ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੀ ਹੈ ਇਹ ਚਮਤਕਾਰੀ ਵੇਲ, ਜਾਣਕਾਰੀ ਸਭ ਦੇ ਭਲੇ ਲਈ ਸ਼ੇਅਰ ਕਰੋ
ਗਲੋਅ ਇਕ ਪ੍ਰਕਾਰ ਦੀ ਵੇਲ ਹੈ ਜਿਸਦੇ ਪੱਤੇ ਪਾਨ ਦੇ ਪੱਤਿਆਂ ਦੀ ਤਰਾਂ ਹੁੰਦੇ ਹਨ |ਇਹ ਇੰਨੀ ਗੁਣਕਾਰੀ ਹੁੰਦੀ ਹੈ ਕਿ ਇਸਦਾ ਨਾਮ ਅਮ੍ਰਿੰਤ ਰੱਖਿਆ ਗਿਆ ਹੈ |ਆਯੁਰਵੇਦ ਵਿਚ ਗਲੋਅ ਨੂੰ ਇਕ ਮਹਾਂਨ ਔਸ਼ੁੱਧੀ ਦੇ ਰੂਪ ਵਿਚ ਮੰਨਿਆਂਜਾਂਦਾ ਹੈ |ਗਲੋਅ ਦਾ ਰਸ ਪੀਣ ਨਾਲ ਸਰੀਰ ਵਿਚ ਪਾਈਆਂ ਜਾਣ ਵਾਲੀਆਂ ਕਈ ਤਰਾਂ ਦੀਆਂ ਬਿਮਾਰੀਆਂ ਦੂਰ ਹੋਣ ਲੱਗ ਜਾਂਦੀਆਂ ਹਨ |ਗਲੋਅ ਦੇ ਪੱਤਿਆਂ ਵਿਚ ਕੈਲਸ਼ੀਅਮ ,ਪ੍ਰੋਟੀਨ ,ਅਤੇ ਫ਼ਾਸਫ਼ੋਰਸ ਪਾਇਆ ਜਾਂਦਾ ਹੈ ਗਲੋਅਵਾਤ ,ਪਿੱਤ ਅਤੇ ਕਫ਼ ਨਾਸ਼ਕ ਹੁੰਦੀ ਹੈ |ਇਹ ਸਾਡੇ ਸਰੀਰ ਨੂੰ ਰੋਗਾਂ ਨਾਲ ਲੜਣ ਦੀ ਸ਼ਕਤੀ ਪ੍ਰਦਾਨ ਕਰਦੀ ਹੈ |ਇਸ ਵਿਚ ਕਈ ਤਰਾਂ ਦੇ ਮਹੱਤਵਪੂਰਨ ਐਂਟੀਬਾਯੋਟਿਕ ਅਤੇ ਐਂਟੀਵਾਇਰਲ ਤੱਤ ਪਾਏ ਜਾਂਦੇ ਹਨ ਜਿਸ ਨਾਲ ਸਰੀਰਕ ਸਵਸਥ ਨੂੰ ਲਾਭ ਪਹੁੰਚਦਾ ਹੈ |ਇਹ ਗਰੀਬ ਦੇ ਘਰ ਦੀ ਡਾਕਟਰ ਹੈ ਕਿਉਕਿ ਇਹ ਪਿੰਡਾਂ ਵਿਚ ਆਸਾਨੀ ਨਾਲ ਮਿਲ ਜਾਂਦੀ ਹੈ |

 

-ਗਲੋਅ ਵਿਚ ਪ੍ਰਕਿਰਤਿਕ ਰੂਪ ਵਿਚ ਸਰੀਰ ਦੇ ਦੋਸ਼ਾਂ ਨੂੰ ਸੰਤੁਲਿਨ ਕਰਨ ਦੀ ਸ਼ਕਤੀ ਪਾਈ ਜਾਂਦੀ ਹੈ |ਗਲੋਅ ਇਕ ਬਹੁਤ ਹੀ ਮਹੱਤਵਪੂਰਨ ਆਯੁਰਵੈਦਿਕ ਜੜੀ-ਬੂਟੀ ਹੈ |ਗਲੋਅ ਆਸਾਨੀ ਨਾਲ ਫੁੱਲਣ ਵਾਲੀ ਵੇਲ ਹੁੰਦੀ ਹੈ|ਗਲੋਅ ਦੀਆਂ ਟਾਹਣੀਆਂ ਨੂੰ ਵੀ ਔਸ਼ੁੱਧੀ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ |ਗਲੋਅ ਦੀ ਵੇਲ ਜੀਵਨ ਸ਼ਕਤੀ ਨਾਲ ਭਰਪੂਰ ਹੁੰਦੀ ਹੈ ਕਿਉਕਿ ਇਸ ਵੇਲ ਦਾ ਇਕ ਛੋਟਾ ਜਿਹਾ ਟੁਕੜਾ ਵੀ ਜਮੀਨ ਉੱਪਰ ਸੁੱਟ ਦਿੱਤਾ ਜਾਵੇ ਤਾਂ ਉਥੇ ਵੀ ਇਕ ਨਵਾਂ ਪੌਦਾ ਪੈਦਾ ਹੋ ਜਾਂਦਾ ਹੈ |

