.....ਸ਼ੁਕਰ ਹੋਇਆ(ਫਰੈਂਕਫੋਰਟ)ਸ਼ਹਿਰ ਅੰਦਰ,.....
ਸ਼ੁਕਰ ਹੋਇਆ(ਫਰੈਂਕਫੋਰਟ)ਸ਼ਹਿਰ ਅੰਦਰ,d_s_phixr.jpg
ਕਿਸੇ ਲਿਖਾਰੀ ਦੀ ਕਲਮ ਦੀ ਅਣਖ ਜਾਗੀ ?

ਚੋਰ ਨੂੰ ਚੋਰ ਤੇ ਸਾਦ ਨੂੰ ਸੰਤ ਲਿਖਣ ਲਗਾ,
ਧਰਮੀਆਂ ਦੀਆਂ ਸਿਫਤਾਂ ਤੇ ਮਚੇ ਆਕੀ ?

ਵਾਅ ਕਿਆ ਲਿਖਿਆ ਕੋਮੀ ਹੀਰੇਆ ਓਏ ,
ਸੰਤ ਸਿਪਾਹੀ ਨੂੰ ਸਦਾ ਤੂੰ ਬੜਾ ਮਾਣ ਦਿਤਾ?

ਧਰਮ ਦੀ ਖਾਤਰ ਜਿਨਾਂ ਨੇ ਦਿਤਾ ਪਹਿਰਾ,
ਤੂੰ ਆਪਣਾ ਆਪ ਵੀ ਉਨਾਂ ਤੋਂ ਵਾਰ ਦਿਤਾ?

ਘਰ ਸਦ ਕੇ ਸਦਾ -ਸਿਖ ਪਰਵਾਨਿਆਂ ਨੂੰ,
ਟਹਿਲ ਸੇਵਾ ਤੂੰ ਆਪਣੇ ਹਥੀਂ ਨਿਤ ਕਰਦਾਂ?

ਰਹਿਣ ਬਰਕਤਾਂ ਬਰਸਦੀਆ ਘਰ ਸਦਾ ਤੇਰੇ,
(ਕੁੱਕੜ ਪਿੰਡੀਏ) ਨੇ ਤੈਨੂੰ ਬੜਾ ਮਾਣ ਦਿਤਾ?
05nov 2020