ਰੋਮਾਂਚਕਾਰੀ ਘੁੰਮਣ ਸਥਾਨ ਲੱਦਾਖ
ਬਰਫ਼ੀਲਾ ਰੇਗਿਸਤਾਨ ਲੱਦਾਖ ਉਹਨਾਂ ਸਭ ਲਈ ਰੋਮਾਂਚਕਾਰੀ ਸੈਰ-ਸਪਾਟਾ ਸਥਾਨ ਦੇ ਰੂਪ 'ਚ ਉੱਭਰਿਆ ਹੈ, ਜੋ ਸੈਰ-ਸਪਾਟੇ ਨੂੰ ਰੋਮਾਂਚ ਨਾਲ ਜੋੜ ਕੇ ਦੇਖਦੇ ਹਨ ਅਤੇ ਅਜਿਹੇ ਹੀ ਸਥਾਨਾਂ ਦੀ ਤਲਾਸ਼ 'ਚ ਰਹਿੰਦੇ ਹਨ। ਇਹੀ ਕਾਰਨ ਹੈ ਕਿ ਪਿਛਲੇ ਛੇ ਸਾਲਾਂ 'ਚ ਦੋ ਲੱਖ ਤੋਂ ਜਿਆਦਾ ਸੈਲਾਨੀਆਂ ਨੇ ਬਰਫ਼ੀਲੇ ਰੇਗਿਸਤਾਨ ਦੀਆਂ ਰੋਮਾਂਚਕਾਰੀ ਪਰਿਸਥਿਤੀਆਂ ਦਾ ਆਨੰਦ ਉਠਾਇਆ ਹੈ।
ਪਿਛਲੇ ਕੁਝ ਸਾਲਾਂ ਤੋਂ ਲੱਦਾਖ ਦੇ ਪੱਛਮ ਵਿੱਚ ਸਥਿਤ ਹਿਮਾਲਿਆ ਪਰਬਤ ਮਾਲਾ ਦੀਆਂ ਸੁਰਮਈ ਘਾਟੀਆਂ ਅਤੇ ਪਰਬਤ ਲੜੀਆਂ ਵਿਦੇਸ਼ੀਆਂ ਦੇ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ। ਹਾਲਾਂਕਿ ਲੱਦਾਖ ਦੇ ਪੂਰਬ ਵਿੱਚ ਸਥਿਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਦੋ ਝੀਲਾਂ - ਪੇਗਾਂਗ ਅਤੇ ਸੋ-ਮੋਰਾਰੀ ਵੀ ਇਹਨਾਂ ਵਿਦੇਸ਼ੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ, ਜੋ ਕੁਝ ਸਾਲ ਪਹਿਲਾਂ ਤੱਕ ਰੁਕਾਵਟ ਦੇ ਖੇਤਰ 'ਚ ਆਉਂਦੀਆਂ ਸਨ, ਪਰ ਫਿਲਹਾਲ ਉਹ ਸੈਲਾਨੀਆਂ ਦੀ ਆਵਾਜਾਈ ਦਾ ਅਟੁੱਟ ਹਿੱਸਾ ਬਣ ਗਈਆਂ ਹਨ।

