.......ਔਰਤ ........
pinki_a.pngਸਦੀਆਂ ਤੋਂ ਆਪਣੀ
ਹੋਂਦ ਭਾਲਦੀ
ਕਦੇ ਆਦਿ ਸ਼ਕਤੀ
ਕਦੇ ਦੁਰਗਾ
ਕਦੇ ਸੀਤਾ
ਕਦੇ ਦਰੋਪਦੀ
ਕਦੇ ਮੇਨਕਾ
ਹਰ ਰੂਪ
ਹੰਢਾ
ਦੇਖਦੀ
ਫੇਰ ਵੀ
ਤਲਾਸ਼ ਦੀ
ਉਸ ਰੂਪ ਨੂੰ
ਜੋ
ਮਾਂ ਹੈ ਨਾ ਧੀ
ਨਾ ਜੀਵਨ ਸੰਗਣੀ
ਨਾ ਦੁਆ ਮੰਗਦੀ ਭੈਣ
ਤਲਾਸ਼ ਦੀ ਹੈ
ਆਪਣੇ ਅਸਲ ਨੂੰ
ਇੱਕ ਡੂੰਘੇ
ਅਹਿਸਾਸ ਨੂੰ
ਆਪਣੇ ਹੀ
ਰੂਬਰੂ ਹੋ ਪੁੱਛਦੀ ਹੈ
ਇਸ ਸਿਰਜਣਾ ਦਾ
ਆਧਾਰ ਤੂੰ
ਫੇਰ ਕਿਉਂ
ਖਲੋਤੀ
ਤਲਾਸ਼ ਦੀ
 ਆਪਣੇ ਵਜੂਦ ਨੂੰ
ਰਿਸ਼ਤਿਆਂ ਦੀਆਂ
ਸੀਮਾਵਾਂ ਤੋਂ
ਪਾਰ
ਵਿਚਰਦੀ
ਆਪਣੇ ਅਸਲ
ਨਾਲ ਜੂਝਦੀ
ਇਕ ਪ੍ਸ਼ਨ ਚਿਹਨ ਵਾਂਗ
ਚੁੱਪ ਚੁਪੀਤੇ
ਖੜੀ ਦੇਖਦੀ
               ਡਾ.ਹਰਮੀਤ ਕੌਰ
28/12/18