“ਚਮਕੌਰ ਤੇ ਚੁਰਾਸੀ”
bi.jpgਜਦੋਂ ਵੀ ਕਦੇ ਸੰਸਾਰ ਵਿੱਚ ਹੋਈਆਂ ਅਨੋਖੀਆਂ ਅਤੇ ਅਸਾਂਵੀਆਂ ਜੰਗਾਂ ਦੀ ਗੱਲ ਛਿੜਦੀ ਏ ਤਾਂ ਸੱਭ ਤੋਂ ਉੱਤਮ ਚਮਕੌਰ ਦੀ ਕੱਚੀ ਗੜੀ ਤੇ ਫ਼ੌਲਾਦ ਵਰਗੇ ਪੱਕੇ ਜਿਗਰਿਆਂ ਦੀ ਗੱਲ ਸਾਹਮਣੇ ਆਉਂਦੀ ਏ । ਕੱਚੀ ਗੜੀ ਵਿੱਚ ਸਾਹਿਬੇ ਕਮਾਲ ਆਪਣੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਪੁੱਤਰਾਂ ਵਰਗੇ ਪਿਆਰੇ ਖਾਲਸੇ ਨਾਲ ਮੌਜੂਦ ਨੇ ਵੈਰੀ ਦੇ ਟਿੱਡੀ ਦਲ ਨੇ ਗੜੀ ਨੂੰ ਘੇਰਿਆ ਹੋਇਆ ਏ । ਅਡੋਲ ਚਿੱਤ ਸਤਿਗੁਰ

ਮੁਸਕਰਾ ਰਹੇ ਨੇ ਚਮਕੌਰ ਦੀ ਧਰਤੀ ਤੇ ਸਵਾ ਲੱਖ ਨਾਲ ਇਕ ਲੜਾਉਣਾ ਦਾ ਅਜੀਬ ਕੌਤਕ ਹੋਣ ਜਾ ਰਿਹਾ ਏ । ਗੁਰੂ ਦੇ ਪਿਆਰਿਆਂ ਵਿੱਚ ਜੂਝ ਮਰਨ ਦਾ ਅਥਾਹ ਚਾਅ ਹੈ ਦਸ਼ਮੇਸ਼ ਪਿਤਾ ਅੱਜ ਅਜੀਤ, ਜੁਝਾਰ ਨੂੰ ਮੈਦਾਨੇ ਜੰਗ ਵੱਲ ਤੋਰਕੇ ਆਪਣੇ ਬੇਗਾਨੇ ਦਾ ਭੇਦ ਸਦਾ ਲਈ ਮਿਟਾਉਣ ਜਾ ਰਹੇ ਨੇ । ਪਿਆਰੇ ਪੰਜ ਬਾਣੀਆਂ ਦੇ ਅਿਮ੍ਰਤ ਦੀ ਸ਼ਕਤੀ ਪ੍ਰਗਟ ਕਰਨ ਵਾਲੇ ਨੇ ਕਿੱਤੇ ਛੋਟੇ ਸਾਹਿਬਜ਼ਾਦੇ ਸੱਤ ਸੌ ਸਾਲ ਪੁਰਾਣੇ ਮੁਗਲ ਰਾਜ ਦੀਆਂ ਨੀਂਹਾਂ ਹਿਲਾਉਣ ਤੁਰੇ ਜਾ ਰਹੇ ਨੇ
ਦੋ ਜਹਾਨ ਦੇ ਵਾਲੀ ਵਿਰੋਧੀ ਜਰਨੈਲਾਂ ਨਾਹਰ ਖਾਂ ਤੇ ਗਨੀ ਖਾਂ ਤੇ ਤੀਰਾਂ ਦੀ ਬਖ਼ਸ਼ਿਸ਼ ਕਰਨ ਵਾਲੇ ਨੇ ਤੇ ਫ਼ਤਿਹ ਦੀ ਚਿੱਠੀ “ਜ਼ਫ਼ਰਨਾਮੇ” ਦੀ ਬਣਤਰ ਜਾਣੀ ਜਾਣ ਸਤਿਗੁਰ ਦੇ ਚਿੱਤ ਵਿੱਚ ਉੱਕਰ ਚੁੱਕੀ ਹੈ ਔਰੰਗੇ ਦਾ ਜਰਨੈਲ ਖਵਾਜ਼ਾ ਮਰਦੂਦ ਕੰਧ ਉਹਲੇ ਲੁਕਿਆ ਹੋਇਆ ਸਹਿਮ ਵਿੱਚ ਏ ਕਿ ਕਿਤੇ ਸਤਿਗੁਰ
ਤੀਰ ਨਾਂ ਬਖ਼ਸ਼ ਦੇਣ !
ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ।।
ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ।। ੩੪।।
ਦਰੇਗਾ ਅਗਰ ਰੂਏ ਓ ਦੀਦਮੇ।।
ਬਯਕ ਤੀਰ ਲਾਚਾਰ ਬਖਸ਼ੀਦਮੈ ।। ੩੫।।
ਕੁਝ ਇਸ ਤਰਾਂ ਦਾ ਦ੍ਰਿਸ਼ ਏ ਗੜ੍ਹੀ ਚਮਕੌਰ ਤੇ ਪੋਹ ਦੇ ਸ਼ਹੀਦੀਆਂ ਭਰੇ ਮਹੀਨੇ ਦਾ ਕਿ ਕਿਸ ਤਰਾਂ ਸਾਹਿਬ ਖ਼ਾਸ ਰੂਪ ਖਾਲਸੇ ਦੇ ਸਿਰ ਕਲਗੀ ਸਜਾ ਤਾੜੀ ਮਾਰ ਲੱਖਾਂ ਦਾ ਘੇਰਾ ਤੋੜ ਰਵਾਨਾ ਹੋਏ ਅਨੇਕਾਂ ਕੌਤਕ ਨੇ ਸ਼ਾਹ ਏ ਸ਼ਾਹਿਨਸ਼ਾਹ ਦੇ ਕੀ ਕੀ ਵਰਨਣ ਕਰਾਂ ।
ਕੁਝ ਐਸੀਆਂ ਹੀ ਬੀਰਰੱਸੀ ਤੇ ਵੈਰਾਗ ਮਈ ਕਥਾ ਕਹਾਣੀਆਂ ਦਸ਼ਮੇਸ਼ ਦਾ ਖਾਲਸਾ ਖ਼ਾਸ ਬਾਬਾ ਜਰਨੈਲ ਸਿੰਘ ਖਾਲਸਾ ਇਹਨਾਂ ਦਿਨਾਂ ਵਿੱਚ ਸੰਗਤਾਂ ਨਾਲ ਸਾਂਝੀਆਂ ਕਰਿਆ ਕਰਦੇ ਸਨ ਜਿਸ ਦਾ ਜ਼ਿਕਰ ਇੱਕ ਕਿਤਾਬ ਵਿੱਚ ਇਸ ਤਰਾਂ ਹੈ:-
“ਸੰਤ ਭਿੰਡਰਾਵਾਲੇ ਇਨਾਂ ਦਿਨਾ ਵਿੱਚ ਬੜੇ ਬੈਰਾਗ ਵਿੱਚ ਰਹਿੰਦੇ ਸਨ !
ਨਾਲ ਦੇ ਸਾਥੀਆਂ ਨਾਲ ਅਨੰਦਪੁਰ ਸਾਹਿਬ ਤੋ ਲੈ ਕੇ ਕੱਚੀ ਗੜੀ ਦਾ ਇਤਿਹਾਸ ਰੋਜ ਦੀ ਰੋਜ ਦੱਸਦੇ ਸਨ !
ਅੱਜ ਗੁਰੂ ਸਾਹਿਬ ਇਥੇ ਪਹੁਚ ਗਏ , ਸਾਹਿਬਜਾਦੇ ਇਥੇ ਚਲੇਗੇ ਡਟੇਲ ਵਿੱਚ !!
ਜਿਵੇ ਆਪ ਇਸ ਜੰਗ ਵਿੱਚ ਮੌਜੂਦ ਹੋਣ !!
((ਵਿੱਚੋਂ ਟਰੂ ਸਟੋਰੀ ਆਫ ਸੰਤ ਭਿੰਡਰਾਵਾਲੇ ))
ਸਿੱਖਾਂ ਨੇ ਪਿਛਲੇ ਤਿੰਨ ਸਾਡੇ ਤਿੰਨ ਸੌ ਸਾਲ ਦੇ ਇਤਹਾਸ ਵਿੱਚ ਅਨੇਕਾਂ ਜੰਗਾਂ ਲੜੀਆਂ ਨੇ ਗੱਲ ਭਾਵੇਂ ਸਾਰਗੜੀ ਦੀ ਜਾਂ ਜੂਨ ਚੁਰਾਸੀ ਦੀ ਅਸਾਵੀਂ ਜੰਗ ਦੀ ਹੋਵੇ ਤੇ ਜਾਂ ਫਿਰ ਗਰਜਾ ਸਿੰਘ ਬੋਤਾ ਸਿੰਘ ਦਾ ਹਜਾਰਾਂ ਨਾਲ ਜੂਝ ਜਾਣਾ ਥਾਪੜਾ ਸੱਭ ਪਿੱਛੇ ਕੱਚੀ ਗੜ੍ਹੀ ਵਾਲਾ ਕੰਮ ਕਰ ਰਿਹਾ ਏ ਸਵਾ ਲਾਖ ਸੇ ਏਕੜ ਲੜਾਊੰ ਵਾਲਾ !