ਹਾਲਾਂਕਿ ਅੱਜ ਇਹ ਬਰਫ਼ੀਲਾ ਰੇਗਿਸਤਾਨ ਭਲਾ ਹੀ ਸੈਲਾਨੀਆਂ ਨੂੰ ਵੱਡੇ ਪੈਮਾਨੇ 'ਤੇ ਆਕਰਸ਼ਿਤ ਕਰ ਰਿਹਾ ਹੋਵੇ, ਪਰ ਇੱਕ ਸੈਰ-ਸਪਾਟਾ ਸਥਾਨ ਲਈ ਜਰੂਰੀ ਸੰਸਾਧਨ ਅਤੇ ਤੰਤਰ ਵੀ ਇੱਥੇ ਮਹਿਸੂਸ ਹੁੰਦਾ ਹੈ। ਇੱਥੋਂ ਤੱਕ ਪਹੁੰਚਣ ਲਈ ਸੜਕ ਮਾਰਗ ਤਾਂ ਹੈ ਅਤੇ ਉਸ ਰਾਹੀਂ ਯਾਤਰਾ ਕਰਨਾ ਬਹੁਤ ਰੋਮਾਂਚਕਾਰੀ ਵੀ ਹੈ, ਪਰ ਕੁਝ ਸਮਾਂ ਪਹਿਲਾਂ ਤੱਕ ਇਸ ਮਾਰਗ ਦਾ ਕਰੀਬ 20 ਕਿਲੋਮੀਟਰ ਦਾ ਹਿੱਸਾ ਪਾਕਿਸਤਾਨੀ ਸੈਨਿਕਾਂ ਦੀਆਂ ਤੋਪਾਂ ਦੀ ਸਿੱਧੀ ਸੇਧ ਵਿੱਚ ਰਹਿੰਦਾ ਹੈ, ਇਸ ਲਈ ਬਹੁਤ ਖਤਰਨਾਕ ਹੈ।

ਇਸ ਘੁੰਮਣ ਸਥਾਨ ਪ੍ਰਤੀ ਸਵਦੇਸ਼ੀ ਸੈਲਾਨੀਆਂ ਦੀ ਕਮੀ ਦੇ ਆਰਥਿਕ ਪਹਿਲੂ ਵੀ ਹਨ। ਇੱਕ ਤਾਂ ਸੜਕ ਮਾਰਗ ਦੀ ਯਾਤਰਾ ਬਹੁਤ ਮਹਿੰਗੀ ਹੈ, ਅਤੇ ਹੋਟਲਾਂ ਸਮੇਤ ਹੋਰ ਖਰਚ ਵੀ ਸਧਾਰਨ ਤੋਂ ਬਹੁਤ ਜਿਆਦਾ ਹਨ, ਜਿਸ ਨਾਲ ਸਧਾਰਨ ਸੈਲਾਨੀਆਂ ਲਈ ਇੱਥੋਂ ਦੀ ਯਾਤਰਾ ਸੌਖੀ ਨਹੀਂ ਹੈ।

ਇੱਧਰ ਵਿਦੇਸ਼ੀ ਸੈਲਾਨੀਆਂ ਲਈ ਲੱਦਾਖ ਦੇ ਰੋਮਾਂਚਕਾਰੀ ਸਥਾਨ ਬਣਨ ਦਾ ਨੁਕਸਾਨ ਇੱਥੋਂ ਦੀ ਕਲਾ-ਸੰਸਕ੍ਰਿਤੀ ਨੂੰ ਵੀ ਝੱਲਣਾ ਪੈ ਰਿਹਾ ਹੈ। ਵਿਦੇਸ਼ੀਆ ਦੀ ਜੀਵਨਸ਼ੈਲੀ ਵਿੱਚ ਪਾਏ ਜਾਣ ਵਾਲੇ ਢੰਗ-ਤਰੀਕੇ ਇੱਥੋਂ ਦੀ ਨਵੀਂ ਪੀੜ੍ਹੀ ਨੂੰ ਆਕਰਸ਼ਿਤ ਕਰ ਰਹੇ ਹਨ ਅਤੇ ਉਹ ਆਪਣੀ ਸਭਿਅਤਾ ਅਤੇ ਸੰਸਕ੍ਰਿਤੀ ਨੂੰ ਭੁਲਾਉਂਦੇ ਜਾ ਰਹੇ ਹਨ। ਕਰੀਬ ਚਾਰ ਦਹਾਕੇ ਪਹਿਲਾਂ ਜਦੋਂ ਲੱਦਾਖ ਨੂੰ ਵਿਦੇਸ਼ੀਆ ਦੀ ਆਵਾਜਾਈ ਲਈ ਖੋਲ੍ਹਿਆ ਗਿਆ ਸੀ, ਉਦੋਂ ਇੱਥੋਂ ਦੇ ਲੋਕ ਬਾਹਰੀ ਦੁਨੀਆ ਤੋਂ ਪੂਰੀ ਤਰ੍ਹਾਂ ਅਲੱਗ ਸਨ।

