ਸੂਲਾਂ ਦਾ ਵਿਛੌਂਣਾਂ..ਕੁੱਕੜ ਪਿੰਡੀਆ ..8

ਸਾਂਝੀ ਵਾਲਤਾ ਦਾ ਨੂਰ, ਜਗ ਤੇ ਜਾਂ ਆਇਆ ਸੀ,
ਬਾਬਰ ਨੂੰ ਜਾਬਰ ਜਿਸ ਨੇ, ਆਖ ਸੂਣਾਇਆ ਸੀ,

ਕਈ ਸਨ ਭੇਦ ਉਹਦੇ , ਗਲਾ ਸੀ ਨਿਆਰੀੇਆ,
ਦਬੇ ਕੂਚਲੇ ਲੋਕਾਂ ਨੂੰ; ਜਿਸ ਬਕਸ਼ੀਆ ਸਰਦਾਰੀਆ,

ਮੇਰੇ ਤੇ ਭੀ ਮੇਹਰ ਕਰੀ, ਤੂੰ ਗਰੀਬੂ ਸਿਖ ਜਾਣ ਕੇ,
ਗਲ ਨਾਲ ਲਾਕੇ ਰਖੀ , ਇਕ ਸ਼ਰਧਾਲੂ ਸਿਖ ਜਾਣ ਕੇ :

ਬਹੁਤ ਵਾਰੀ ਸੂਣਿਆ ਮੈ, ਤੂੰ ਬੌਹੜਦਾ ਗਰੀਬਾਂ ਤੇ,
ਕੋਦਰੇ ਰੋਟੀ ਦੇ ਲਈ, ਭਾਈ ਲਾਲੋ ਦੇ ਨਸੀਬਾ ਤੇ :

ਬਹੁਤ ਦਿਨ ਬੀਤ ਗਏ ਨੇ, ਕਈ ਸਦੀਆ ਵੀ ਬੀਤੀਆ,
ਕਿਸੇ ਨੂੰ ਨਹੀ ਦਸੀਆ ਮੈ, ਤੇਰੇ ਨਾਲ ਜੋ ਪਰੀਤੀਆ:

ਅੱਜ ਵੀ ਮੈ ਹੋਲੀ ਦੇਣੀ, ਤੇਰੇ ਕੰਨਂ ਵਿਚ ਕਹਿਨਾ ਆ,
ਮੈ ਤੇ ਸੂਣਿਆ ਸੀ ਬਾਬਾ ,ਤੂੰ ਸੰਗਤ ਵਿਚ ਰਹਿਨਾ ਆ;

ਏਸੇ ਲਈ ਮੈ ਬਾਰ ਬਾਰ , ਸੀਸ ਸੰਗਤ ਨੂੰ ਝੁਕਾਇਆ ਹੈ ,
ਤੇਰੇ ਘਰੋ ਜੋ ਮੰਗਿਆ, ਮੈ ਸੰਗ਼ਤ ਵਿਚੋ ਪਾਇਆ ਹੈ:

ਤੂੰ ਤੇ ਬਾਹ ਬਾਬਾ ਆਪਣੀ, ਵੈਦ ਕੋਲੋ ਛੁਡਾਈ ਸੀ,
ਰੋਗ ਦੀ ਤੈਨੂੰ ਸਾਰ ਨਹੀ, ਗਲ ਆਖ ਸੁਣਾਈ ਸੀ;

ਕਿਸੇ ਟੁੰਡੀ ਲਾਟ ਦੀ ਬਾਬਾ, ਮੈ ਕਦੇ ਕੀਤੀ ਪਰਵਾ ਨਹੀ,
ਤੇਰੇ ਨਾਲ ਪਰੀਤ ਜਿਓ ਬਾਬਾ, ਕੋਈ ਇਸ ਦੀ ਦਵਾ ਨਹੀ;

ਤੂੰ ਤੇ ਯਾਰ ਸਾਡਾ ਬਾਬਾ, ਦੂਖ ਯਾਰ ਕੋਲ ਕੈਹਿਣਾ ਆ.
ਮਿਤਰ ਪਿਆਰੇ ਨੂੰ ਹਾਲ , ਮੂਰੀਦਾਂ ਦਾ ਕੈਹਿਣਾ ਆਂ ;

ਦੁਖ ਸੁਖ ਮੈ ਅੱਜ ਬਾਬਾ, ਕਈ ਤੇਰੇ ਨਾਲ ਕੀਤੇ ਨੇ,
ਆਸ ਦੀ ਕਿਰਨ ਵਿਚ , ਕਈ ਸਾਲ ਸਦੀਆਂ ਬੀਤੇ ਨੇ;

ਕਚੈਹਰੀ ਦੀ ਤਾਰੀਖ ਵਾਂਗੂ, ਮੇਰੀ ਵੀ ਤਾਰੀਖ ਪਾ ਦੇਵੀ,
ਬੂਡੜੀ ਮਾਂ ਦੇ ਜੀਓਦੇ ਜੀ, ਹਥ ਚਰਨਾ ਨੂੰ ਲਵਾ ਦੇਵੀ:

ਤਾਏ ਕੂਕੜ ਪਿਂਡੀਏ ਦੀ, ਦਿਲੋ ਇਕੋ ਅਰਦਾਸ ਹੈ,
ਦੁਖ ਸੁਖ ਸਭ ਬਾਬਾ, ਤੇਰੇ ਚਰਨਾ ਦੇ ਪਾਸ ਹੈ;

ਅਗੇ ਜਿਵੇ ਤੈਨੂੰ ਭਾਵੇ ਬਾਬਾ, ਓਦਾ ਹੀ ਹੋਣਾ ਆ,
ਅੱਜ ਲੇਫ ਤਲਾਈਆ ਵੀ ਜੋ, ਸਭ ਸੂਲਾ ਦਾ ਵਿਛੋਣਾ ਹੈ;
  0053.jpg

ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654

E-Mail: This e-mail address is being protected from spam bots, you need JavaScript enabled to view it