........ਗ਼ਜ਼ਲ਼.....

gjl.jpgਇਹ ਨਵੀਂ ਨਹੀਓ ਪੁਰਾਣੀ ਜਾਣਦੀ ਹੈ ।
ਸਾਥ ਮੇਰਾ ਤਾਂ ਉਦਾਸੀ ਮਾਣਦੀ ਹੈ ।

ਜ਼ਿੰਦਗੀ ਹਰ ਵਾਰ ਮੁੜਦੀ ਹਾਰ ਖਾ ਕੇ,
ਜਦ ਕਦੇ ਵੀ ਕੁਝ ਕਰਨ ਦਾ ਠਾਣਦੀ ਹੈ ।

ਆਪ ਬੇਸ਼ਕ ਛਾਨਣੀ ਵਰਗੀ ਹੈ ਦੁਨੀਆਂ
ਪਰ ਮੇਰਾ ਇਖਲਾਕ ਫਿਰ ਵੀ ਛਾਣਦੀ ਹੈ ।

ਸੀਸ ਮੇਰੇ ਤੇ ਨਾ ਤੱਤੀ ਧੁੱਪ ਪੈ ਜੇ,
ਬੱਦਲੀ ਮਹਿਬੂਬ ਆਪਾ ਤਾਣਦੀ ਹੈ ।

ਪਿੰਡ ਵਾਲੀ ਨਹਿਰ ਤਾਂਘੇ ਪਾਣੀਆਂ ਨੂੰ,
ਇਸ਼ਕ ਦੇ ਮਸਲੇ ਚ ਮੇਰੇ ਹਾਣ ਦੀ ਹੈ ।

ਮੈ ਗ਼ਜ਼ਲ਼ ਦੀ ਬਾਂਹ ਫੜੀ ਆਪੇ ਨਹੀ ਸੀ,
ਇਹ ਪਾਲਣਾ ਯਾਰ ਦੇ ਫੁਰਮਾਣ ਦੀ ਹੈ ।

ਆਪਣੇ ਕਿਰਦਾਰ ਦੀ ਨਾ ਬਾਤ ਪਾਵੇ,
ਫਿਕਰ ਉਸ ਨੂੰ ਬੱਸ ਮੇਰੀ ਕਾਣ ਦੀ ਹੈ ।

ਮੰਦਰਾਂ ਜਾਂ ਮਸਜਿਦਾਂ ਦੀ ਗੱਲ ਨਹੀਓ,
ਹਾਕਮਾਂ ਗੱਲ ਤਾਂ ਮਨੁੱਖੀ ਘਾਣ ਦੀ ਹੈ ।

ਹੱਥ ਵਿਚ ਬੰਦੂਕ ਹੈ ਜਾਂ ਫਿਰ ਕਲਮ ਹੈ,
ਗੱਲ ਤਾਂ ਰੂਹਾਂ ਚ ਲੱਗੇ ਬਾਣ ਦੀ ਹੈ ।

20/04/19
Amandeep Singh