......ਚੌਂਕੀਦਾਰ ....
binder.jpgਇੱਕ ਬਣ  ਗਿਆ  ਚੌਕੀਦਾਰ
ਤੇ ਦੂਜਾ ਬਣੂ ਹੁਣ ਪਹਿਰੇਦਾਰ

ਮੋਦੀ ਦੇ  ਗਿਆ  ਪੰਦਰਾ ਲੱਖ
ਤੇ ਪੱਪੂ  ਵੰਡੂ  ਬਹੱਤਰ  ਹਜ਼ਾਰ

ਵੇਹਲੇ  ਬਹਿ  ਕੇ ਲਵੋ  ਨਜ਼ਾਰੇ
ਛੱਡਦੋ  ਲੋਕੋ  ਸਭ    ਕੰਮਕਾਰ

ਸਾਰਾ ਮੁਲਖ  ਵਿਕਾਊ ਜਾਪਦਾ
ਮੁੱਲ ਦੀ ਬਣਦੀ ਹਰ ਸਰਕਾਰ

ਮੰਡੀ ਬਣਿਆ ਲੋਕਤੰਤਰ ਅੱਜ
ਘਰ ਘਰ  ਲੱਗੇ  ਵੋਟ  ਬਜ਼ਾਰ

ਹਰ  ਬੰਦੇ ਦੀ ਕੀਮਤ ਪੈ ਗਈ
ਸਾਧ  ਭਿਖਾਰੀ  ਅਤੇ  ਬਿਮਾਰ

ਬਾਕੀ ਕੰਮ  ਹੁਣ ਫੇਲ ਹੋ ਜਾਣੇ
ਵੋਟਾ ਦਾ ਬਸ  ਚੱਲੂ ਵਿਓਪਾਰ

ਜ਼ਮੀਰ ਨੂੰ ਮਜਬੂਰੀ ਖਾ ਗਈ
ਲੱਖਾਂ   ਲੋਕੀਂ   ਹੋਏ   ਲਾਚਾਰ

ਨਵੀਂ  ਪਨੀਰੀ ਨਸ਼ੇ  ਤੇ ਲੱਗੀ
ਵਿੱਕਣੇ ਹੁਣ  ਸਭ ਮਾਰੋ  ਮਾਰ

ਗੱਪਾਂ ਸੁਣਕੇ ਵੱਡੀਆਂ ਵੱਡੀਆਂ
ਉਠ ਗਿਆ ਏ ਹੁਣ ਇਤਵਾਰ

ਪੰਜਾਬ  ਨੂੰ  ਖਾ  ਗਏ ਪੰਜਾਬੀ
ਕੈਪਟਨ ਬਾਦਲ  ਦੋਵੇਂ ਬੇਕਾਰ

ਜਿਤ ਜਾਣਗੇ  ਲੀਡਰ ਬਿੰਦਰਾ
ਜੰਨਤਾ  ਹਿਸੇ  ਆਉਣੀ  ਹਾਰ

ਦੱਬਣਾ ਬਟਣ ਨਾਟੋ  ਦਾ ਪੈਂਣਾ
ਹੋਰ ਕੀ ਕਰਨੀ  ਸੋਚ ਵਿਚਾਰ

ਬਿੰਦਰ ਜਾਨ ਏ ਸਾਹਿਤ .....