...ਧਾਰਮਿਕ ਕਵਿਤਾ....ਬਿੰਦਰ ਦੀਆਂ ਦੋ ਕਵਿਤਾਵਾਂ
binder.jpgਧਰਮੀ ਕਵਿਤਾ ਕਿਸਦੀ ਲਿਖਾਂ
         ਧਰਮ ਨੇ ਸਾਰੇ ਚੰਗੇ
   
    ਪਰ ਮਝਹਬਾਂ ਨੂਂੰ ਮੰਨਣ ਵਾਲੇ
         ਮੁਤਸਿਬ ਸੋਚ ਚ ਰੰਗੇ
  
    ਮੇਰਾ ਧਰਮ ਹੈ ਸਭ ਤੋਂ ਵਧੀਆ
         ਬਾਕੀ ਸਭ ਬੇਢੰਗੇ
  
   ਰੰਗ  ਨਸਲ  ਤੇ ਜਾਤ ਪਾਤ ਦੇ
        ਭਰਮ ਨੇ ਪਾਏ ਪੰਗੇ
    
    ਲੋਕ ਵਿਖਾਵਾ ਅੱਜ ਪਹਿਰਾਵਾ
         ਅੰਦਰੋਂ  ਅਕਲੋਂ  ਨੰਗੇ
    
    ਧਰਮ ਸਿਆਸਤ ਰੱਬ ਦੇ ਪੁਤਰ
          ਕਿਹੜਾ ਮੂਹਰੇ ਖੰਗੇ
  
     ਸੱਚ ਦੀ ਹਾਮੀ ਭਰੀ ਹੈ ਜਿਸਨੇ
         ਸਭ  ਸੂਲੀ  ਤੇ  ਟੰਗੇ
   
    ਸ਼ਾਇਰ  ਪੱਤਰਕਾਰ  ਤੇ ਲੇਖਕ
         ਫਿਰਕੂ ਨਾਗ ਨੇ ਡੰਗੇ
    
     ਬਿੰਦਰਾ ਜੇ ਰੱਬ ਵੱਸੇ ਰੂਹ ਵਿਚ
          ਕਦੀ ਨਾ ਹੋਵਣ ਦੰਗੇ

      Binder jaan e sahit...22feb18