ਜਦੋਂ ਮੈ ਸੰਤਾਂ ਦੀ ਮੋਰਚੇ ਕੋਲ ਨਿਡੱਰ, ਗੰਭੀਰ ਤੇ ਚਿਹਰੇ ਤੇ ਮੱਠੀ ਜਿਹੀ ਮੁਸਕਾਨ ਲਈ ਖੜਿਆਂ ਦੀ ਬਲੈਕ ਐੰਡ ਵਾਈਟ ਤਸਵੀਰ ਵੇਖਦਾਂ ਹਾਂ ਤਾਂ ਚਮਕੌਰ ਦਾ ਦ੍ਰਿਸ਼ ਯਾਦ ਆ ਜਾਂਦਾ ਏ ਓਪਰੀ ਨਿਗਾਹ ਨਾਲ ਵੇਖਦਿਆਂ ਹੀ ਤਸਵੀਰ ਕਈ ਕੁਝ ਕਹਿ ਰਹੀ ਮਹਿਸੂਸ ਹੁੰਦੀ ਏ ਕਿ ਜਿਸ ਤਰਾਂ ਸੰਤ ਸੰਸਾਰ ਦੀ ਚੌਥੀ ਅਖੌਤੀ ਪ੍ਰਮਾਣੂ ਸ਼ਕਤੀ ਤੇ ਹੱਸ ਰਹੇ ਹੋਣ ਕਿ “ਆਹਜੋ ਵੇਖਿਓ ਟਰੱਕ ਭਰ ਕੇ ਤੋਰਦਾਂ ਕਿੱਦਾਂ “ ਚਿਹਰੇ ਦੀ ਗੰਭੀਰਤਾ ਕੌਮੀ ਗ਼ਦਾਰਾਂ ਨੂੰ ਲਾਹਨਤਾਂ ਪਾ ਰਹੀ ਜਾਪਦੀ ਏ ਗੱਲ ਵਿੱਚ ਪਿਆ ਦੁੱਧ ਚਿੱਟਾ ਹਜ਼ੂਰੀਆ ਉਸਦੇ ਸਾਫ਼ ਕਿਰਦਾਰ ਦੀ ਗਵਾਹੀ ਭਰਦਾ ਏ ਤੇ ਸਾਦੇ ਚੋਲੇ ਵਿੱਚ ਖੜਾ ਇਹ ੨੦ਵੀ ਸਦੀ ਦਾ ਮਹਾਨ ਜਰਨੈਲ ਅਜੋਕੇ ਸਾਧ ਪ੍ਰਚਾਰਿਕ ਜੋ ਗੱਡੀਆਂ ਨਾਲ ਮੈਚ ਕਰਦੇ ਚੋਲੇ ਪਾਉਂਦੇ ਨੇ, ਨੂੰ ਰੱਬ ਦੀ ਰਜਾ ਵਿੱਚ ਸਾਦਾ ਜੀਵਨ ਜੀਣ ਦੀ ਜਾਂਚ ਦੱਸ ਰਿਹਾ ਹੋਵੇ !
ਚਮਕੌਰ ਦੀ ਗੜੀ ਵਾਂਗ ਲੜੀ ਗਈ ਇਸ ਲੜਾਈ ਦੇ ਅਨੇਕਾਂ ਪਹਿਲੂ ਨੇ ਕਿ ਕਿਸ ਤਰਾਂ ਇਕ ਨਿਰਭੈ ਸੰਤ ਸਿਪਾਹੀ ਟੈਂਕਾਂ ਦੀ ਗੜਗੜਾਹਟ ਵਿੱਚ ਆਪਣੇ ਮਰਜੀਵੜੇ ਸੰਗੀ ਸਾਥੀਆਂ ਨੂੰ ਮਖੌਲ ਕਰ ਰਿਹਾ ਏ ! ਕਿਸ ਤਰਾਂ ਸਿੰਘ ਸਿੰਘਣੀਆਂ ਬੇਖੌਫ਼ ਮੋਰਚਿਆਂ ਚ ਡੱਟੇ ਵੈਰੀ ਤੇ ਅੱਗ ਵਰ੍ਹਾ ਰਹੇ ਨੇ ! ਕਿਸ ਤਰਾਂ ਬੀਬੀ ਪ੍ਰੀਤਮ ਕੌਰ (ਸਿੰਘਣੀ ਭਾਈ ਰਛਪਾਲ ਸਿੰਘ) ਆਪਣੇ ੧੭ ਦਿਨ ਦੇ ਭੁਝੰਗੀ ਨਾਲ ਮੋਰਚੇ ਵਿੱਚ ਡੱਟੀ ਹੋਈ ਏ ਤੇ ਭੁਝੰਗੀ ਗੋਲਿਆਂ ਦੀ ਅਵਾਜ਼ ਨਾਲ ਮੁਸਕਰਾ ਰਿਹਾ ਹੈ । ਮੋਹੇ ਮਰਨੇ ਕਾ ਚਾਓ ਲੈ ਕੋਈ ਜੇਤੂ ਜਰਨੈਲ ਸ਼ਾਹਬੇਗ ਸਿੰਘ ਆਪਣੇ ਮੋਰਚਿਆਂ ਤੋਂ ਸੰਤੁਸ਼ਟ ਨਜ਼ਰ ਆ ਰਿਹਾ ਏ ! ਵੈਰੀ ਨੂੰ ਮੂੰਹ ਵਿੱਚ ਊੰਗਲਾਂ ਓਦੋਂ ਪਾਉਣੀਆਂ ਪਈਆਂ ਜਦੋਂ ਅੱਲੜ ਉਮਰ ਦੇ ਸਿੰਘ ਮੌਤ ਨਾਲ ਅਠਖੇਲੀਆਂ ਕਰਦੇ ਵੇਖੇ ਗਏ ਜੋ ਹੈੰਡ ਗਰਨੇਡ ਦੀ ਪਿੰਨ ਕੱਡਦੇ ਦੋ ਵਾਰ ਹੱਥ ਚ ਭੜਕਾਉਂਦੇ ਤੇ ਸੁੱਟ ਦਿੰਦੇ ਜੋ ਹਵਾ ਵਿੱਚ ਫ਼ੱਟ ਜਾਂਦਾ ਦੁਸ਼ਮਣ ਨੂੰ ਇਹ ਸਮਝ ਨਹੀਂ ਪੈ ਰਹੀ ਸੀ ਕਿ ਇਹ ਲੜ ਰਹੇ ਨੇ ਕਿ ਮੌਤ ਨਾਲ ਖੇਡ ਰਹੇ ਨੇ (ਸਾਕਾ ਦਰਬਾਰ ਸਾਹਿਬ ਅੱਖੀਂ ਡਿੱਠਾ ਹਾਲ ਕਿਤਾਬ ਹਕੀਕਤ )