ਆਓ ਅਸੀਂ ਗਲੋਅ ਨਾਲ ਹੋਣ ਵਾਲੇ ਸਰੀਰਕ ਫਾਇਦਿਆਂ ਬਾਰੇ ਜਾਂਦੇ ਹਾਂ……………….
-ਸਰੀਰ ਵਿਚ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਂਦੀ ਹੈ–ਗਲੋਅ ਵਿਚ ਸਾਡੇ ਸਰੀਰ ਦੇ ਬਹੁਤ ਸਾਰੇ ਰੋਗਾਂ ਨਾਲ ਲੜਣ ਦੇ ਗੁਣ ਪਾਏ ਜਾਂਦੇ ਹਨ |ਗਲੋਅ ਵਿਚ ਐਂਟੀ-ਆੱਕਸਾਇਡ ਦੇ ਵੀ ਬਹੁਤ ਗੁਣ ਪਾਏ ਜਾਂਦੇ ਹਨ ਜਿਸ ਨਾਲ ਸਾਡਾ ਸਰੀਰ ਸਵਸਥ ਬਣਿਆ ਰਹਿੰਦਾ ਹੈ ਅਤੇ ਇਸ ਤੋਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ ਦੀ ਸਹਾਇਤਾ ਮਿਲਦੀ ਹੈ |ਗਲੋਅ ਸਾਡੇ ਲੀਵਰ ਅਤੇ ਕਿਡਨੀ ਵਿਚ ਪਾਏ ਜਾਣ ਵਾਲੇ ਰਸਾਇਣਕ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਵੀ ਕਰਦੀ ਹੈ |ਗਲੋਅ ਸਾਡੇ ਸਰੀਰ ਵਿਚ ਹੋਣ ਵਾਲੀਆਂ ਬਿਮਾਰੀਆਂ ਦੇ ਕੀਟਾਣੂਆਂ ਨਾਲ ਲੜ ਕੇ ਲੀਵਰ ਅਤੇ ਮੂਤਰ ਸਕ੍ਰਮਣ ਜਿਹੀਆਂ ਸਮੱਸਿਆਵਾਂ ਤੋਂ ਸਾਡੇ ਸਰੀਰ ਨੂੰ ਰੱਖਿਆ ਪ੍ਰਦਾਨ ਕਰਦੀ ਹੈ |

-ਲੀਵਰ ਨਾਲ ਲੜਣ ਲਈ ਉੱਤਮ ਔਸ਼ੁੱਧੀ–ਗਲੋਅ ਦੀ ਵਜਾ ਨਾਲ ਲੰਬੇ ਸਮੇਂ ਤੱਕ ਚੱਲਣ ਵਾਲੇ ਬੁਖਾਰ ਨੂੰ ਠੀਕ ਹੋਣ ਵਿਚ ਕਾਫੀ ਲਾਭ ਹੁੰਦਾ ਹੈ |ਗਲੋਅ ਵਿਚ ਜਵਰ ਨਾਲ ਲੜਣ ਵਾਲੇ ਗੁਣ ਪਾਏ ਜਾਂਦੇ ਹਨ |ਗਲੋਅ ਸਾਡੇ ਸਰੀਰ ਵਿਚ ਹੋਣ ਵਾਲੀਆਂ ਜਾਨਲੇਵਾ ਬਿਮਾਰੀਆਂ ਦੇ ਲੱਛਣਾ ਨੂੰ ਹੋਣ ਤੋਂ ਰੋਕਣ ਵਿਚ ਬਹੁਤ ਹੀ ਸਹਾਇਕ ਹੈ |ਇਹ ਸਾਡੇ ਸਰੀਰ ਵਿਚ ਖੂਨ ਦੇ ਪਲੇਟਲੇਟਸ ਦੀ ਮਾਤਰਾ ਨੂੰ ਵਧਾਉਂਦੀ ਹੈ ਜੋ ਕਿ ਕਿਸੇ ਵੀ ਪ੍ਰਕਾਰ ਦੇ ਜ੍ਵਰ ਨਾਲ ਲੜਣ ਵਿਚ ਕਾਫੀ ਉਪਯੋਗੀ ਸਾਬਤ ਹੁੰਦਾ ਹੈ |ਡੇਂਗੂ ਜਿਹੇ ਜ੍ਵਰ ਵਿਚ ਵੀ ਗਲੋਅ ਦਾ ਰਸ ਬਹੁਤ ਉਪਯੋਗੀ ਸਾਬਤ ਹੁੰਦਾ ਹੈ ਜੇਕਰ ਮਲੇਰੀਏ ਦੇ ਇਲਾਜ ਲਈ ਗਲੋਅ ਦਾ ਰਸ ਅਤੇ ਸ਼ਹੀਦ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਰੋਗੀ ਨੂੰ ਦਿੱਤਾ ਜਾਵੇ ਤਾਂ ਬਹੁਤ ਸਫਲਤਾ ਨਾਲ ਮਲੇਰੀਏ ਦਾ ਇਲਾਜ ਹੋਣ ਵਿਚ ਕਾਫੀ ਮੱਦਦ ਮਿਲਦੀ ਹੈ |

