ਅਜ਼ਾਦ ਭਾਰਤ ਦਾ 63ਵਾਂ ਸਾਲ ਕਿਹੋ ਜਿਹਾ ਹੋਵੇਗਾ

printc1930s.jpg


15 ਅਗਸਤ 2009 ਨੂੰ ਭਾਰਤ ਨੂੰ ਅਜ਼ਾਦ ਹੋਏ ਪੂਰੇ 62 ਸਾਲ ਹੋ ਜਾਣਗੇ। ਭਾਰਤ ਦੀ ਅਜ਼ਾਦੀ 63ਵੇਂ ਸਾਲ ਵਿੱਚ ਪ੍ਰਵੇਸ਼ ਕਰੇਗੀ। ਅਜ਼ਾਦੀ ਦੇ ਸਮੇਂ ਅਨੁਸਾਰ ਕੁੰਡਲੀ ਵ੍ਰਿਸ਼ਭ ਲਗਨ ਦੀ ਹੀ ਬਣਦੀ ਹੈ।ਬਸ ਗ੍ਰਹਿਆਂ ਦਾ ਪਰਿਵਰਤਨ ਹੁੰਦਾ ਰਹਿੰਦਾ ਹੈ।

ਇਸ ਸਮੇਂ ਲਗਨ ਵਿੱਚ ਤੀਜੇ ਭਾਅ ਦਾ ਚੰਦਰ ਉੱਚ ਨਾ ਹੋ ਕੇ ਮਾਰਕ ਭਾਵ ਸੱਤਵੇ ਅਤੇ ਵਯਯੇਸ਼ ਮੰਗਲ ਦੇ ਨਾਲ ਸ਼ੁਕਰ ਦੀ ਸ਼ਤਰੁ ਰਾਸ਼ੀ ਵ੍ਰਿਸ਼ਭ ਵਿੱਚ ਹੈ ਜੋ ਅਨੁਕੂਲ ਨਹੀਂ ਹੈ।ਇਸ ਦੇ ਕਾਰਨ ਬਾਹਰੀ ਮਾਮਲਿਆਂ ਵਿੱਚ ਬਾਧਾ ਦਾ ਕਾਰਨ ਬਣਦਾ ਹੈ।

ਇਸਤਰੀ ਪੱਖ ਨੂੰ ਕਸ਼ਟ ਅਤੇ ਦੈਨਿਕ ਵਪਾਰ ਨਾਲ ਜੁੜੇ ਵਿਅਕਤੀ ਪ੍ਰੇਸ਼ਾਨੀ ਦਾ ਅਨੁਭਵ ਕਰਨਗੇ ਅਤੇ ਅਚਾਨਕ ਦੁਰਘਟਾਨਾਵਾਂ ਦਾ ਵੀ ਕਾਰਣ ਬਣਦਾ ਹੈ।ਆਮ ਜਨਤਾ ਆਰਥਿਕ ਬੋਝ ਨਾਲ ਪ੍ਰੇਸ਼ਾਨੀ ਦਾ ਅਨੁਭਵ ਕਰੇਗੀ,ਧਰਮ ਦਾ ਕਾਰਕ ਗੁਰੂ ਨੀਚ ਦਾ ਭਾਗ ਭਾਵ ਨਵਮ ਵਿੱਚ ਹੈ ਜੋ ਏਕਾਦਸ਼ਾ ਭਾਵ ਆਮਦਨ ਅਤੇ ਉਮਰ ਦਾ ਵੀ ਸਵਾਮੀ ਹੈ।ਉਂਝ ਵੇਖਿਆ ਜਾਵੇ ਤਾਂ ਗੁਰੂ ਕਾ ਨੀਚ ਭੰਗ ਸ਼ਨੀ ਦੇ ਕੇਂਦਰ ਵਿੱਚ ਹੋਣ ਨਾਲ ਬਣਦਾ ਹੈ, ਰਾਜ ਭਾਵ ਤੇ ਸ਼ਨੀ ਤੇ ਸੱਤਵੀ ਦ੍ਰਿਸ਼ਟੀ ਪੈਣ ਨਾਲ ਰਾਜਨੀਤਿਗਿਆ ਤੇ ਕਿਸੇ ਵੀ ਗੱਲ ਦਾ ਅਸਰ ਪੈਂਦਾ ਹੋਇਆ ਨਜ਼ਰ ਨਹੀਂ ਆਉਂਦਾ। ਵਿਸ਼ੇਸ਼ ਸੱਤਾ ਪੱਖ ਤੇ ਸ਼ਨੀ ਦੀ ਉੱਚ ਦ੍ਰਿਸ਼ਟੀ ਸ਼ਤਰੁ ਭਾਵ ਪਸ਼ਟ ਤੇ ਪੈਣ ਨਾਲ ਸ਼ਤਰੁ ਪੱਖ ਤੇ ਭਾਰਤ ਭਾਰੀ ਪੈਂਦਾ ਨਜ਼ਰ ਆਵੇਗਾ।