ਇਹ ੨੦ਵੀ ਸਦੀ ਦਾ ਸਾਕਾ ਵੀ ਚਮਕੌਰ ਦੀ ਗੜ੍ਹੀ ਵਾਂਗ ਦੁਨੀਆਂ ਦੀ ਇਕ ਅਸਾਂਵੀੰ ਜੰਗ ਸੀ । ਇਕ ਪਾਸੇ ਖੰਡੇ ਬਾਟੇ ਤੇ ਪੰਜ ਬਾਣੀਆਂ ਦੇ ਅੰਮ੍ਰਿਤ ਦੀ ਸ਼ਕਤੀ ਗੁਰੂ ਤੇ ਅਥਾਹ ਵਿਸ਼ਵਾਸ ਸਵਾ ਲੱਖ ਨਾਲ ਜੂਝਣ ਦਾ ਚਾਅ ਤੇ ਦੂਜੇ ਪਾਸੇ ਅਖੌਤੀ ਨਿਊਕਲੀਅਰ ਪਾਵਰ ਦਿੱਲ਼ੀ ਦਾ ਤੱਖਤ ਕਾਲ ਤੋਂ ਰਹਿਤ ਸ੍ਰੀ ਅਕਾਲ ਤੱਖਤ ਨਾਲ ਟਕਰਾਉਣ ਲੱਗਾ ਹੈ ਅਕਿ੍ਰਤਘਣਤਾ ਦੀ ਇੰਤਾਹ ਹੋਣ ਜਾ ਰਹੀ ਏ ਓਹ ਦਿੱਲੀ ਦਾ ਤੱਖਤ ਜਿਹਨੂੰ ਸਥਾਪਿਤ ਕਰਨ ਲਈ ਜਿਨਾਂ ਆਪਣੇ ਪਰਿਵਾਰ ਲੇਖੇ ਲਾ ਦਿੱਤੇ ਉਹਨਾਂ ਦਾ ਖ਼ੂਨ ਚੱਖਣ ਲਈ ਦੁਰਗਾ ਹੱਥ ਵਿੱਚ ਖੱਪਰ ਫੜੀ ਖਲੋਤੀ ਏ ! ਲੱਖਾਂ ਦੀ ਗਿਣਤੀ ਵਿੱਚ ਤਗਮੇ ਲਵਾਉਣ ਵਾਲੇ ਨਪੁੰਸਕ ਘਟੀਆ ਰਮ ਨਾਲ ਧੁੱਤ ਆਪਣੇ ਹੋਣ ਵਾਲੇ ਹਸ਼ਰ ਤੋਂ ਅਣਜਾਣ ਹਰਲ ਹਰਲ ਕਰਦੇ ਫਿਰ ਰਹੇ ਨੇ ! ਸ਼ਾਿੲਦ ਕਿਸੇ ਨੇ ਆਧੁਨਿਕ ਹਥਿਆਰਾਂ ਦੀ ਫੂਕ ਛਕਾ ਦਿੱਤੀ ਏ ਇਹਨਾਂ ਬੇਗੈਰਤ ਮਹਾਂ ਸ਼ਕਤੀ ਦੇ ਕਰਿੰਦਿਆਂ ਨੂੰ ।
ਦੂਜੇ ਪਾਸੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦੇ ਵਾਰਸ਼ ਨੇ ਮਰਜੀਵੜੇ ! ਜਿਨਾਂ ਨੂੰ ਤਗਮੇ ਤਰੱਕੀਆਂ ਦੀ ਲਲਸਾ ਨਹੀਂ ਜੂਝ ਮਰਣ ਦਾ ਚਾਓ ਹੈ ਹਰ ਸਿੰਘ ਕਾਹਲਾ ਏ ਇਤਿਹਾਸ ਦੁਹਰਾਉਣ ਲਈ ਬਾਬਾ ਜਰਨੈਲ ਸਿੰਘ ਖਾਲਸਾ ਦੂਹੋ ਦੂਹੀ ਸ਼ਾਸਤਰਾਂ ਦੇ ਮੈਗਜ਼ੀਨ ਭਰ ਰਹੇ ਨੇ ਲਗਦਾ ਅਨੋਖਾ ਪ੍ਰਸਾਦ ਵਰਤਾਉਣ ਦੀ ਤਿਆਰੀ ਹੋ ਰਹੀ ਏ ਭਾਈ ਅਮਰੀਕ ਸਿੰਘ ਕਮਰ ਕੱਸਾ ਕਰੀ ਤਿਆਰ ਬਰ ਤਿਆਰ ਹਨ ਜੇਤੂ ਜਰਨੈਲ ਸੁਬੇਗ ਸਿੰਘ ਹੱਥ ਵਿੱਚ ਵਾਕੀ ਟਾਕੀ ਫੜੀ ਪੂਰੇ ਜਾਹੋ ਜਲਾਲ ਚ, ਆਪਣੇ ਸੰਗੀਆਂ ਨੂੰ ਕਹਿ ਰਹੇ ਨੇ ਸਾਹ ਲੋ ਦੱਸਦੇ ਇਹਨਾਂ ਪਾਨ ਖਾਣਿਆਂ ਨੂੰ ਲੜਾਈ ਕਿੱਦਾਂ ਲੜੀ ਦੀ ਆ । ਬਾਬਾ ਠਾਹਰਾ ਸਿੰਘ ਮੋਰਚਿਆਂ ਵਿੱਚ ਸਿੰਘਾਂ ਨੂੰ ਛੋਲਿਆਂ ਦਾ ਪ੍ਰਸਾਦ ਵਰਤਾ ਰਹੇ ਨੇ ਲਗਦਾ ਵੈਰੀ ਦੀ ਖ਼ੈਰ ਨਹੀਂ ਬੜੇ ਸਾਲਾਂ ਬਾਅਦ ਭੁੱਜੇ ਛੋਲੇ ਵਰਤਾਏ ਜਾ ਰਹੇ ਨੇ ਲਗਦਾ ਕਿਸੇ ਨੂੰ ਚਣੇ ਚਬਾਉਣ ਦੀ ਤਿਆਰੀ ਹੋ ਰਹੀ ਏ !
