........ਸਾਹ ਮਾਂਵਾਂ ਦੇ ਕਾਹਲ਼ੇ ਨੇ.......

Neelu Germany's Profile Photo, ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ, ਕਲੋਜ਼ਅੱਪ

ਤਨ ਦਾ ਬਾਲਣ ਝੋਕ ਝੋਕ ਵਿੱਚ ਚੁਲ਼ਿਆਂ ਦੇ ,
ਤਾਂ ਟੁਕੜੇ ਉਹਨਾਂ ਕਾਲਜਿਆਂ ਦੇ ਪਾਲੇ ਨੇ ।

ਪੁੱਤ ਜੋ ਠਰੀਆਂ ਰਾਤਾਂ ਵਿੱਚ ਘਰੋਂ ਤੁਰ ਗਏ ,
ਮਾਂ ਭੱਜੀ ਭੁੱਲ ਗਏ ਲੋਈ ਬਾਹਰ ਤਾਂ ਪਾਲੇ ਨੇ ।

ਸਾਰੀ ਰਾਤ ਉਹ ਬਹਿਕੇ ਪੁੱਤ ਉਡੀਕਣ ਚੰਦਰੀਆਂ ,
ਹੁਣ ਤੱਕ ਤੱਕ ਨੇਰੇ ਮਾਂਵਾਂ ਨੇ ਦੀਦੇ ਗਾਲੇ ਨੇ ।

ਉਹ ਰੋਜ਼ ਹੀ ਮੰਨ ਪਕਾ ਕੇ ਆਲੇ ਰੱਖ ਦਿੰਦੀਆਂ ,
ਹਾਏ ਵਰੇ ਬੀਤ ਗਏ ਨਾ ਪੁੱਤ ਮਾਂਵਾਂ ਨੇ ਭਾਲੇ ਨੇ ।

ਘਿਰ ਕੇ ਬੈਠੀਆਂ ਇੰਝ ਉਹ ਵਿੱਚ ਮਜਬੂਰੀਆਂ ਦੇ ,
ਜਿਓ ਘੇਰ ਕੇ ਖਾ ਜਾਂਦੇ ਮੱਕੜੀ ਦੇ ਜਾਲੇ ਨੇ ।

ਟੰਗੀ ਕੰਧ ਤੇ ਫੋਟੋ ਚੁੰਨੀ ਨਾਲ ਨਿੱਤ ਸਾਫ਼ ਕਰਨ ,
ਵੇ ਹੁਣ ਆਜੋ ਕਿਧਰੋਂ ਸਾਹ ਮਾਂਵਾਂ ਦੇ ਕਾਹਲ਼ੇ ਨੇ ।


🌺ਨੀਲੂ ਜਰਮਨੀ 🌺

(ਮੇਰੀਏ ਬਚੀਏ ਜੁਗ ਜੁਗ ਜੀਵੇਂ )...ਅਕਾਲਪੁਰਖ ਵਾਹਿਗੁਰੂ ਤੇਰੇ ਅੰਗ ਸੰਗ ਰਹਿਣ ....ਤੇਰੀ ਕਲਮ ਨੂੰ ਹੋਰ ਤਾਕਤ ਬਕਸ਼ਣ...(ਕੁੱਕ)