ਧਿਆਨ ਨਾਲ ਕਰੋ ਨਵੇਂ ਘਰ ਵਿੱਚ ਪ੍ਰਵੇਸ਼
ਮਕਾਨ ਮਨੁੱਖ ਦੀ ਸਭ ਤੋਂ ਪ੍ਰਮੁੱਖ ਸੰਪੱਤੀ ਹੈ। ਹਰ ਵਿਅਕਤੀ ਆਪਣੀ ਕਈ ਸਾਲਾਂ ਦੀ ਮਹਿਨਤ ਨਾਲ ਇਸ ਸੁਪਨੇ ਨੂੰ ਪੂਰਾ ਕਰਦਾ ਹੈ। ਘਰ ਦੇ ਮਾਮਲੇ ਵਿੱਚ ਵਾਸਤੁ ਅਤੇ ਜੋਤਿਸ਼ ਤੇ ਵਿਚਾਰ ਕਰਨਾ ਵੀ ਬਹੁਤ ਜਰੂਰੀ ਹੈ। ਘਰ ਲੈਂਦੇ ਸਮੇਂ ਅਤੇ ਉਸ ਵਿੱਚ ਪ੍ਰਵੇਸ਼ ਦੇ ਬਾਅਦ ਕੁੱਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ।

ND

* ਕਿਸੇ ਵੀ ਰਾਹ ਦਾ ਜਾਂ ਗਲੀ ਦਾ ਆਖਰੀ ਮਕਾਨ ਅਸ਼ੁਭ ਹੁੰਦਾ ਹੈ ਜਾਂ ਕਸ਼ਟ ਦੇਣ ਵਾਲਾ ਹੁੰਦਾ ਹੈ।

* ਇੱਕ ਹੀ ਕੰਧ ਨਾਲ ਦੋ ਮਕਾਨ ਬਣੇ ਹੋਏ ਹੋਣ ਤਾਂ ਉਹ ਯਮਰਾਜ ਦੀ ਤਰ੍ਹਾਂ ਕਸ਼ਟ ਦੇਣ ਵਾਲੇ ਹੁੰਦੇ ਹਨ। ਇਸ ਦਾ ਮਾਲਿਕ ਕਸ਼ਟ ਵਿੱਚ ਰਹਿੰਦਾ ਹੈ।

* ਮਕਾਨ ਪੂਰਬ ਵਿੱਚ ਹਮੇਸ਼ਾ ਨੀਵਾ ਅਤੇ ਪੱਛਮ ਵਿੱਚ ਹਮੇਸ਼ਾ ਉੱਚਾ ਹੋਣਾ ਚਾਹੀਦਾ ਹੈ। ਮਕਾਨ ਦੱਖਣ ਜੇ ਉੱਚਾ ਹੈ ਤਾਂ ਧਨ ਵਧਾਉਂਦਾ ਹੈ ਅਤੇ ਪੱਛਮ ਵਿੱਚ ਜੇ ਨੀਵਾ ਹੈ ਤਾਂ ਧਨ ਦਾ ਨੁਕਸਾਨ ਹੁੰਦਾ ਹੈ।

* ਘਰ ਦੇ ਚਾਰੇ ਪਾਸੇ ਅਤੇ ਮੇਨ ਗੇਟ ਦੇ ਸਾਹਮਣੇ ਕੁੱਝ ਥਾਂ ਛੱਡਣੀ ਚਾਹੀਦੀ ਹੈ ਲਾਹੇਵੰਦ ਰਹਿੰਦੀ ਹੈ।

* ਘਰ ਵਿੱਚ ਮੰਦਿਰ ਅਜਿਹੀ ਥਾਂ ਤੇ ਹੋਣਾ ਚਾਹੀਦਾ ਹੈ ਜਿੱਥੋ ਸੂਰਜ ਦੀਆਂ ਕਿਰਨਾ ਉਸ ਤੇ ਪੈਣ।

* ਮਕਾਨ ਦੇ ਕੁੱਝ ਭਾਗ ਵਿੱਚ ਮਿੱਟੀ ਜਰੂਰ ਹੋਣੀ ਚਾਹੀਦੀ ਹੈ।

* ਨਵੇਂ ਘਰ ਵਿੱਚ ਜੇ ਕੋਈ ਚੀਜ ਟੁੱਟ ਜਾਂਦੀ ਹੈ ਤਾਂ ਘਰ ਵਿੱਚ ਕਿਸੇ ਮੈਂਬਰ ਦੀ ਮੌਤ ਜਾਂ ਮੌਤ ਦੇ ਸਮਾਨ ਕਸ਼ਟ ਹੁੰਦਾ ਹੈ।

* ਘਰ ਵਿੱਚ ਟੁੱਟੀ ਮੰਜੀ, ਟੁੱਟੇ ਭਾਂਡੇ, ਟੁੱਟੀ ਸਾਇਕਲ ਜਾਂ ਟੁੱਟਿਆ ਹੋਇਆ ਕੋਈ ਵੀ ਸਮਾਨ ਨਹੀਂ ਰੱਖਣਾ ਚਾਹੀਦਾ ਹੈ।

* ਘਰ ਦੇ ਅੰਦਰ ਵੱਡੇ ਦਰੱਖਤ ਨਹੀਂ ਹੋਣੇ ਚਾਹੀਦੇ ਹਨ। ਘਰ ਵਿੱਚ ਕੁੱਤੇ ਨਹੀਂ ਪਾਲਨਾ ਚਾਹੀਦਾ ਹੈ।