ਅੱਜ ਗੱਲ ਖ਼ਾਨੇ ਪੈ ਰਹੀ ਏ ਕਿ ਸੰਤ ਭਿੰਡਰਾਂਵਾਲੇ ਪੋਹ ਦੇ ਮਹੀਨੇ ਦੀ ਸ਼ਹੀਦੀ ਗਾਥਾ ਕਿੰਉ ਅਕਸਰ ਦੁਹਰਾਇਆ ਕਰਦੇ ਸਨ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਹੋਏ ਤਸ਼ਦੱਦ ਬਾਰੇ ਦੱਸਦੇ ਵੈਰਾਗ ਵਿੱਚ ਚੱਲੇ ਜਾਂਦੇ ਸਨ ਤੇ ਆਪਣੀ ਤਕਰੀਰ ਵਿੱਚ ਅਕਸਰ ਕਿਹਾ ਵੀ ਕਰਦੇ ਸਨ ‘ਆਜੋ ਫੜਕੇ ਲੈਜੋ ਬੰਦ ਬੰਦ ਕੱਟ ਦਓ ਜੇ ਮੂੰਹੋਂ ਸੀ ਵੀ ਕਡਾਜੋ ਫਿਰ ਮੰਨਾਂ ‘ ਇਸ ਪਿੱਛੇ ਚਮਕੌਰ ਦੇ ਸ਼ਹੀਦਾਂ ਦਾ ਹੀ ਥਾਪੜਾ ਸੀ ਕਿ ਉਹ ਆਖਦੇ “ਲੱਖ ਕੀ ਦੱਸ ਲੱਖ ਵੀ ਆਜੇ ਜਿਉਂਦੇ ਫੜਕੇ ਨਹੀਂ ਖੜ ਸਕਦੇ ਗੁਰੂ ਦੀ ਕਿਰਪਾ ਹੈ”
ਜੋ ਜੂਨ ਚੁਰਾਸੀ ਚ’ ਸਿੰਘਾਂ ਨੇ ਜੌਹਰ ਦਿਖਾਏ ਉਹ ਸਦੀਵੀ ਸੁਨਹਿਰੀ ਇਤਿਹਾਸ ਦਾ ਦੁਬਾਰਾ ਵਰਨਣ ਨਹੀਂ ਕਰਨਾਂ ਚਹੁੰਦਾ ਉਹ ਸੈਂਕੜੇ ਵੱਖ ਕਿਤਾਬਾਂ ਦੇ ਰੂਪ ਵਿੱਚ ਉਪਲੱਬਧ ਏ ! ਪਰ ਫਿਰ ਵੀ ਵੈਰੀ ਵਲੌ ਲਿਖੀ ਗਈ ਇਕ ਕਿਤਾਬ “ਦਾ ਬਲਿਊ ਸਟਾਰ ਅਪਰੇਸ਼ਨ ਟਰੂ ਸਟੋਰੀ” ਦੇ ਸਫ਼ਾ ੧੬੨ ਤੇ ਜਨਰਲ ਬਰਾੜ ਲਿਖਦਾ ਏ ਕਿ ‘ਜਿਸ ਬਹਾਦਰੀ ਤੇ ਦਲੇਰੀ ਨਾਲ ਉਹ ਲੜੇ ਉਹ ਰਾਤੋ ਰਾਤ ਕੌਮ ਦੇ ਹੀਰੋ ਬਣ ਗਏ’
ਫ਼ੌਜੀ ਅਫਸਰ ਇਕ ਥਾਵੇਂ ਲਿਖਦਾ ਹੈ ਕਿ ਉਹ ‘ਆਖਰੀ ਗੋਲੀ ਤੇ ਆਖਰੀ ਸਾਹ ਤੱਕ ਲੜੇ ।
ਵੈਰੀ ਦੇ ਖੇਮੇ ਚੋਂ ਕਿਸੇ ਨੇ ਇਹ ਵੀ ਲਿਖਿਆ ਕਿ ਜਨਰਲ ਸੁਬੇਗ ਸਿੰਘ ਵਰਗਾ ਜਰਨੈਲ ਤੇ ਏਹੋ ਜਿਹੇ ੧੦੦ ਕੁ ਮਰਜੀਵੜੇ ਹੀ ਗੁਆਂਢੀ ਮੁਲਕਾਂ ਨੂੰ ਫ਼ਤਿਹ ਕਰਨ ਲਈ ਕਾਫ਼ੀ ਨੇ ।
ਜਨਰਲ ਸਿੰਨਹਾ ਨੇ ਤਾਂ ਜੰਗ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਿਨਾਂ ਨਾਲ ਲੜਨ ਜਾ ਰਹੇ ਹੋ ਪਹਿਲਾਂ ਇਤਹਾਸ ਪੜਲੋ ।
