.....ਸਰਪੰਚੀ.....

binder_a.pngਰੜੇ ਮੈਦਾਨ ਚ ਗੱਲ ਹੈ ਕਹਿਣੀ
ਮੁੱਲ ਦੀ ਮੈਂ ਸਰਪੰਚੀ ਲੈਣੀ

ਜੋ ਵੀ ਖਾਣਾ ਪੀਣਾ ਖਾ ਲਵੋ
ਆਪਣੇ ਮਨ ਦੇ ਚਾ ਲਾਹ ਲਵੋ

ਫੇਰ ਪੰਜ ਸਾਲ ਤੰਗ ਨਾ ਕਰਿਓ
ਪੱਕੀ ਗਲੀ ਦੀ ਮੰਗ ਨਾ ਕਰਿਓ

ਜੋ ਅੱਜ ਖਰਚਣੇ ਕਰਨੇ ਪੂਰੇ
ਬਹੁਤ ਪਏ ਮੇਰੇ ਖਾਬ ਅਧੂਰੇ

ਵੋਟਾਂ ਪਾ ਪਾ ਦੁੱਖ ਤੋੜ ਦਿਓ
ਵਿਰੋਧੀ ਧਿਰ ਦਾ ਮੁਖ ਮੋੜ ਦਿਓ

ਬੁੱਢੇ ਠੇਰੇ ਸਭ ਲਿਆਓ ਭੱਜ ਕੇ
ਜਾਲੀ ਵੋਟ ਵੀ ਪਾਇਓ ਰੱਜ ਕੇ

ਅੱਜ ਮੇਥੋਂ ਭਾਵੇਂ ਹੱਥ ਜੜਾ ਲਵੋ
ਨੋਟਾਂ ਦੇ ਭਾਵੇਂ ਹਾਰ ਪਵਾ ਲਵੋ

ਪੂਰੀ ਹੋਈ ਜਦੋਂ ਗਿਣਤੀ ਸਾਰੀ
ਆਵੇਗੀ ਜਦ ਆਪਣੀ ਵਾਰੀ

ਫਿਰ ਬਸ ਮੇਰੀ ਚੌਧਰ ਚੱਲਣੀ
ਕੁਰਸੀ ਮੰਤਰੀਆਂ ਗੱਭੇ ਮੱਲਣੀ

ਫੇਰ ਨਾ ਸਮਝਣਾ ਬੰਦੇ ਨੂਂੰ ਬੰਦਾ
ਸਰਪੰਚੀ ਦਾ ਫਿਰ ਚੱਲਣਾ ਧੰਦਾ

ਬਿੰਦਰਾ ਇੰਝ ਸਰਪੰਚੀ ਆਉ
ਕਿਓਕਿ ਬੱਚਾ ਬੱਚਾ ਇੱਥੇ ਵਿਕਾਊ

Binder..jaan..e..sahit...