ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ
corona vaccine to be given soon to india  pm modi  s review meetingਨਵੀਂ ਦਿੱਲੀ  22-ਨਵੰਬਰ-(ਮੀਡੀਦੇਸਪੰਜਾਬ)   ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇੱਕ ਵਾਰ ਫਿਰ ਤੇਜ਼ੀ ਨਾਲ ਫੈਲਣ ਲੱਗਾ ਹੈ। ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਹਿਰਾਂ 'ਚ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਹਾਲਾਂਕਿ ਇਸ 'ਚ ਰਾਹਤ ਦੀ ਖ਼ਬਰ ਇਹ ਹੈ ਕਿ ਭਾਰਤ 'ਚ ਕੋਰੋਨਾ ਦੀ ਵੈਕਸੀਨ 'ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਦੀ ਕੋਵਿਡ-19 ਟੀਕਾ ਸਬੰਧੀ ਰਣਨੀਤੀ ਦੀ

ਸਮੀਖਿਆ ਲਈ ਬੈਠਕ ਕੀਤੀ ਜਿਸ 'ਚ ਕੋਰੋਨਾ ਵਾਇਰਸ ਲਈ ਟੀਕੇ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਲਈ ਤਕਨੀਕੀ ਪਲੇਟਫਾਰਮ ਅਤੇ ਜਨਸੰਖਿਆ ਸਮੂਹਾਂ ਨੂੰ ਪਹਿਲ ਦੇਣ ਵਰਗੇ ਮੁੱਦਿਆਂ 'ਤੇ ਚਰਚਾ ਹੋਈ। ਮੋਦੀ ਨੇ ਟਵੀਟ ਕੀਤਾ ਕਿ ਬੈਠਕ 'ਚ ਟੀਕਾ ਵਿਕਾਸ ਦੀ ਤਰੱਕੀ, ਰੈਗੂਲੇਟਰੀ ਮੰਜੂਰੀਆਂ ਅਤੇ ਖਰੀਦ ਨਾਲ ਸਬੰਧਿਤ ਮਹੱਤਵਪੂਰਣ ਮੁੱਦਿਆਂ 'ਤੇ ਚਰਚਾ ਕੀਤੀ ਗਈ।

ਉਨ੍ਹਾਂ ਕਿਹਾ, ‘ਜਨਸੰਖਿਆ ਸਮੂਹਾਂ ਨੂੰ ਪਹਿਲ ਦੇਣਾ, ਸਿਹਤ ਦੇਖਭਾਲ ਕਰਮਚਾਰੀਆਂ ਤੱਕ ਪਹੁੰਚ, ਸੀਤ ਗ੍ਰਹਿ ਢਾਂਚੇ ਨੂੰ ਮਜ਼ਬੂਤ ਕਰਨਾ, ਟੀਕੇ ਲਗਾਉਣ ਵਾਲੇ ਲੋਕਾਂ ਦੀ ਗਿਣਤੀ ਵਧਾਉਣਾ ਅਤੇ ਟੀਕਿਆਂ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਲਈ ਤਕਨੀਕ ਪਲੇਟਫਾਰਮ ਵਰਗੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ਗਈ।’ ਪ੍ਰਧਾਨ ਮੰਤਰੀ ਦੇ ਟਵੀਟ ਤੋਂ ਸਮਝਿਆ ਜਾ ਸਕਦਾ ਹੈ ਕਿ ਸਰਕਾਰ ਦੇਸ਼ ਵਾਸੀਆਂ ਨੂੰ ਛੇਤੀ ਤੋਂ ਛੇਤੀ ਕੋਰੋਨਾ ਦਾ ਟੀਕਾ ਉਪਲੱਬਧ ਕਰਵਾਉਣ ਵਾਲੀ ਹੈ। ਇਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।