ਪਗੜੀ ਸੰਬਾਲ ਸਿਘਾ, ਪਗੱੜੀ ਸੰਬਾਲ ਓਏ,
ਬੰਦ ਬੰਦ ਕਟਾ ਕੇ ਰਖੀਂ, ਪਗੜੀ ਦੀ ਸ਼ਾਨ ਓੲ,
ਫਰਾਂਸ ਦੇ ਫਰੰਗੀਆਂ, ਨਮਾਂ ਕਨੂਨ ਬਣਾਇਆ ਹੈ,
ਪੈਰਿਸ ਵਿਚੋ ਕਰਨਾ, ਪਗੜੀ ਦਾ ਸਫਾਇਆ ਹੈ,
ਭਾਈ ਤਾਰੂ ਸਿਘ ਦੀ, ਚੇਤੇ ਰਖੀ ਸ਼ਾਨ ਓਏ,
ਬੰਦ ਬੰਦ ਕਟਾ ਕੇ ਰਖੀ, ਪਗੜੀ ਦੀ ਸ਼ਾਨ ਓਏ,
ਪਗੜੀ ਸੰਬਾਲ ਸਿਘਾ ਪਗੱੜੀ ਸੰਬਾਲ ਓਏ,
ਫਰਾਸੀਸੀ ਬਨਾ ਕੇ ਪਗੜੀ ਜੰਗ ਵਿਚ ਤੋਰਦੇ,
ਗੋਲੀ ਫਰਾਂਸ ਲਈ ਖਾਮੀ, ਬੋਲੇ ਸੋ ਨਿਹਾਲ ਬੋਲ ਕੇ,
ਫਰਾਂਸ ਦੀ ਆਰਮੀ ਦੀ ਓਚੀ ਰਖੀ ਸ਼ਾਨ ਓਏ,
ਬੰਦ ਬੰਦ ਕਟਾ ਕੇ ਰਖੀ, ਪਗੜੀ ਦੀ ਸ਼ਾਨ ਓਏ,
ਪਗੜੀ ਸਬਾਲ ਸਿਘਾ ਪਗੱੜੀ ਸੰਬਾਲ ਓਏ,
ਫਸਟ ਅਤੇ ਸੈਕਡਿ ਵਰਲਡ, ਵਾਰਾਂ ਨਹੀਓ ਭੂਲੀਆਂ,
ਪਗੜੀ ਵਾਲਿਆਂ ਬਚਾਂਈਆਂ ਸੀ, ਫਰਾਂਸ ਦੀਆਂ ਕੂਲੀਆਂ,
ਫਰਾਂਸ ਬੈਲਜੀਅਮ ਦੇ ਬਾਡਰ ਤੇ, ਸਿਖ ਯਾਦ ਗਾਰੀ ਸਮਸ਼ਾਨ ਏ,
ਬੰਦ ਬੰਦ ਕਟਾ ਕੇ ਰਖੀ, ਪਗੜੀ ਦੀ ਸ਼ਾਨ ਓਏ,
ਪਗੜੀ ਸੰਬਾਲ ਸਿਘਾਂ ਪਗੱੜੀ ਸੰਬਾਲ ਓਏ,
ਪੈਰਿਸ ਸ਼ੈਹਿਰ ਵਿਚ ਸਿਖ਼ਾ, ਮੋਰਚਾ ਅਜ ਲਾਇਆ ਹੈ,
ਸ਼ਾਨ ਪਗੜੀ ਦੀ ਰਖਣੀ, ਕਹਿਦਾਂ ਸਿਘਣੀ ਦਾ ਜਾਇਆ ਹੈ,
ਪਟਿਆਲੇ ਸ਼ਾਹੀ ਬੰਨ ਲਗੀਏ ਸੋਹਣੇ ਸਰਦਾਰ ਓਏ,
ਬੰਦ ਬੰਦ ਕਟਾ ਕੇ ਰਖੀ, ਪਗੜੀ ਦੀ ਸ਼ਾਨ ਓਏ,
ਪਗੜੀ ਸੰਬਾਲ ਸਿਘਾਂ ਪਗੱੜੀ ਸੰਬਾਲ ਓਏ,
ਪਗੜੀ ਲਈ ਪੰਜਾਬੀਆਂ, ਮੋਰਚੇ ਕਈ ਲਾਏ ਨੇ,
ਬੰਨઠ ਪਗੜੀ ਜਰਮਨ 'ਚ, ਸਿਘਾਂ ਮੋਟਰ ਸੈਕਲ ਬੀ ਚਲਾਏ ਨੇ,
ਤਾਇਆ ਤੂੰ ਬਚਾ ਕੇ ਰਖੀ, ਹੈ ਪਗੜੀ ਮਹਾਨ ਓਏ,
ਬੰਦ ਬੰਦ ਕਟਾ ਕੇ ਰਖੀ, ਪਗੜੀ ਦੀ ਸ਼ਾਨ ਓਏ,
ਪਗੜੀ ਸੰਬਾਲ ਸਿਘਾਂ ਪਗੱੜੀ ਸੰਬਾਲ ਓਏ,
ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ) 25,6,2009
0049-171-945-9654
|