤੇ ਸ਼ਤਰੀ ਤਾਨਣ ਵਾਲੀਆਂੱ,
ਕਾਲਜ ਯੁਨੀਵਰਸਟੀ ਜਾਕੇ, ਵਿਦੇਆ ਦੇ ਦੀਪ ਜਗਾਵਣ ਵਾਲੀਆਂ?
ਬਾਪੂ ਦੀ ਡੰਗੋਰੀ ਬਣ- ਬਣ ਕੇ,ਧੀਆਂ ਦੁਖ ਸੁਖ ਸੱਬ ਵੰਡੋਦੀਆਂ ਨੇ,
ਨਾਂ ਕੋਈ ਲੋਬ ਨਾਂ ਲਾਲਚ ਧੀਆਂ ਨੂੰ,ਏਹ ਸਿਰਫ ਫੁਲਕਾਰੀ ਚੋਹਦੀਆਂ ਨੇ?

ਟਿਮ ਟਮੋਦੀ ਧੀਅ ਪੰਜਾਬ ਦੀ,ਜੱਗ ਮਗ-ਜੱਗ ਮਗ ਕਰ ਰਹੀ ਏ,
ਅੋਕਲੈਂਡ ਤੋਂ ਵੈਨਕੋਵਰ ਤਾਂਈ,ਜਿਸ ਨੂੰ ਦੂਨੀਆਂ,ਸਿਜਦਾ ਕਰ ਰਹੀ ਏ?
ਕਲਪਨਾਂ ਚਾਵਲਾ,ਤੇ ਗੁਜਰਾਤਣ ਨੇ,ਮਿਲ ਕੇ ਚੰਦਰਮਾਂ ਫੋਲ ਮਾਰਿਆ?
ਬਾਪੂ ਦਾ ਨਾਂਅ ਰੋਸ਼ਨ ਕੀਤਾ,ਹੁਣ ਮੰਗਲ ਤੇ ਵੀ ਰੋਕਿਟ ਚਾੜਿਆ?
(ਦਲਬੀਰ-ਕੁੱਕੜ ਪਿੰਡੀਆਂ)