....(ਸੁੱਚੇ) ਇਤਿਹਾਸ ਤੋ ਕੁੱਝ ਵੀ ਸਿੱਖਿਆ ਨਾਂ...
sucha.jpgਬੁਰਾਈ ਨੂੰ ਬੁਰਾ ਕਹਿਣ ਦੀ ਥਾਂ
ਅਸੀਂ ਬੁਰਿਆਂ ਦੇ ਨਾਲ ਲੜਦੇ ਰਹੇ
ਨਾਨਕ ਦੀ ਬਾਣੀ ਸਮਝੀ ਨਾਂ
ਗ੍ਰੰਥ ਦੀ ਪੂਜਾ ਕਰਦੇ ਰਹੇ
ਅੱਸੀ ਬਾਹਰਲਿਆਂ ਨੂੰ ਮਾਤ ਦਿੱਤੀ
ਪਰ ਅੰਦਰਲਿਆਂ ਤੋ ਹਰ ਦੇ ਰਹੇ
ਅਸੀਂ ਗ਼ੁਲਾਮੀ ਕੱਢੀ ਸਿਰ ਦੇ ਕੇ
ਮੁੜ ਗ਼ੁਲਾਮਾਂ ਥੱਲੇ ਵੜਦੇ ਰਹੇ
ਹੁਣ ਵਤਨ ਚ ਕੁੱਝ ਵੀ ਸਾਡਾ ਨਹੀਂ
ਅੱਸੀ ਚੁਣ ਚੁਣ ਇੱਟਾਂ ਧਰਦੇ ਰਹੇ
ਅਸੀਂ ਇੱਕ ਪੁਚਕਾਰ ਚ ਲੁੱਟੇ ਗਏ
ਅੱਖਾਂ ਮੀਟ ਕੇ ਦਸਤਕ ਕਰਦੇ ਰਹੇ
ਸਾਨੂੰ ਮਾਰਿਆ ਅੱਜ ਗ਼ੁਲਾਮਾਂ ਨੇ
ਸਾਡੇ ਬਜ਼ੁਰਗ ਜਿਨ੍ਹਾਂ ਤੋ ਮਰਦੇ ਰਹੇ
ਉਮਰਾਂ ਲੰਘੀਆਂ ਕਾਲੇ ਪਾਣੀ ਤਹਿਖ਼ਾਨੇ
ਰਾਤ ਪੈਂਦੀ ਰਹੀ ਦਿਨ ਚੜ੍ਹਦੇ ਰਹੇ
ਝੰਡਾ ਫੱਤਹਿ ਦਾ ਫੜ ਲਿਆ ਬਾਂਦਰ ਨੇ
ਅਸੀਂ ਸ਼ੇਰਾਂ ਵਾਂਗੂ ਲੜਦੇ ਰਹੇ
ਸਾਡੀ ਸ਼ਮਸ਼ੀਰ ਨੇ ਕਿੱਲੇ ਨਵਾਂ ਦਿੱਤੇ
ਪਰ ਢੁੱਡਾਂ ਅਕਲ ਦੇ ਜੜਦੇ ਰਹੇ
(ਸੁੱਚੇ) ਇਤਿਹਾਸ ਤੋ ਕੁੱਝ ਵੀ ਸਿੱਖਿਆ ਨਾਂ
ਭਾਵੇਂ ਝੰਡੇ ਕੇਸਰੀ ਚੜ੍ਹਦੇ ਰਹੇ
03,mar,18