ਲਗਨ ਦਾ ਸੁਆਮੀ ਸ਼ੁੱਕਰ ਮਿਥੁਨ ਰਾਸ਼ੀ ਦਾ ਹੋ ਕੇ ਦੂਜੇ ਭਾਵ ਵਿੱਚ ਹੋਣ ਨਾਲ ਸੈਕਸ ਸਕੈਂਡਲ ਦੇ ਮਾਮਲੇ ਆਉਂਦੇ ਰਹਿਣ ਦੀ ਸੰਭਾਵਨਾਵਾਂ ਹਨ।ਗੁਰੂ-ਰਾਹੂ ਦੀ ਯੁਤੀ ਚੰਡਾਲ ਯੋਗ ਬਣਾ ਰਹੀ ਹੈ।ਇਸ ਦੇ ਕਾਰਣ ਸੱਜਣ ਪੁਰਸ਼ ਪ੍ਰੇਸ਼ਾਨ ਹੋਣਗੇ ਅਤੇ ਭਰਸ਼ਟਾਚਾਰੀ ਮੌਜ ਮਨਾਉਣਗੇ। ਸ਼ਨੀ-ਮੰਗਲ ਦਾ ਦ੍ਰਿਸ਼ਟੀ ਸੰਬੰਧ ਘਰੇਲੂ ਹਿੰਸਾ ਵੱਲ ਇਸ਼ਾਰਾ ਕਰਦਾ ਹੈ।

ਭਾਰਤ ਦੀ ਅੰਦਰਲੀ ਸੁਰੱਖਿਆ ਦਾ ਵੀ ਜ਼ਿਆਦਾ ਧਿਆਨ ਦੇਣਾ ਹੋਵੇਗਾ।ਰਾਜਨੀਤਿਗਿਆ ਵਿੱਚ ਵੀ ਆਪਸੀ ਖਿੱਚਤਾਨ ਦੇ ਆਸਾਰ ਨਜ਼ਰ ਆਉਂਦੇ ਹਨ।ਪੰਚਮੇਸ਼ ਅਤੇ ਧਨੇਸ਼ ਬੁਧ ਚਤੁਰਥ ਭਾਵ ਵਿੱਚ ਮਿੱਤਰ ਰਾਸ਼ੀ ਸੂਰਜ ਦੀ ਸਿੰਘ ਵਿੱਚ ਹੋਣ ਨਾਲ, ਜਨਤਾ ਪੱਖ ਵਿੱਚ ਸ਼ਤਰੁ ਰਾਸ਼ਿਸਥ ਸ਼ਨੀ ਦੇ ਨਾਲ ਹੋਣ ਨਾਲ ਮਿਲੇ ਜੁਲੇ ਨਤੀਜੇ ਰਹਿਣਗੇ।

ਸਰਕਾਰ ਮਹਿੰਗਾਈ ਰੋਕਣ ਵਿੱਚ ਨਾਕਾਮ ਰਹੇਗੀ।ਅਗਾਮੀ ਇੱਕ ਸਾਲ ਆਮ ਜਨਤਾ ਲਈ ਰਾਹਤ ਭਰਿਆ ਨਹੀਂ ਰਹੇਗਾ ਅਤੇ ਜਨਤਾ ਪ੍ਰੇਸ਼ਾਨ ਰਹੇਗੀ। ਇਹੀ 63 ਵੇਂ ਸਾਲ ਦੇ ਗ੍ਰਹਿਆਂ ਦੇ ਸੰਕੇਤ ਹਨ।