-ਪਾਚਣ ਕਿਰਿਆਂ ਲਈ ਹੈ ਫਾਇਦੇਮੰਦ-ਗਲੋਅ ਦੇ ਸੇਵਨ ਨਾਲ ਸਰੀਰਕ ਪਾਚਣ ਕਿਰਿਆਂ ਵੀ ਠੀਕ ਰਹਿੰਦੀ ਹੈ ਅਤੇ ਕਈ ਪ੍ਰਕਾਰ ਦੀਆਂ ਪੇਟ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਗਲੋਅ ਬਹੁਤ ਸਹਾਇਕ ਹੈ |ਪਾਚਣਤੰਤਰ ਨੂੰ ਮਜਬੂਤ ਬਣਾਉਣ ਲਈ ਇਕ ਗ੍ਰਾਮ ਗਲੋਅ ਦੇ ਪਾਊਡਰ ਨੂੰ ਥੋੜੇ ਆਂਵਲੇ ਦੇ ਪਾਊਡਰ ਨਾਲ ਨਿਯਮਿਤ ਰੂਪ ਨਾਲ ਸੇਵਨ ਕੀਤਾ ਜਾਵੇ ਤਾਂ ਤੁਹਾਨੂੰ ਕਾਫੀ ਫਾਇਦਾ ਹੋਵੇਗਾ |

-ਬਵਾਸੀਰ ਲਈ ਹੈ ਫਾਇਦੇਮੰਦ-ਬਵਾਸੀਰ ਦੇ ਪੀੜਿਤ ਵਿਅਕਤੀ ਨੂੰ ਜੇਕਰ ਥੋੜਾ ਜਿਹਾ ਗਲੋਅ ਦਾ ਰਸ ਲੱਸੀ ਵਿਚ ਮਿਲਾ ਕੇ ਦਿੱਤਾ ਜਾਵੇ ਤਾਂ ਮਰੀਜ ਦੀ ਤਕਲੀਫ਼ ਘੱਟ ਹੋਣ ਲੱਗ ਜਾਂਦੀ ਹੈ |

-ਸ਼ੂਗਰ ਦਾ ਇਲਾਜ-ਤੁਹਾਡੇ ਸਰੀਰ ਵਿਚ ਖੂਨ ਵਿਚ ਪਾਈ ਜਾਣ ਵਾਲੀ ਸ਼ੂਗਰ ਦੀ ਮਾਤਰਾ ਬਹੁਤ ਜਿਆਦਾ ਹੈ ਤਾਂ ਗਲੋਅ ਦੇ ਰਸ ਨੂੰ ਨਿਯਮਿਤ ਰੂਪ ਨਾਲ ਪੀਣ ਤੇ ਇਹ ਮਾਤਰਾ ਵੀ ਘੱਟ ਹੋਣ ਲੱਗਦੀ ਹੈ |

-ਵੱਧਦੇ ਬਲੱਡ ਪ੍ਰੈਸ਼ਰ ਨੂੰ ਇਕਸਾਰ ਕਰੇ-ਗਲੋਅ ਸਾਡੇ ਸਰੀਰ ਵਿਚ ਬਲੱਡ ਪ੍ਰੈਸ਼ਰ ਨੂੰ ਇਕਸਾਰ ਰੱਖਦੀ ਹੈ|