ਉਹ ਜਨਰਲ ਬਰਾੜ ਜਿਸਨੇ ਦਿੱਲੀ ਤੱਖਤ ਦੀ ਪਟਰਾਣੀ ਮੂਹਰੇ ਫੜ ਮਾਰੀ ਸੀ ਕਿ ਕੁਝ ਘੰਟਿਆਂ ਚ ਮੋਰਚਾ ਫ਼ਤਿਹ ਕਰਕੇ ਆਇਆ ਨੂੰ ੧ ਤੋਂ ੬ ਜੂਨ ਤੱਕ ਸਿੰਘਾਂ ਨੇੜੇ ਨਾਂ ਫਟਕਣ ਦਿੱਤਾ ਤੇ ਅਖੀਰ “ਵਿਜੇਤਾ ਟੈਂਕਾਂ “ ਦੀ ਵਰਤੋਂ ਕਰਨੀ ਪਈ ।
ਜਰਨੈਲ ਸੁਬੇਗ ਸਿੰਘ ਦੀ ਮੋਰਚੇਬੰਦੀ ਦਲੇਰੀ ਤੇ ਬਹਾਦਰੀ ਦੀ ਗਾਥਾ ਵੀ ਵੈਰੀ ਨੇ ਅਨੇਕਾਂ ਥਾਂਵਾਂ ਤੇ ਸਵਿਕਾਰ ਕੀਤੀ
ਸੋ ਇਸ ਸਾਰੇ ਵਰਤਾਰੇ ਪਿੱਛੇ ਸੀ ਕੱਚੀ ਗੜੀ ਵਿਚਲੇ ਪੱਕੇ ਸਿੰਘਾਂ ਦਾ ਇਤਹਾਸ, ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ, ਪੰਜ ਬਾਣੀਆਂ ਦੇ ਨਿੱਤ ਦੇ ਨੇਮ ਤਾਕਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਡੋਲ ਨਿਸ਼ਚਾ !
ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਈ ਲੱਕੜ ਦਿਮਾਗ ਵਿਦਵਾਨ ਸ਼ਹੀਦਾਂ ਚ ਵੀ ਦੁਬਿਧਾ ਪਾਉਣ ਦੀ ਤਾਕ ਵਿੱਚ ਨੇ ਕਦੇ ਕਹਿ ਦਿੰਦੇ ਨੇ ਕਿ ਸੁਬੇਗ ਸਿੰਘ ਪਹਿਲਾਂ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਅਦ ਚ’ ਉਹਨਾਂ ਦਾ ਨਾਂ ਵੱਧ ਦੂਜੇ ਦਾ ਘੱਟ ਇਹ ਬੜੀਆਂ ਸੂਖ਼ਮ ਸਾਜਿਸ਼ਾਂ ਨੇ ਹੋਲੀ ਹੌਲੀ ਕਿਸੇ ਮਹਾਨ ਯੋਧੇ ਦੇ ਅਕਸ ਨੂੰ ਜੀਰੋ ਕਰਨ ਦੀਆਂ ! ਸੋ ਸਾਵਧਾਨ ! ਸਾਡੇ ਲਈ ਬਾਬੇ ਜਰਨੈਲ ਸਿੰਘ ਦੀ ਅਗਵਾਈ ਵਿੱਚ ਲੜੇ ਗਏ ਯੁੱਧ ਦਾ ਹਰੇਕ ਪ੍ਰਾਣੀ ਇਕ ਸਮਾਨ ਪੂਜਣ ਯੋਗ ਏ ਭਾਂਵੇ ਉਹ ਜਨਰਲ ਸੁਬੇਗ ਸਿੰਘ ਹੋਵੇ ਤੇ ਭਾਵੇਂ ੧੭ ਦਿਨ ਦਾ ਭੁਝੰਗੀ ਮਨਦੀਪ ਸਿੰਘ ( ਸੰਤਾ ਦੇ ਪੀ ਏ ਰਛਪਾਲ ਸਿੰਘ ਦਾ ਪੁੱਤਰ ) ਸਾਰੇ ਸ਼ਹੀਦ ਬਰਾਬਰ ਨੇ !
