....... ਨਿਰਮਲ ਕੌਰ ਕੋਟਲਾ..... |
![]()
ਉੱਤੇ ਪੋਹ ਦਾ ਮਹੀਨਾ,
ਲੋਕੋ ਭਾਵੇਂ ਠੰਡ ਹੈ ਬੜੀ। ਸਾਨੂੰ ਲੱਗਦਾ ਨਹੀਂ ਡਰ, ਭਾਵੇ ਲੱਗਜੇ ਝੜੀ। ਇਹ ਬਚਨਾਂ ਦੀ ਕੱਚੀ, ਦਿੱਲੀ ਢੀਠ ਹੈ ਬੜੀ। ਰੱਦ ਕਰਵਾ ਕੇ ਹਟਾਂਗੇ ਕਨੂੰਨ, ਸਾਡੀ ਵੀ ਹੈ ਅੜੀ। ਨੀਲੇ ਅਸਮਾਨ ਹੇਠਾ, ਵੇਖੋ ਖ਼ਲਕਤ ਹੈ ਖੜੀ। ਦਈਏ ਕਿਸੇ ਨੂੰ ਨਾ ਦੁੱਖ, ਰਾਹ ਸ਼ਾਤੀ ਦੀ ਫੜੀ। ਜੋ ਸਾਨੂੰ ਨਹੀ ਮਨਜੂਰ, ਜਾਵੇ ਮੱਥੇ ਸਾਡੇ ਮੜ੍ਹੀ। ਹੱਕ ਲੈ ਕੇ ਮੁੜਾਂਗੇ, ਜਿੱਦ ਅਸਾਂ ਹੈ ਫੜੀ। ਜੁੱਗਾਂ ਤੱਕ ਗਾਈ ਜਾਣੀ, ਮੇਰੇ ਹਰਫਾਂ ਲੜੀ। ਨਿਰਮਲ ਲਿਖੀ ਇਬਾਰਤ, ਜਾਉ ਸ਼ੀਸੇ 'ਚ ਜੜ੍ਹੀ। ਨਿਰਮਲ ਕੌਰ ਕੋਟਲਾ 9876651390
30/12/2020
|