ਸਰਕਾਰੀ ਅੰਕੜੇ ਇੱਕ ਹੋਰ ਦਿਲਚਸਪ ਹਕੀਕਤ ਇਹ ਵੀ ਬਿਆਨ ਕਰਦੇ ਹਨ ਕਿ ਲਦਾਖ ਦੀ ਰੋਮਾਂਚਕ ਯਾਤਰਾ ਦਾ ਮਜਾ ਲੈਣ 'ਚ ਭਾਰਤੀ ਸੈਲਾਨੀਆਂ ਦੇ ਮੁਕਾਬਲੇ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ ਤਿੰਨ ਗੁਣਾ ਜਿਆਦਾ ਰਹੀ।
ਅੱਜ ਉਹਨਾਂ 'ਤੇ ਵਿਦੇਸ਼ੀਆਂ ਦਾ ਅਜਿਹਾ ਪ੍ਰਭਾਵ ਪਿਆ ਹੈ ਕਿ ਲੱਦਾਖ ਦੀ ਸੰਸਕ੍ਰਿਤੀ ਦੇਖਣ ਦੀ ਲਾਲਸਾ 'ਚ ਇੱਥੇ ਪਹੁੰਚੇ ਸੈਲਾਨੀ ਨਿਰਾਸ਼ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਸੰਸਕ੍ਰਿਤਿਕ ਘੁੱਸਪੈਠ ਤੋਂ ਪ੍ਰਭਾਵਿਤ ਹੋ ਕੇ ਆਪਣਾ ਮਹੱਤਵ ਅਤੇ ਆਪਣੀ ਪਹਿਚਾਣ ਗੁਆਉਂਦੀ ਜਾ ਰਹੀ ਸਥਾਨੀ ਸੰਸਕ੍ਰਿਤੀ ਸਮੇਤ ਬੁੱਧ ਮੰਦਰਾਂ ਅਤੇ ਹੋਰ ਇਤਿਹਾਸਿਕ ਧਰੋਹਰਾਂ ਨੂੰ ਸੁਰੱਖਿਆ ਦਿੱਤੇ ਜਾਣ ਦੀ ਲੋੜ ਹੈ।

ਲੱਦਾਖ ਦੀ ਪਹਿਚਾਣ ਮੰਨੇ ਜਾਣ ਵਾਲੇ ਇਹਨਾਂ ਤੱਤਾਂ ਦੀ ਹੋਂਦ ਦਾ ਹੀ ਸੰਕਟ ਖੜ੍ਹਾ ਹੋ ਗਿਆ ਹੈ। ਸਾਰੇ ਵਿਭਾਗ ਗੰਭੀਰ ਹਨ, ਪਰ ਸਰਕਾਰ ਇਸ ਖੇਤਰ ਨੂੰ ਸੈਰ-ਸਪਾਟਾ ਸਥਾਨ ਦੇ ਰੂਪ 'ਚ ਪ੍ਰਚਾਰਿਤ ਕਰਨ 'ਚ ਤਾਂ ਜੁਟੀ ਹੋਈ ਹੈ, ਪਰ ਉਸਨੇ ਉਹਨਾਂ ਸੁਵਿਧਾਵਾਂ ਨੂੰ ਉਪਲਬਧ ਕਰਵਾਉਣ ਵੱਲ ਧਿਆਨ ਹੀ ਨਹੀਂ ਦਿੱਤਾ, ਜਿਹਨਾਂ ਦੀ ਇੱਕ ਸੈਲਾਨੀ ਨੂੰ ਲੋੜ ਹੁੰਦੀ ਹੈ। ਨਾਲ ਹੀ ਇਤਿਹਾਸਿਕ ਧਰੋਹਰਾਂ ਆਦਿ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ ਹ