....ਇਨਸਾਨ ...
binder.jpgਹਿੰਦੂ  ਸਿੱਖ  ਇਸਾਈ  ਪਿਛੋਂ
ਪਹਿਲਾਂ ਇਨਸਾਨ ਹਾਂ

ਜੋ ਨਾ ਜਾਤ ਮਜ਼੍ਹਬ  ਨੂੰ  ਮੰਨੇ
ਉਸ  ਤੋਂ ਕੁਰਬਾਨ ਹਾਂ

ਕਰੇ ਔਰਤ ਦਾ ਜੋ ਆਦਰ
ਉਸ ਦਾ ਕਦਰਦਾਨ ਹਾਂ

ਮਾੜੇ   ਦੀ ਮਦਦ ਜੋ ਕਰਦਾ
ਉਸ ਲਈ  ਸਨਮਾਨ ਹਾਂ

ਭਾਰਤ ਪਕਿਸਤਾਨ ਤੇ ਬੰਗਲਾ
ਸੱਭਨਾ ਦਾ  ਮਾਣ  ਹਾਂ

ਜੋ ਇਨਸਾਫ ਲਈ ਨੇ ਲੜਦੇ
ਉਹਨਾ ਦੀ ਜਿੰਦ ਜਾਨ ਹਾਂ

ਮੈ ਜਨਤ ਸਵਰਗ ਨਾ ਲੋੜਾਂ
ਕੁਦਰਤ  ਦੀ ਸਾਂਨ ਹਾਂ

ਦੌਲਤ ਚੌਧਰ ਆਕੜ ਬਾਜੋਂ
ਸਭ ਨੂੰ ਪਰਵਾਨ ਹਾਂ

ਨਾ ਸਿੰਘ ਨਾ ਰਾਮ ਮੁਹੰਮਦ
ਮੈ ਬਿੰਦਰ ਜਾਨ ਹਾਂ

ਬਿੰਦਰ ਜਾਨ ਏ ਸਾਹਿਤ ....