ਗਾਥਾਵਾਂ ਬਹੁਤ ਲਮੇਰੀਆਂ ਨੇ ੮੪ ਤੋਂ ਪਹਿਲਾਂ ਤੇ ਬਾਅਦ ਦੀਆਂ ਵੀ ਕਿ ਕਿਸ ਤਰਾਂ ਕੱਚੀ ਗੜ੍ਹੀ ਦੇ ਵਾਰਸਾਂ ਨੇ ਰਟੌਲ ਮੁਕਾਬਲਾ, ਮੱਤੇਵਾਲ ਮੁਕਾਬਲਾ, ਕਰਨਾਮੇ ਪਿੰਡ ਦਾ ਮੁਕਾਬਲਾ, ਭਾਊ ਛੀਨੇ ਦਾ ਮੁਕਾਬਲਾ ਵਗੈਰਾ ਵਗੈਰਾ ਵਗੈਰਾ ! ਸੱਭ ਦੀਆਂ ਤਾਰਾਂ ਚਮਕੌਰ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਤੇ ਹੱਸ ਕੇ ਤਸੱਦਦ ਸਹਿਣ ਦੀ ਸ਼ਕਤੀ ਫਤਿਹਗੜ ਸਾਹਿਬ ਸਰਹੰਦ ਤੋਂ ।
ਇਸ ਸਾਰੇ ਕੁਝ ਲਈ ਗੁਰਮੱਤ ਦੀਆਂ ਕਲਾਸਾਂ ਜ਼ਰੂਰੀ ਨਹੀਂ ਪੰਜ ਬਾਣੀਆਂ ਦੇ ਨਿੱਤ ਨੇਮੀ ਹੋਣਾ ਜ਼ਰੂਰੀ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ੴ ਤੋਂ ਲੈਕੇ ਅਠਾਰਾਂ ਦੱਸ ਬੀਸ ਤੱਕ ਪੂਰਨ ਭਰੋਸਾ ਗੁਰੂ ਤੇ ਅਥਾਹ ਸ਼ਰਧਾ ਤੇ ਵਿਸ਼ਵਾਸ ਹੋਣਾ ਜ਼ਰੂਰੀ ਏ ਬਾਬੇ ਜਰਨੈਲ ਸਿੰਘ ਖਾਲਸੇ ਤੇ ਉਸਦੇ ਮਰਜੀਵੜੇ ਸੰਗੀਆਂ ਵਾਂਗ । ਕਿਉਂਕਿ ਗੁਰਮੱਤ ਦੀਆਂ ਕਲਾਸਾਂ ਲਾਉਣ ਵਾਲੇ ਆਪ ਪੂਰੇ ਨਹੀਂ ਊਣੇ ਹਨ ਕਹਿਣੀ ਤੇ ਕਰਨੀ ਦੇ ਵਿੱਚ ਦਿਨ ਰਾਤ ਦਾ ਫਰਕ ਹੈ ਜੂਨ ੮੪ ਤੋ ਪਹਿਲਾਂ ਤੇ ਬਾਅਦ ਦੇ ਸ਼ਹੀਦ ਸਾਰੇ ਹੀ ਪੰਜ ਬਾਣੀਆਂ ਦੇ ਨਿਤਨੇਮੀ ਸਨ ਉਹਨਾਂ ਦੀ ਇਹ ਕਾਮਯਾਬ ਡੋਜ਼ ਦਾ ਸਾਨੂੰ ਸੱਭ ਨੂੰ ਪਤਾ ਬੜੀ ਲਾਹੇਵੰਦ ਏ ਪਰਖੀ ਹੋਈ ਏ । ਅਜੇ ਕੱਲ ਦੀਆ ਗੱਲਾਂ ਨੇ ਕਿ ਪੰਜਾਂ ਬਾਣੀਆਂ ਦੀ ਡੋਜ ਲੈ ਕੇ ਕੋਈ ਕੰਵਲਜੀਤ ਸਿੰਘ ਉਰਫ ਵਾਹਿਗੁਰੂ ਤੂੰਬਾ ਤੂੰਬਾ ਹੋ ਜਾਂਦਾ ਏ ਕੋਈ ਰਛਪਾਲ ਸਿੰਘ ਛੰਦੜਾ ਜਾਪ ਕਰਦਾ ਹੋਇਆ ਤੱਤੇ ਸਰੀਏ ਛਾਤੀ ਵਿੱਚ ਜਰ ਜਾਂਦਾ ਏ ਤੇ ਕੋਈ ਵੀਰ ਗੁਰਦੇਵ ਸਿੰਘ ਦੇਬੂ ਵਰਗਾ ਪਾਣੀ ਚ ਉਬਾਲੇ ਖਾ ਜਾਂਦਾ ਏ ! ਅਨੇਕਾਂ ਉਦਾਹਰਣਾ ਨੇ ਅਜੇ ਕੱਲ ਹੀ ਕਿਤਾਬ “ਜ਼ਿੰਦੇ ਸੁੱਖੇ ਦੀਆਂ ਜੇਲ ਚਿੱਠੀਆਂ” ਪੜ ਰਿਹਾ ਕਿ ਲੁਧਿਆਣੇ ਬੈਂਕ ਲੁੱਟਣ ਤੋਂ ਪਹਿਲਾਂ ਕੁਝ ਫ਼ਰਲਾਂਗ ਦੀ ਦੂਰੀ ਤੇ ਉਹ ਗੱਡੀ ਤੇ ਤਰਪਾਲ ਪਾਕੇ ਪੰਜ ਬਾਣੀਆਂ ਦਾ ਪਾਠ ਕਰ ਰਹੇ ਸਨ ਤੇ ਅਰਦਾਸ ਕਰ ਰਹੇ ਸਨ ਕਿ ਸਤਿਗੁਰ ਕਾਰਜ ਪੂਰਾ ਕਰੋ ਸੋ ਬਾਣੀ ਤੇ ਸਾਰੀ ਹੀ ਜੀਵਨ ਦੇਣ ਵਾਲੀ ਹੈ ਵੱਧ ਤੋਂ ਵੱਧ ਪੜੋ ਪਰ ਬੇਨਤੀ ਹੈ ਕਿਸੇ ਦੇ ਆਖੇ ਲੱਗ ਕੇ ਪੰਜਾ ਤੋਂ ਤਿੰਨਾਂ ਤੇ ਨਾਂ ਆ ਜਾਇਓ ! ਹਾਂਜੀ ਜਾਂ ਫਿਰ ਤਿੰਨਾਂ ਅੱਲਿਆਂ ਨੂੰ ਪੁੱਛ ਲਿਓ ‘ਭਾਜੀ ਕੋਈ ਮੋਰਚਾ ਫ਼ਤਿਹ ਕੀਤਾ’
