ਸਵਰਨ ਜੀ ਦੀਆਂ ਦੋ ਕਵਿਤਾਵਾਂ
ਇਲਮ ਬੜਾ ਗਹਿਰਾ ਸੀ ਜੁਲਮਾਂ ਦਾ,ਹਾਏ
ਹਿਸਾਬ ਕਰਦਿਆਂ, ਸਦੀਆਂ ਗੁਜਰ ਗਈਆਂ

ਤੈਨੂੰ ਧਰਵਾਸ ਦੀ ਕਸਮ ਖਾਵਾਂਦੇ ਚਲੇ ਗਏ
ਫ਼ਿਤਰਤ ਆਪਣੀ ਨਾ ਛੁਪੀ ਉਜਰ ਗਈਆਂ

ਪਤਝੜ ਦੇ ਕੇ ਹਿੱਸੇ ਵਿੱਚ, ਗੁਲਜਾਰ ਹੋਇਆ
ਕਿਸਮਤ ,ਤਰਾਸ਼ੀ ਜੌਹਰੀ ਦੀ ਨਜਰ ਗਈਆਂ

ਐਨਾ ਟੁੱਟਣ ਖਿੰਡਣ  ਤਿੜਕਣ ਤੋਂ ਪਹਿਲਾਂ ਹੀ
ਜ਼ਿਹਨ ਨੂੰ ਓਪਰਾ ਦੇਖ ਹਵਾਵਾਂ ਗੁਜਰ ਗਈਆਂ

ਆਣ ਦਮ ਭਰ ਜਾਂਦੇ ਦਰਦ ਕਦੇ, ਕਵਿਤਾ ਦੇ
ਇਕ ਰਿਸ਼ਤਾ ਉਮਰ ਦੀ ਗਾਥਾ ਖਬਰ ਗਈਆਂ

  swrnn.jpg                ________ਸਵਰਨ ਕਵਿਤਾ

ਜ਼ਿੰਦਗੀ ਦੀ ਪੀੜ

ਜ਼ਿੰਦਗੀ ਅਕਸਰ ਮੇਰੇ ਨਾਲ
ਨਿੱਤ ਨਵਾਂ ਖੇਲ ਖੇਡਦੀ
ਮੇਰਾ ਤਿਣਕਾ ਤਿਣਕਾ ਜੋੜਿਆ ਨੂੰ
ਵਕਤ ਦੀ ਹਨੇਰੀ ਉੱਡਾ ਲੈ ਜਾਂਦੀ

ਮੈਂ ਡਿਗਦੀ, ਸੰਭਾਲਦੀ ਹੋਏ
ਉਠ ਫੇਰ ਕੋਈ ਨਵੇਂ ਕਾਜ ਲਈ
ਜ਼ਿੰਦਗੀ ਦੀ ਦੌੜ ਵਿੱਚ ਸ਼ਾਮਲ ਹੁੰਦੀ

ਅੱਖੀਆਂ ਨੇ ਦੇਖੇ ਜੋ ਸੁਪਨੇ
ਮੇਰੀ ਉਮੀਦ ਉਨ੍ਹਾਂ ਨੂੰ ਬੁੱਢਾ ਨਾ ਹੋਣ ਦੇਣ
ਅੰੰਤ ਹੋਏ, ਇਹ ਮੈਨੂੰ ਹਾਜਮ ਨਹੀਂ ਹੁੰਦਾ
ਔਕੜਾਂ ਦੀ ਪੂਣੀ ਨੂੰ
ਸਹਿਜ ਸਹਿਜ ,ਸਿੱਦਤ ਨਾਲ ਕੱਤਦੀ

ਮਾਂ,ਪਿਓ ਦੀ ਛੱਤਰ ਛਾਇਆ
ਸਾਈ ਦਾ ਸਾਥ ਵਿਚਕਾਰ ਛੁਟਿਆ
ਮੈਨੂੰ ਜ਼ਿੰਦਗੀ ਨੇ ਬੰਦੀ ਬਣਾਇਆ
ਬਚਪਨ ,ਚਿੜੀਆਂ ਦੀ ਚੀਂ ਚੀਂ
ਹੁਣ ਯਾਦ ਕਿਥੇ ਰਹੇ

ਆਪਣੀ ਬਰਬਾਦੀ ਦੀ ਕਿਤਾਬ ਨੂੰ
ਦਿਲ ਅੰਦਰ ਚਿਰਾਗ਼ ਦੇ ਰੂਪ ਵਿੱਚ ਸਜਾਇਆ
ਇਸਦੀ ਲੋਅ ਵਿੱਚ ਪੀੜ ਪਨਪੇ
ਹੋਰ ਨਿਖਾਰ ਆ ਜਾਵੇਗਾ
ਨਸੀਬ ਦਾ ਖੋਖਲਾਪਨ
ਜ਼ਿੰਦਗੀ ਦਾ ਇਕੱਲਾਪਨ
ਮੈਨੂੰ ਚੁੱਕ ਕੇ ਸਿਵਿਆਂ ਤੱਕ ਲੈ ਗਏ।

          ________ਸਵਰਨ ਕਵਿਤਾ