ਟੁਕੜਿਆਂ 'ਚ ਵੰਡੀ ਗਈ ਪੰਜਾਬੀਅਤ

img1091017013_1_1.jpg

ਭਾਰਤ ਬਟਵਾਰੇ ਦਾ ਦਰਦ ਤਾਂ ਭਾਰਤੀਆਂ ਦੇ ਦਿਲਾਂ 'ਚੋਂ ਕਦੇ ਨਹੀਂ ਮਿਟੇਗਾ,ਲੇਕਿਨ ਭਾਰਤ ਬਟਵਾਰੇ ਦੇ ਬਾਅਦ ਦੇਸ਼ 'ਚ ਹੀ ਪੰਜਾਬ ਅਤੇ ਬੰਗਾਲ ਦੇ ਹੋਏ ਦੋ ਟੁਕੜਿਆਂ ਦਾ ਹੋਣਾ ਵੀ ਦੇਸ਼ ਲਈ ਹਮੇਸ਼ਾ ਮੰਦਭਾਗਾ ਰਹੇਗਾ ਕਿਉਂਕਿ ਭਾਰਤ ਦੇ ਟੁਕੜਿਆਂ ਦਾ ਇਲਜ਼ਾਮ ਤਾਂ ਅਸੀਂ ਅੰਗਰੇਜ਼ਾ 'ਤੇ ਵੀ ਲਗਾ ਦਿੰਦੇ ਹਾਂ ਪਰੰਤੂ ਪੰਜਾਬ ਦੇ ਟੁਕੜੇ ਕਰਨ ਵਾਲੇ ਤਾਂ ਕੋਈ ਹੋਰ ਨਹੀਂ ਪੰਜਾਬੀ ਹੀ ਰਹੇ ਹ।ਸਿਆਸਤ ਅਤੇ ਪੈਸੇ ਨੇ ਹਰ ਵਾਰ ਆਪਣਾ ਰੰਗ ਵਿਖਾਇਆ ਅਤੇ ਸਿਆਸਤ ਦੀ ਖੇਡ ਖੇਡਦਿਆਂ ਹਰ ਵਾਰ ਰਾਜਨੀਤਿਕਾਂ ਨੇ ਵੰਡੀਆਂ ਪਾਉਣ 'ਚ ਕੋਈ ਕਸਰ ਨਹੀਂ ਛੱਡੀ,ਹਰ ਕਿਸੇ ਦੇ ਦਿਲ 'ਚੋਂ ਹੁਣ ਤਾਂ ਇਹੀ ਅਵਾਜ਼ ਨਿਕਲਦੀ ਹੈ ਕਿ ਕਦੋਂ ਤੱਕ ਚੱਲੇਗਾ ਆਪਣਿਆਂ ਨਾਲ ਇਹ ਪਰਾਇਆਪsymbol_khanda.gif1966 'ਚ ਪੰਜਾਬ ਅਤੇ ਹਰਿਆਣਾ ਦੀ ਵੰਡ ਕਰਕੇ ਵੀ ਸਿਆਸਤੀਆਂ ਨੇ ਆਪਣੀ ਸਿਆਸਤ ਕਰਨ ਲਈ ਤਾਂ ਜਗ੍ਹਾ ਬਣਾ ਲਈ ਪਰੰਤੂ ਇੱਕ ਵਾਰ ਫ਼ਿਰ ਪੰਜਾਬੀਆਂ ਦੇ ਦਿਲਾਂ ਨੂੰ ਉਹੀ ਦਰਦ ਮਿਲਿਆ,ਜੋ ਭਾਰਤੀ ਵੰਡ ਦੌਰਾਨ ਇੱਕ ਤੋਂ ਬਣੇ ਦੋ ਪੰਜਾਬਾਂ (ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ) ਨਾਲ ਮਿਲਿਆ ਸ।ਪੰਜਾਬ ਦੇ ਪਹਿਲਾਂ ਦੋ ਅਤੇ ਫ਼ਿਰ ਤਿੰਨ ਟੁਕੜਿਆਂ ਨੇ ਪੰਜਾਬੀਅਤ ਦੀਆਂ ਵੰਡੀਆਂ ਪਾਈਆ।ਪੰਜਾਬ 1966 'ਚ ਵੰਡਿਆ ਤਾਂ ਗਿਆ ਪਰੰਤੂ ਇਸ ਦੀਆਂ ਵੰਡੀਆਂ ਦਾ ਸਿਲਸਿਲਾ ਹਾਲੇ ਤੱਕ ਨਹੀਂ ਰੁੱਕਿਆ,ਹੁਣ ਕਦੇ ਪੰਜਾਬ ਵੱਲੋਂ ਚੰਡੀਗੜ੍ਹ ਨੂੰ ਆਪਣੀ ਅਤੇ ਕਦੇ ਹਰਿਆਣਾ ਵੱਲੋਂ ਆਪਣੀ ਰਾਜਧਾਨੀ ਕਹਿਲਾਉਣ ਲਈ ਹਮੇਸ਼ਾ ਸੰਘਰਸ਼ ਚੱਲਦਾ ਰਹਿੰਦਾ ਹ।ਕਦੇ ਯੂਨੀਵਰਸਿਟੀਆਂ ਦੀ,ਕਦੇ ਪੰਜਾਬ,ਹਰਿਆਣਾ ਦੇ ਪਾਣੀਆਂ ਅਤੇ ਕਦੇ ਹਰਿਆਣਾ ਲਈ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੰਗਾਂ ਨੇ ਹਮੇਸ਼ਾ ਪੰਜਾਬੀਆਂ ਨੂੰ ਆਪਸ 'ਚ ਵੰਡਿਆ ਹੈ,ਇਸ ਨੂੰ ਚਾਹੇ ਸਿਆਸਤ ਦੀ ਜਾਂ ਫ਼ਿਰ ਪੈਸੇ ਦੀ ਖੇਡ ਕਹਿ ਲਈਏ।


ਹਰਿਆਣਾ ਦੇ ਸਿੱਖਾਂ ਵੱਲੋਂ ਇਨ੍ਹੀ ਦਿਨੀਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਨੇ ਤੂਲ ਫੜ੍ਹਿਆ ਤਾਂ ਮੁੱਦਾ ਕਾਫ਼ੀ ਗਰਮਾਇਆ ਅਤੇ ਸਿਆਸਤ ਨੇ ਵੀ ਆਪਣਾ ਖੇਡ ਇੱਕ ਵਾਰ ਫਿਰ ਖੇਡਿਆ,ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ 'ਚ ਵਿਧਾਨਸਭਾ ਚੋਣਾਂ ਦੇ ਐਨ ਮੌਕੇ ਐਲਾਣ ਕੀਤਾ ਕਿ ਹਰਿਆਣਾ ਲਈ 1 ਨਵੰਬਰ ਨੂੰ 'ਹਰਿਆਣਾ ਦਿਵਸ' 'ਤੇ ਅਲੱਗ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (ਅਡਹੋਕ) ਬਣਾਈ ਜਾਵੇਗੀ,ਤਾਂ ਵਿਰੋਧੀ ਧਿਰਾਂ ਨੂੰ ਇਹ ਗੱਲ ਰਾਸ ਨਾ ਆ।ਕਈਆਂ ਵੱਲੋਂ ਹਰਿਆਣਾ ਦੇ ਸਿੱਖਾਂ ਦੁਆਰਾ ਕੀਤੀ ਵੱਖਰੀ ਕਮੇਟੀ ਦੀ ਮੰਗ ਨੂੰ ਜਾਇਜ਼ ਅਤੇ ਕਈਆਂ ਦੁਆਰਾ ਇਸ ਮੰਗ ਨੂੰ ਗੱਲਤ ਦੱਸਿਆ ਗਿਆ,ਚਾਹੇ ਕੁੱਝ ਵੀ ਹੋਵੇ,ਪਰੰਤੂ ਵੰਡੀਆਂ ਤਾਂ ਵੰਡੀਆਂ ਹੀ ਹਨ।

ਹਰਿਆਣਾ ਲਈ ਵੱਖਰੀ ਹਰਿਆਣਾ ਗੁਰਦੁਆਰਾ ਸੰਘਰਸ਼ ਕਮੇਟੀ (ਅਡਹੋਕ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾ ਕਿਹਾ,' ਅਸੀਂ ਕੁੱਝ ਨਹੀਂ ਚਾਹੁੰਦੇ,ਬੱਸ ਅਸੀਂ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ 'ਚ ਲੈ ਸਿੱਖੀ ਦਾ ਹੋਰ ਪ੍ਰਚਾਰ ਕਰਨਾ ਚਾਹੁੰਦੇ ਹਾਂ ਕਿਉਂਕਿ ਇੱਥੋਂ ਦੇ ਗੁਰਦੁਆਰਿਆਂ 'ਚ ਜੋ ਸੇਵਾਦਾਰ ਲਾਏ ਜਾਂਦੇ ਹਨ,ਜ਼ਿਆਦਾਤਰ ਪੰਜਾਬ ਤੋਂ ਹੁੰਦੇ ਹਨ,ਜਦੋਂਕਿ ਹਰਿਆਣਾ ਦੇ ਸਿੱਖਾਂ ਨੂੰ ਗੁਰਦੁਆਰਿਆਂ ਦੀ ਸੇਵਾ ਨਹੀਂ ਸਮਾਈ ਜਾਂਦੀ। ਹਰਿਆਣਾ ਦੇ ਗੁਰਦੁਆਰਿਆਂ ਦਾ ਸਾਰਾ ਪੈਸਾ ਪੰਜਾਬ 'ਚ ਮੈਡੀਕਲ,ਸਿੱਖਿਆ ਅਤੇ ਪੰਜਾਬ ਦੇ ਗੁਰਦੁਆਰਿਆਂ 'ਤੇ ਲਗਾ ਦਿੱਤਾ ਜਾਂਦਾ ਹੈ,ਜਿਸ ਕਾਰਣ ਹਰਿਆਣਾ ਦੇ ਸਿੱਖਾਂ 'ਚ ਰੋਸ ਹੈ ਕਿ ਉਹ ਹਰਿਆਣਾ ਦੇ ਗੁਰਦੁਆਰਿਆਂ ਨੂੰ ਹੋਰ ਵਧੀਆ ਬਨਾਉਣਾ ਚਾਹੁੰਦੇ ਹਨ ਅਤੇ ਉਨ੍ਹਾ ਪੰਜਾਬ ਦੀ ਅਕਾਲੀ ਦਲ ਸਿਆਸਤ 'ਤੇ ਵੀ ਆਰੋਪ ਲਗਾਉਂਦਿਆ ਕਿਹਾ ਕਿ ਰਾਜਨੀਤਿਕ ਚਾਹੁੰਦੇ ਹਨ ਕਿ ਜੇਕਰ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਤਾਂ ਪੰਜਾਬ ਦੇ ਲੀਡਰਾਂ ਦਾ ਹਰਿਆਣਾ 'ਚ ਦਬਦਬਾ ਘੱਟੇਗਾ।

ਇਸ ਤੋਂ ਬਿਨ੍ਹਾ ਜਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਹਰਿਆਣਾ ਸਿੱਖਾਂ ਦੀ ਮੰਗ ਜਾਇਜ਼ ਹੈ ਅਤੇ ਉਨ੍ਹਾ ਨੂੰ ਵੱਖਰੀ ਕਮੇਟੀ ਮਿਲਣੀ ਚਾਹੀਦੀ ਹੈ,ਜਦੋਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਇਹ ਸਾਰੀ ਕਾਂਗਰਸ ਸਰਕਾਰ ਦੀ ਸਾਜਿਸ਼ ਹ।ਉਹ ਪੰਜਾਬ ਅਤੇ ਹਰਿਆਣਾ ਸਿੱਖ ਭਾਈਚਾਰੇ 'ਚ ਦਰਾਰ ਪਾਕੇ ਆਪਣੀ ਰਾਜਨੀਤੀ ਕਰ ਰਹੀ ਹੈ,ਜਦੋਂਕਿ ਆਨੰਦਪੁਰ ਸਾਹਿਬ ਦੇ ਐਮਪੀ ਰਵਨੀਤ ਬਿੱਟੂ ਦਾ ਇਸ ਬਾਰੇ ਕਹਿਣਾ ਇਸ 'ਚ ਕਾਂਗਰਸ ਦਾ ਕੋਈ ਹੱਥ ਨਹੀਂ ਅਤੇ ਇਹ ਧਰਮ ਦਾ ਮਾਮਲਾ ਹ।ਇਸ ਨੂੰ ਪੰਜਾਬ ਅਤੇ ਹਰਿਆਣਾ ਦੇ ਸਿੱਖਾਂ ਅਤੇ ਸਰਕਾਰਾਂ ਨੂੰ ਮਿਲ ਬੈਠ ਸੁਲਝਾਉਣਾ ਚਾਹੀਦਾ ਹੈ।

ਚਾਹੇ ਕੁੱਝ ਵੀ ਹੋਵੇ,ਪੰਜਾਬ ਅਤੇ ਹਰਿਆਣਾ 'ਚ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਇੱਕ ਵਾਰ ਫ਼ਿਰ ਭਖਿਆ ਹੈ,ਜਿਸ ਨਾਲ ਫ਼ਿਰ ਇੱਕੋ ਪਰਿਵਾਰ ਦੇ ਭਰਾ-ਭਰਾ ਇੱਕ ਦੂਜੇ ਅੱਗੇ ਆਣ ਖੜ੍ਹੇ ਹੋਏ ਹ।ਪੰਜਾਬ ਦੇ ਅਤੀਤ 'ਤੇ ਝਾਤੀ ਮਾਰੀਏ ਤਾਂ ਇਹ ਹੁਣ ਤੱਕ ਕਾਫ਼ੀ ਕੁੱਝ ਖੋਹ ਚੁੱਕਾ ਹੈ ਅਤੇ ਸੀਨੇ 'ਤੇ ਬੜ੍ਹੇ ਦੁੱਖ ਹੰਢਾਏ ਹਨ ਪੰਜਾਬ ਨੇ,ਹੁਣ ਤਾਂ ਪੰਜਾਬ ਅਤੇ ਹਰਿਆਣਾ ਦੇ ਪੰਜਾਬੀ ਭਰਾਵਾਂ ਨੂੰ ਚਾਹੀਦਾ ਹੈ,ਜੋ ਮਸਲਾ ਹੈ,ਉਸ ਨੂੰ ਮਿਲ ਬੈਠ ਸੁਲਝਾਉਣ ਤਾਂ ਜੋ ਪੰਜਾਬੀਅਤ ਦੀ ਹਰ ਕਿਤੇ ਪੈਂਦੀ ਧਾਕ ਭਵਿੱਖ 'ਚ ਵੀ ਬਣੀ ਰਹ।ਲੋੜ ਹੈ,ਪੰਜਾਬੀਆਂ ਨੂੰ ਇਕੱਠੇ ਹੋ ਕੇ ਪੰਜਾਬੀਅਤ ਨੂੰ ਇੱਕ ਮੁੱਠ ਰੱਖਣ ਦੀ ਅਤੇ ਦੇਸ਼ 'ਚ ਰਹਿੰਦੇ ਹਰ ਭਾਸ਼ਾ ਦੇ ਹਰ ਨਾਗਰਿਕ ਨਾਲ ਬੈਠ ਕੇ ਦੇਸ਼ ਨੂੰ ਹੋਰ ਉੱਨਤੀ ਵੱਲ ਲਿਜਾਣ ਲਈ ਸੋਚਣ ਦ।ਨਾ ਕਿ ਹੁਣ ਆਉਣ ਵਾਲੇ ਸਮੇਂ 'ਚ 1966 'ਚ ਹਰਿਆਣਾ ਵਾਂਗੂ ਕਿਸੇ ਹੋਰ ਰਾਜ 'ਚੋਂ ਕੋਈ ਰਾਜ ਕੱਢ ਕੋਈ ਹੋਰ ਰਾਜ ਬਨਾਉਣ ਦ।ਪਹਿਲਾਂ ਹੀ ਸਿਆਸਤ ਦੇ ਹੱਥੇ ਚੜ੍ਹ ਦਿਲਾਂ 'ਚ ਤਰੇੜਾਂ ਆ ਚੁੱਕੀਆਂ ਹਨ,ਹੁਣ ਲੋੜ ਹੈ,ਉਨ੍ਹਾ ਆਈਆਂ ਤਰੇੜਾਂ ਨੂੰ ਭਰਨ ਦੀ।