ਅਖੀਰ ਵਿੱਚ ਸ਼ਰਧਾ ਵਿਸ਼ਵਾਸ ਜਾਂ ਅੰਗਰੇਜ਼ੀ ਚ’ Faith ਹੀ ਸੱਭ ਕੁਝ ਹੈ ਤੇ ਮਾਣਮੱਤਾ ਇਤਹਾਸ ਜਿਸ ਤੋਂ ਕੌਮ ਨੇ ਸੇਧ ਲੈਣੀ ਹੈ । ਸਿੱਖਾਂ ਦੀ ਸ਼ਰਧਾ ਏ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਵਿੱਚ, ਗੁਰਬਾਣੀ ਵਿੱਚ ਤੇ ਅਰਦਾਸ ਵਿੱਚ ਜਿੱਥੋਂ ਸਾਰੀ ਊਰਜਾ ਮਿਲਦੀ ਏ ! ਕੁਝ ਸਦੀਆਂ ਪਹਿਲਾਂ ਸਮੇਂ ਦੇ ਹਾਕਮ ਨੂੰ ਪਤਾ ਸੀ ਤੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਢਾਹੁਣ ਤੇ ਪੂਰਨ ਦੀ ਨਕਾਮ ਕੋਸ਼ਿਸ਼ ਕੀਤੀ ਪਰ ਗੁਰਬਾਣੀ ਨੂੰ ਨਾਂ ਮਿੱਟਾ ਸਕੇ ਫਿਰ ਕੁਝ ਦਹਾਕੇ ਪਹਿਲਾਂ ਵੀ ਸਮੇਂ ਦੇ ਹੁਕਮਰਾਨਾਂ ਐਸਾ ਹੀ ਕੁਕਰਮ ਕੀਤਾ । ਪਰ ਸਿੱਖਾਂ ਨੇ ਪੁਰਾਤਨ ਸਿੰਘਾਂ ਵਾਂਗ ਰੜੇ ਮੈਦਾਨੀ ਇਲਾਕੇ ਚ ਸਵਾ ਲੱਖ ਨਾਲ ਇਕ ਲੜਨ ਦੇ ਜੌਹਰ ਅਖੌਤੀ ਸੁਪਰ ਪਾਵਰ ਨੂੰ ਦਿਖਾਏ ਤੇ ਦੱਸ ਬਾਰਾਂ ਸਾਲ ਹਕੂਮਤ ਦੇ ਨਾਂਸੀ ਧੂੰਆਂ ਦੇ ਛੱਡੀਆ । ਅਜੋਕੇ ਦੁਸ਼ਮਣ ਨੂੰ ਤੁਹਾਥੋਂ ਹਮੇਸ਼ਾ ਖਤਰਾ ਏ ਕਿਉਂਕਿ ਤੁਹਾਡੇ ਗੁਰੂ ਸਾਹਿਬਾਨ ਉਹਨਾਂ ਦੇ ਪਖੰਡ ਵਾਦ ਦਾ ਭਾਂਡਾ ਭੰਨਦੇ ਹਨ ਇਸ ਲਈ ਦੁਸ਼ਮਣ ਤੁਹਾਡੇ ਵਿੱਚ ਸ਼ੰਕੇ ਪੈਦਾ ਕਰ ਤੇ ਕਰਾ ਰਿਹਾ ਏ ਬਾਣੀ ਵਿੱਚ, ਬਾਣੇ ਵਿੱਚ, ਅਰਦਾਸ ਵਿਚ, ਇਤਿਹਾਸ ਵਿਚ ਗੱਲ ਕੀ ਹਰ ਜਗਾ ! ਉਹ ਤੁਹਾਡੇ ਤੋਂ ਸ੍ਰੀ ਸਾਹਿਬ ਵੱਖ ਕਰ ਮੰਤਰ ਪੜਣ ਲਾਉਣਾ ਚਹੁੰਦਾ ਏ ! ਸੋ ਸਾਵਧਾਨ ! ਬਾਕੀ ਫਿਰ ਸਹੀ !
ਹੋਈਆਂ ਭੁੱਲਾ ਚੁੱਕਾ ਦੀ ਖਿਮਾ
ਸਾਹਿਬ ਦੇ ਸਾਰੇ ਸ਼ਹੀਦ ਸਾਹਿਬਜ਼ਾਦਿਆਂ ਨੂੰ ਕੋਟਾਨ ਕੋਟਿ ਪ੍ਰਣਾਮ !
ਦਾਸਨ ਦਾਸ
ਅਰਪਿੰਦਰ ਸਿੰਘ ਬਿੱਟੂ
ਜਰਮਨ
੦੦੪੯੧੭੭੫੩੦੪੧੪੧
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ ।
ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ ।
ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ ।