....ਤਾਂਘ ਦੀਦਾਰ ਦੀ...
mukeria.jpgਨੈਣਾਂ ਛਹਿਬਰ ਲਾਈ ਤਾਂਘ ਦੀਦਾਰ ਦੀ,
ਖਿੱਚ ਸੀਨੇ ਵਿੱਚ ਉਸ ਪਿਆਰੇ ਦੇ ਪਿਆਰ ਦੀ।
ਮਨ ਵੈਰਾਗੀ ਬਿਹਬਲ ਹੋ ਕੇ ਤੜਫ਼ ਰਿਹਾ,
ਸੁਣ ਅਰਜੋ਼ਈ ਜਿਊਂਦੀ ਇਸ ਮੁਰਦਾਰ ਦੀ।
ਇਕ ਛਿਨ ਵੀ ਨਾ ਵਿਛੁੜਾਂ ਆਪਣੇ ਪ੍ਰੀਤਮ ਤੋਂ,
ਅਵਗੁਣਿਆਰੀ ਨੂੰ ਸੁੱਧ ਨਾ ਘਰ ਬਾਰ ਦੀ।
ਨਿੰਦਿਆ ਚੁਗਲੀ ਤੇ ਗੁਮਾਨ ਸਭ ਵਿੱਸਰ ਜਾਏ,
ਤਮਾਂ ਹੋਵੇ ਬਸ ਨਾਮ ਦੇ ਵਣਜ ਵਪਾਰ ਦੀ।
ਕੁੱਝ ਨਾ ਅਹੁੜੇ ਜਿੰਦ ਨਿਮਾਣੀ ਵਾਰ ਦਿਆਂ,
ਵੱਸ ਰਹੀ ਨਾ ਗੱਲ ਕੋਈ ਸੋਚ ਵਿਚਾਰ ਦੀ।
ਰੰਗ ਕਸੁੰਭੜਾ ਇਸ਼ਕ ਮਜਾਜੀ ਹੋਵੇ ਨਾ,
'ਪ੍ਰੀਤ ਰੰਗੀ ਹੋੲੇ ਨਫ਼ਸ ਉਹ ਰੰਗ ਕਰਤਾਰ ਦੀ।
ਮਨਦੀਪ ਕੌਰ 'ਪ੍ਰੀਤ'...ਮੁਕੇਰੀਆਂ...12 jun 18