...... ਬਲ਼ਦਾ ਦੀਵਾ ..... |
![]() ਸੁਨੇ ਰਾਹ ਰੌਸ਼ਨ ਕਰਦਾ ਹਾਂ ਮੋਏ ਮੁਸਾਫ਼ਿਰਾਂ ਦੇ ਅਫਸਾਨੇ ਰਾਤਾਂ ਜਾਗ ਕੇ ਪੜਦਾ ਹਾਂ . ਪੁੱਤ ਜਵਾਨ ਦੀ ਰਾਖ ਸੁਲਗਦੀ ਰੋਂਦੀਆਂ ਮਾਂਵਾਂ ਜਰਦਾ ਹਾਂ. ਹੰਝੂਆਂ ਦੀਆਂ ਵਰਸਾਤਾਂ ਤੱਕ ਕੇ ਜ਼ਜ਼ਬਾਤੀ ਹੋ ਹੜਦਾ ਹਾਂ ਭੁੱਖ ਗਰੀਬੀ ਦੀਆਂ ਸਤਾਈਆਂ ਲਾਸ਼ਾਂ ਦੇ ਨਾਲ ਸੜਦਾ ਹਾਂ ਅਵਲਾ ਤੱਕ ਅਧਵਾਟੇ ਮੋਈ ਹਟਕੋਰੇ ਮੈ ਭਰਦਾ ਹਾਂ ਅਣਜੰਮੀ ਤੱਕ ਲਾਲਚ ਸਾੜੀ ਦਿਲ ਤੇ ਪੱਥਰ ਧਰਦਾਂ ਹਾਂ ਸੱਧਰਾਂ ਦੇ ਤੱਕ ਤਿੜਕੇ ਚੂੜੇ ਮੈਂ ਵੀ ਸੀਨਾਂ ਫੜਦਾਂ ਹਾਂ ਮਝਹਵੀ ਰੰਗਤ ਮੋਤ ਦੇ ਮੰਜਰ ਤੱਕ ਤੱਕ ਕੇ ਮੈ ਮਰਦਾ ਹਾਂ ਸਵਰਗ ਨਰਕ ਮੈ ਤੱਕਦਾ ਇਥੇ ਹੋਰ ਨਾ ਤੱਕਾਂ ਡਰਦਾ ਹਾਂ ਰੋਸ਼ਨੀ ਮੇਰੀ ਨੀਵ ਉਮੀਦ ਦੀ ਤੁਫਾਨਾ ਨਾਲ ਲੜਦਾ ਹਾਂ ਘੁੱਪ ਹਨੇਰੀਆਂ ਰਾਤਾਂ ਦੇ ਵਿੱਚ ਮੈਂ ਸੂਰਜ ਬਣ ਚੜਦਾ ਹਾਂ ਪਿਛੇ ਮੁੜਕੇ ਕੋਈ ਨਾਂ ਤੱਕਦਾ ਪਰ ਬਿੰਦਰਾ ਮੈ ਖੜਦਾ ਹਾਂ ..................BINDER ...............ਜਾਨ -ਏ-ਸਾਹਿਤ |