ਜੇਕਰ ਸਾਡੀ ਕੋਠੀ ਦੇ ਵਿੱਚ ਦਾਣੇ ਨਹੀਂ , ਇਹਦਾ ਇਹ ਮਤਲਬ ਤਾਂ ਨਹੀਂ ਕਿ ਅਸੀਂ ਸਿਆਣੇ ਨਹੀਂ ।
ਜੋ ਔਰਤ ਨੂੰ ਮਿੱਟੀ ਮਿੱਟੀ ਕਹਿੰਦੇ ਨੇ , ਬਿਲਕੁਲ ਮਿੱਟੀ ਹਾਂ ,ਮਿੱਟੀ ਬਿਨ ਤਾਂ ਦਾਣੇ ਨਹੀਂ ।
ਮੇਰੇ ਲਈ ਤਾਂ ਅੱਲਾ ਰਾਮ ਵਾਹਿਗੁਰੂ ਇੱਕੋ ਨੇ , ਮੈਂ ਲਫ਼ਜ਼ਾਂ ਤੇ ਅੱਡ ਅੱਡ ਠੱਪੇ ਲਾਣੇ ਨਹੀਂ ।
ਲੀਰਾਂ ਚੋਂ ਝਾਕੇ ਤਨ ਸਾਡੀ ਮਜਬੂਰੀ ਐ , ਪਰ ਦਿਲ ਸੋਨਾ ਇਜ਼ਤਾਂ ਤੋਂ ਵੀ ਕਾਣੇ ਨਹੀਂ ।
🌺🌺ਨੀਲੂ ਜਰਮਨੀ 🌺🌺