ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਹਾਲਤ ਲਈ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ : ਮਜੀਠੀਆ

mji.pngਮਜੀਠਾ,-(ਮੀਡੀਦੇਸਪੰਜਾਬ) ਪੰਜਾਬ 'ਚ ਦਿਨ-ਬ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਜ਼ਿੰਮੇਵਾਰ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ

ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ। ਮਜੀਠੀਆ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਰੋਜ਼ਾਨਾ ਘਿਨਾਉਣੀਆਂ ਮਾਰੂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਨਾਲ ਪੰਜਾਬ 'ਚ ਆਮ ਲੋਕਾਂ ਲਈ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਾਨੂੰਨ ਨੂੰ ਛਿੱਕੇ ਟੰਗ ਕੇ ਕੈਪਟਨ ਸਰਕਾਰ ਦੇ ਵਜ਼ੀਰਾਂ ਅਤੇ ਵਿਧਾਇਕਾਂ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਨ। ਜਿਸ ਕਾਰਣ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਉਠ ਚੁੱਕਾ ਹੈ ਅਤੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ।

ਮਜੀਠੀਆ ਨੇ ਕਿਹਾ ਕਿ ਪੀੜਤ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ, ਭਾਜਪਾ ਦੀ ਲੀਡਰਸ਼ਿਪ ਦਿਨ-ਰਾਤ ਇਕ ਕਰ ਦੇਵੇਗੀ ਲੋੜ ਪੈਣ 'ਤੇ ਸਰਕਾਰ ਵਿਰੁੱਧ ਧਰਨੇ ਵੀ ਦਿੱਤੇ ਜਾਣਗੇ। ਇਸ ਮੌਕੇ ਜੋਧ ਸਿੰਘ ਸਮਰਾ, ਮੇਜਰ ਸ਼ਿਵਚਰਨ ਸਿੰਘ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਾਬਕਾ ਚੇਅਰਮੈਨ ਬਲਬੀਰ ਸਿੰਘ ਚੰਦੀ, ਸਾਬਕਾ ਚੇਅਰਮੈਨ ਹਰਕੀਰਤ ਸਿੰਘ ਸ਼ਹੀਦ, ਸਾਬਕਾ ਚੇਅਰਮੈਨ ਦੁਰਗਾ ਦਾਸ, ਪ੍ਰਧਾਨ ਨਗਰ ਕੌਂਸਲ ਤਰੁਣ ਅਬਰੋਲ, ਸਾਬਕਾ ਪ੍ਰਧਾਨ ਨਾਨਕ ਸਿੰਘ, ਸਲਵੰਤ ਸਿੰਘ ਸੇਠ, ਪ੍ਰਿੰਸ ਨਈਅਰ, ਅਜੈ ਚੋਪੜਾ, ਮੁਖਤਾਰ ਸਿੰਘ, ਸੁਰਿੰਦਰਪਾਲ ਸਿੰਘ ਗੋਕਲ, ਬਿੱਲਾ ਆੜ੍ਹਤੀ ਸਾਰੇ ਕੌਂਸਲਰ, ਮਨਪ੍ਰੀਤ ਸਿੰਘ ਉਪਲ, ਸਾਬਾ ਹਮਜਾ, ਨੰਬਰਦਾਰ ਦਰਸਨ ਸਿੰਘ ਧਰਮਪੁਰਾ, ਜਗਿੰਦਰ ਸਿੰਘ ਜੇਠੂਨੰਗਲ, ਲੱਕੀ ਕਹੇੜ੍ਹ, ਨਰੇਸ਼ ਕੁਮਾਰ, ਹਰਦੇਵ ਸਿੰਘ, ਨੰਬਰਦਾਰ ਤੇਜਿੰਦਰ ਸਿੰਘ, ਸਾਰਜ ਸਿੰਘ ਗਿੱਲ, ਆਦਿ ਅਕਾਲੀ ਵਰਕਰ ਹਾਜ਼ਰ ਸਨ।