.....ਇੱਜਤਾਂ ਦੇ ਰਾਖੇ 'ਰੁਪਿੰਦਰ,....

virsa.jpgਵਿਰਸੇ ਦੀ ਚਮਕ ਜਿਹੀ ਪੈਂਦੀ, ਦਿਸਦੀ ਕਿਰਦਾਰਾਂ ਚੋ,।।
ਅਣਖ਼ ਤੇ ਗੈਰਤ ਦਿਸਦੀ,ਸਿੰਘਾਂ ਸਰਦਾਰਾਂ ਚੋ,।।

ਦਸਤਾਰ ਹੈ ਸਭ ਦੇ ਸੋਂਹਦੀ,ਸਾਂਭੋਂ ਕਿਰਦਾਰਾਂ ਨੂੰ।।
ਉੱਚਾ ਸਦਾ ਜਗ ਤੇ ਰੱਖਣਾਂ,ਵਿਰਸੇ ਦੇ ਮਿਆਰਾਂ ਨੂੰ।।

ਜੜ੍ਹ ਨੂੰ ਜੇ ਘੁਣ ਲੱਗ ਗਿਆ,ਕਿੱਥੇ ਰੁੱਖ ਖੜ੍ਹਨਾ ਏ।।
ਹੱਕਾਂ ਲਈ ਸਦਾ ਜਵਾਨੋਂ,ਪੈਂਦਾ ਬਈ ਲੜ੍ਹਨਾ ਏ।।

ਦਿਲ ਨੂੰ ਜਜ਼ਬਾਤੀ ਹੋਣੋਂ,ਹੀਰਿਓ ਆਪ ਬਚਾ ਲਓ।।
ਮੰਦਾ ਕੋਈ ਖ਼ਿਆਲ ਜੇ ਉਠਦਾ,ਉਹਨੂੰ ਤੁਸੀ ਨੱਥ ਪਾ ਲਓ।।

ਆਪਣੇ ਘਰ ਵੱਲ ਤੱਕ ਕੇ,ਫੇਰ ਕਿਤੇ ਨਜ਼ਰ ਘੁਮਾਇਓ।।
ਇੱਜਤਾਂ ਦੀ ਠੱਲਦੀ ਬੇੜੀ,ਵਿੱਚ ਨਾਂ ਵੱਟੇ ਪਾਇਓ।।

rupinder.jpgਸਰਦਾਰ ਦੀ ਪਰਖ ਹੁੰਦੀ ਤਲਵਾਰ ਦੀਆਂ ਧਾਰਾਂ ਤੇ।।
ਤਾਹੀਓ ਦੁਨੀਆਂ ਮਾਣ ਹੈ ਕਰਦੀ, ਸਿੰਘਾਂ ਸਰਦਾਰਾਂ ਤੇ।।

ਵੱਖਰੀ ਹੈ ਸੋਚ ਸਭ ਤੋਂ ਪੱਕੇ ਨੇ ਕਰਾਰਾਂ ਦੇ।।
ਇੱਜਤਾਂ ਦੇ ਰਾਖੇ 'ਰੁਪਿੰਦਰ,ਹੱਕੀ ਨੇ ਮਾਣ ਸਤਿਕਾਰਾਂ ਦੇ।।