(ਦਸ਼ਮੇਸ਼ ਦੀ ਸ਼ਮਸ਼ੀਰ 'ਚੋ)..ਕੁੱਕੜ ਪਿੰਡੀਆ ..13

ਬਲੇ ਨੀ ਵਿਸਾਖੀਏ ਤੂੰ ਕਰਾਂਤੀ ਕਾਰੀ ਵਾਲੀਏ,
ਦਸ਼ਮੇਸ਼ ਦੀ ਸ਼ਮਸ਼ੀਰ 'ਚੋ ਪੰਥ ਸਜਾਵਣ ਵਾਲੀਏ!

ਜੀਣੇ ਤੋ ਪਹਿਲਾਂ ਸਾਨੂ ਮਰਨਾ ਤੂੰ ਸਿਖੋਨੀ ਏ ,
ਪੰਜ ਸ਼ਟੇ ਮਾਰ ਕੇ ਤੇ ਜਿਓਣਾ ਤੂੰ ਸਿਖੌਨੀ ਏ !

ਕੇਸਗੱੜ ਦੀ ਟੇਕਰੀ ਤੇ ਤੰਬੂ ਇਕ ਲਗਾઠ ਸੀ ,
ਲਿਸ਼ਕੀ ਭਗੋਤੀ ਜਿਥੇ ਏਹ ਬਣਿਆ ਅਚੰਬਾ ਸੀ!

ਸੀਸ ਦੀ ਤੂੰ ਲੋੜ ਆਖੇ ਅਨੰਦ ਪੂਰ ਵਾਲੀਏ,
ਦਸ਼ਮੇਸ਼ ਦੀ ਸ਼ਮਸ਼ੀਰ ਚੋ ਪੰਥઠ ਸਜਾਵਣ ਵਾਲੀਏ !

ਵਾਰੀ ਵਾਰੀ ਪੰਜਾ ਨੂੰ ਕਿੰਜ ਮਾਰ ਕੇ ਜਿਵਾਲਿਆ,
ਦੂਨੀਆਂ ਤੋ ਮਹਾਂ ਬਲੀ ਗੂਰੁ ਗੋਬਿੰਦ ਅਖਵਾ ਲਿਆ!

ਦੈਇਆ, ਧਰਮ, ਹਿਮਤ, ਮੋਹਕਮ, ਸਾਹਿਬ ਸਿੰਘ ਸਾਜਤੇ ,
ਸਿੱਖ ਪੰਥ ਦੇ ਪੰਜ ਪਿਆਰੇ ਗੂਰਚੇਲੇ ਨੇ ਐਲਾਨ ਤੇ!

ਬੂੱਜ ਦਿਲਾਂ ਨੂ ਪੰਡਾਲ ਚੋ ਤੂਈਓ ਭਜੋਣ ਵਾਲੀਏ,
ਦਸ਼ਮੇਸ਼ઠ ਦੀ ਸ਼ਮਸ਼ੀਰ ਚੋ ਪੰਥ ਸਜਾਵਣ ਵਾਲੀਏ!

ਅੱਜ ਵੀ ਵਿਸਾਖੀ ਜਦੋ ਸਾਲ ਬਾਅਦ ਆਓਦੀ ਏ ,
ਅਮਰਤ ਦੀ ਦਾਤ ਆਪਣੇ ਨਾਲ ਲਿਆਓਦੀ ਏ !

ਏਹ ਭੂਲੇ ਭਟਕੇ ਲੋਕਾਂ ਤਾਈਂ ਇਨਸਾਨ ਬਣੋਦੀ ਏ ,
ਬਾਟਾ ਸੱਬ ਦੇ ਮੂਹ ਨੂੰ ਲਾਕੇ ਜਾਤ ਪਾਤ ਮਕੋਦੀ ਏ!

ਹੰਕਾਰੀਆ ਘਮੰਡੀਆ ਨੂ ਤੂੰ ਚਣੇ ਚਬਾਣ ਵਾਲੀਏ ,
ਦਸ਼ਮੇਸ਼ ਦੀ ਸ਼ਮਸ਼ੀਰ ਚੋ ਪੰਥ ਸਜਾਵਣ ਵਾਲੀਏ!

ਜਿਸ ਪੰਜਾਬ 'ਚ ਵਿਸਾਖੀ ਤੇ ਅਖੰਡਪਾਠ ਸਨ ਖੂਲਦੇ,
ਓਸ ਪੰਜਾਬ ਵਿਚ ਠੇਕੇ ਅਜ ਚੋਬੀ ਘੰਟੇ ਹਨ ਖੂਲ਼ਦੇ !

ਮਚੈਟੀਆਂ ਤੇ ਕਿਰਲੀਆਂ ਨੋ ਜਵਾਨੀ ਜਿਥੇ ਪੀਂਦੀ ਆ,
ਦਮਾਂ ਰੇ ਦਮ ਵਾਲੀ ਚਿਲਮ ਭਰ ਭਰ ਕੇ ਪੀਦੀਂ ਆ !

ਨੋਜਵਾਨੀ ਨੂ ਦਸ ਕਿਦਾਂ ਹੂਣ ਅਸੀ ਨੀ ਸੰਭਾਲੀਏ ,
ਦਸ਼ਮੇਸ਼ ਦੀ ਸ਼ਮਸ਼ੀਰ ਚੋ ਪੰਥ ਸਜਾਵਣ ਵਾਲੀਏ !

ਬੰਨਵਾਸੀ ਪੰਜਾਬੀਆ ਤੂੰ ਸਿਜਦਾ ਟੇਕਰੀ ਨੂੰ ਕਰੀ ਜਾ,
ਵਿਸਾਖੀ ਵਾਲੇ ਅਮਰਤ ਦੀ ਗਲ ਘਰ ਘਰ ਕਰੀ ਜਾ!

ਤਾਏ ਕੂੱਂਕੜ ਪਿੰਡੀਏ ਨੂੰ ਬੂੰਦਾ ਪੰਜ ਹੀ ਪਿਲਾ ਗਿਆ ,
ਪਿਲਾ ਚਿੜੀਆਂ ਨੂੰ ਅਮਰਤ ਦਾਤਾ ਬਾਜ ਤੂੜਾ ਗਿਆ!

ਖਾਲਸਾ ਪੰਥ ਦੀ ਵਿਸਾਖੀਏ ਨੀ ਗੋਬਿੰਦ ਰਾਏ ਵਾਲੀਏ,
ਦਸ਼ਮੇਸ਼ ਦੀ ਸ਼ਮਸ਼ੀਰ ਚੋ ਖਾਲਸਾ ਪੰਥ ਸਜਾਵਣ ਵਾਲੀਏ!
0048.jpg

 ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail: This e-mail address is being protected from spam bots, you need JavaScript enabled to view it