ਪੰਜਾਬ ਦੇ ਬਾਪੂ ਬਾਦਲ ਨੇ, ਇਕ ਨਵੀ ਸਕੀਮ ਚਲਾ ਦਿੱਤੀ,
ਜੋ ਨਿੱਤ ਰੁਲਦੀ ਸੀ ਪੱਤ ਥਾਣਿਆਂ ਚ, ਉਹ ਬਾਪੂ ਨੇ ਅੱਜ ਬਚਾ ਦਿੱਤੀ ।
ਪੰਜਾਬ ਦੀ ਜਾਈ ਬੇਟੀ ਨੂੰ ਹੁਣ, ਹੱਥ ਕੋਈ ਠਾਣੇਦਾਰ ਲਾ ਨਹੀ ਸਕਦਾ,
ਅੇਹੋ ਜਿਹੇ ਕਾਨੁੰਨ ਗੁਰੂ ਨਾਨਕ ਦਾ,ਸੱਚਾ ਸੁੱਚਾ ਸਿੱਖ ਬਣਾ ਸਕਦਾ।
ਮਾਣ ਧੀਆਂ ਭੈਣਾਂ ਨੂੰ ਦੇ ਕੇ ਤੇ , ਕਰ ਉਚੀ ਪੰਥ ਦੀ ਸ਼ਾਨ ਜਾਈ,
ਗਰੀਬ ਗੁਰਬੇ ਦੀ ਰਾਖੀ ਸਦਾ ਕਰੀ, ਤਕੜੀ ਦਾ ਮਾਣ ਵਧਾ ਜਾਈ।
ਧੀ ਪੰਜਾਬ ਚ ਜਨਮੇ ਜੋ, ਦਸ ਹਜ਼ਾਰ ਤੂੰ ਉਸਦੇ ਨਾਅ ਲਾੳਣਾ,
ਵਿਆਹ ਦੇ ਬੰਨਦਨ ਦੇ ਜਦੋ ਬੱਜੂ, ਉਦੋ ਸਰਕਾਰੀ ਸ਼ਗਨ ਵੀ ਜਾ ਪਾਉਣਾ।
ਪੰਜਾਬ ਦੇ ਬਿਰਦ ਬਜ਼ੁਰਗਾਂ ਨੂੰ, ਨਹੀ ਭੁਲਿਆ ਖਾਲਸਾ ਬਾਦਲ ਹੁਣ,
ਭਾਰੀ ਪੰਢ ਮੋਚੀ ਦੀ ਜਿਸ ਚੂਕ ਤੁਰਨਾ ਨਾਲੇ ਪੰਜ ਪੰਜ ਹਜ਼ਾਰ ਪੈਨਸਨ ਬੀ ਦੇਣਾ ਹੁਣ।
ਦਿੰਦੇ ਸਭ ਅਸੀਸਾਂ ਬਾਦਲ ਨੂੰ ਹੁਣ, ਪੰਜਾਬ ਦੀ ਠੰਡੀ ਸ਼ਾਅ ਬਣਨਾ,
ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀ, ਪੰਥ ਵਾਲੀ ਰਾਜਨੀਤੀ ਕਰਨਾ।
ਹੁਣ ਕੀ ਉਹ ਪਏ ਸੋਚਦੇ ਹੋਵਨਗੇ ਜਿਹੜੇ ਬਾਦਲ ਨੂੰ ਆਏ ਦਿਨ ਕੋਸਦੇ ਨੇ
ਜਿਸ ਕਿਹਾ ਕਿਸਾਨੀ ਦੀ ਰਾਖੀ ਕਰਨੀ ਮੈਂ ਨਹੀ ਭਾਜਪਾ ਵਾਲੇ ਵੀ ਹੁਣ ਰੋਕਦੇ ਨੇ
ਸ਼੍ਰੋਮਣੀ ਅਕਾਲੀ ਦੱਲ ਦੇ ਸਪਰੀਮੋ,ਬਿਆਨ ਵਧੀਆ ਤੋ ਵਧੀਆ ਦਾਗ ਰਿਹੇ
ਨਹਿਰੀ ਪਾਣੀਆ ਦੇ ਮਸਲੇ ਲਈ , ਦੇ ਵੱਧ ਤੋ ਵੱਧ ਜੁਵਾਬ ਰਿਹੇ।
ਕਿਹਾ ਵਿਦੇਸ਼ੀ ਪੰਜਾਬੀਆ ਵਾਸਤੇ ਵੀ,ਵਿਦੇਸ਼ੀ ਦਫਤਰ ਨਵੇ ਬਣਾਵਾਂਗਾਂ।
ਕੁਰਸੀ ਤੇ ਬੈਠਦਿਆ ਪੰਜਾਬ ਅੰਦਰ, । ਬਲੈਕ ਲਿਸਟ ਖਤਮ ਕਰਾਵਾਂਗਾਂ !
ਕਈ ਬੀਹਾਂ ਬੀਹਾਂ ਸਾਲਾਂ ਤੋ ਜਲਾ ਵਤਨੀਏ, ਹੁਣ ਮਾਂਵਾਂ ਦੇ ਚਰਨਾਂ ਨੂੰ ਸ਼ਹੂਣਗੇ,
ਕੂਕੱੜਪਿੰਡੀਆ ਗੱਲ ਮਾਂ ਦੇ ਲੱਗ ਕੇ ਉਹ, ਗਮ ਸਭ ਦੁਖਾਂ ਦੇ ਪੀਵਨਗੇ।
ਦਾਤਾ ਤੁੰ ਬਾਦਲ ਨੂੰ ਲੰਮੀ ਜਿੰਦਗੀ ਬਖਸ਼ੀ, ਦੁਖ ਸਭ ਸੰਸਾਰ ਦੇ ਪੀ ਜਾਵੇ।
ਨਾ ਭੂਖਾ ਕੋਈ ਸੋਵੇ ਪੰਜਾਬ ਅੰਦਰ, ਹਰ ਤੰਨ ਤੇ ਕਪੜਾ ਵੀ ਹੋਵੇ।
ਦਲਬੀਰ ਸਿੰਘ ਕੁਕੜਪਿੰਡੀਆਂ
(ਜਰਮਨੀ)
0049-171-945-9654
|