-ਦਮੇਂ ਦਾ ਇਲਾਜ-ਦਮਾਂ ਇਕ ਪ੍ਰਕਾਰ ਦੀ ਬਹੁਤ ਖਤਰਨਾਕ ਬਿਮਾਰੀ ਹੈ ਜਿਸਦੀ ਵਜਾ ਨਾਲ ਮਰੀਜ ਨੂੰ ਕਈ ਪ੍ਰਕਾਰ ਦੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਛਾਤੀ ਵਿਚ ਦਰਦ ਹੋਣਾ ,ਸਾਹ ਲੈਣ ਵਿਚ ਤਕਲੀਫ਼ ਹੋਣਾ ,ਬਹੁਤ ਖਾਂਸੀ ਹੋਣਾ ਅਤੇ ਸਾਡੇ ਸਾਹ ਦਾ ਬਹੁਤ ਤੇਜ ਚੱਲਣਾ |ਕਦੇ-ਕਦੇ ਅਜਿਹੀ ਸਥਿਤੀ ਨੂੰ ਕਾਬੂ ਵਿਚ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ | ਕੀ ਤੁਸੀਂ ਜਾਣਦੇ ਹੋ ਕਿ ਦਮੇਂ ਦੇ ਲੱਛਣਾ ਨੂੰ ਦੂਰ ਕਰਨ ਦਾ ਸਭ ਤੋਂ ਵੱਡਾ ਇਲਾਜ ਹੈ ਗਲੋਅ ਦਾ ਪ੍ਰਯੋਗ ਕਰਨਾ | ਜੀ ਹਾਂ ਅਕਸਰ ਦਮੇਂ ਦੇ ਮਰੀਜਾਂ ਦੀ ਚਕਿਤਸਾ ਦੇ ਲਈ ਗਲੋਅ ਦਾ ਪ੍ਰਯੋਗ ਬਹੁਤ ਵੱਡੇ ਪੈਮਾਨੇ ਉੱਪਰ ਕੀਤਾ ਜਾਂਦਾ ਹੈ ਅਤੇ ਇਸ ਨਾਲ ਦਮੇਂ ਦੀ ਸਮੱਸਿਆ ਵਿਚ ਛੁਟਕਾਰਾ ਵੀ ਮਿਲਣ
ਲੱਗ ਜਾਂਦਾ ਹੈ |

-ਅੱਖਾਂ ਦੀ ਰੌਸ਼ਨੀ ਵਧਾਵੇ– ਸਾਡੀਆਂ ਅੱਖਾਂ ਨੂੰ ਸਵਸਥ ਬਣਾ ਕੇ ਰੱਖਣ ਵਿਚ ਵੀ ਇਸਦਾ ਪ੍ਰਯੋਗ ਕੀਤਾ ਜਾਂਦਾ ਹੈ |ਇਹ ਸਾਡੀਆਂ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦੀ ਹੈ ਜਿਸ ਕਰਨ ਸਾਨੂੰ ਬਿਨਾਂ ਚਸ਼ਮੇ ਦੇ ਪਹਿਲਾਂ ਦੀ ਤਰਾਂ ਦਿਸਣ ਲੱਗ ਜਾਂਦਾ ਹੈ |ਗਲੋਅ ਦੇ ਕੁੱਝ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਪਾਣੀ ਠੰਡਾ ਹੋਣ ਤੇ ਅੱਖਾਂ ਦੀਆਂ ਪਲਕਾਂ ਉੱਪਰ ਨਿਯਮਿਤ ਰੂਪ ਨਾਲ ਲਗਾਉਣ ਨਾਲ ਕਾਫੀ ਫਾਇਦਾ ਹੁੰਦਾ ਹੈ |

-ਖੂਨ ਨਾਲ ਜੁੜੀ ਸਮੱਸਿਆ ਨੂੰ ਦੂਰ ਕਰਦੀ ਹੈ-ਕਈ ਲੋਕਾਂ ਵਿਚ ਖੂਨ ਦੀ ਮਾਤਰਾ ਦੀ ਕਮੀ ਪੈ ਜਾਂਦੀ ਹੈ ਜਿਸ ਵਜਾ ਨਾਲ ਉਹਨਾਂ ਨੂੰ ਸਰੀਰਕ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ |ਗਲੋਅ ਦਾ ਨਿਯਮਿਤ ਇਸਤੇਮਾਲ ਕਰਨ ਨਾਲ ਸਰੀਰ ਵਿਚ ਖੂਨ ਦੀ ਮਾਤਰਾ ਵਧਣ ਲੱਗਦੀ ਹੈ ਅਤੇ ਗਲੋਅ ਸਾਡੇ ਖੂਨ ਨੂੰ ਸਾਫ਼ ਕਰਨ ਵਿਚ ਵੀ ਬਹੁਤ ਸਹਾਇਕ ਹੈ |