ਸਾਰੀ ਰਾਤ ਲੰਘਾਈ ਅੱਖੀਆਂ ਤਾਂਈ
ਬਲਦਾ ਦੀਵਾ ਰਿਹਾ ਸਾਰੀ ਰਾਤ ਮਾਹੀ
ਚੰਨ ਛਿਪਿਆ ਰਿਹਾ ਓਹਲੇ ਬੱਦਲਾਂ ਦੇ
ਤੂੰ ਵੀ ਪਾਈ ਨਾ ਮੁੜ ਕੇ ਝਾਤ ਮਾਹੀ।
ਨਾ ਮੈਂ ਹੀਰ ਸਲੇਟੀ ਨਾ ਹੀ ਸੋਹਣੀ ਆਂ
ਨਾ ਹੀ ਰੂਪ ਮੇਰੇ ਦੇ ਕੋਈ ਚਰਚੇ ਨੇ
ਮੈਂਡਾ ਰਾਂਝਾ ਤੁਹੀਓਂ ਮਹੀਂਵਾਲ ਹੋਇਓਂ
ਕਾਹਤੋਂ ਪਾਏ ਫਿਰ ਇਸ਼ਕੇ 'ਚ ਪਰਚੇ ਨੇ।
ਕਰ - ਕਰ ਉਡੀਕ ਮੇਰੇ ਨੈਣ ਥੱਕੇ
ਬਹੁਤਾ ਔਖਾ ਹੋਇਆ ਇੰਤਜ਼ਾਰ ਮਾਹੀ
ਫੁੱਟ ਪਈਆਂ ਨੇ ਮੁੱਢ ਤੋਂ ਕਰੁੰਬਲਾਂ ਫਿਰ
ਪਾ ਜਾ ਫੇਰਾ; ਆਵੇ ਮੁੜ ਕੇ ਬਹਾਰ ਮਾਹੀ।
*ਹਰਸ਼ ਮਿਹਰ* 02 mar 2o