.....ਕਿਸਾਨੀ ਸੰਘਰਸ਼ ਦਾ ਅਫਸਰ।.....
ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ ਇੱਕ ਇੰਟਰਵਿਊ ਚੱਲ ਰਹੀ ਹੈ ਇੰਟਰਨੈਸ਼ਨਲ ਟੈਲੀਵਿਜ਼ਨ ਤੇ, ਦੇਸ਼ ਵਿਦੇਸ਼ ਦੇ ਲੋਕਾਂ ਵਿੱਚ ਭਾਰੀ ਚਰਚਾ ਹੈ।
ਇਹ ਉਹ ਅਫ਼ਸਰ ਹੈ, ਜੋ ਦੇਸ਼ ਹੀ ਨਹੀਂ ਵਿਦੇਸ਼ ਨੂੰ ਵੀ ਆਪਣੀ ਸਮੂਹਲੀਅਤ ਨਾਲ ਆਪਣੀ ਕਾਬਲੀਅਤ ਨਾਲ ਇਹ ਸਮਝਾ ਚੁੱਕਾ ਹੈ ਕੇ ਵਿਗਿਆਨ ਅਧੂਰਾ ਹੈ ਉਸਦੀ ਸ਼ਮੂਲੀਅਤ ਤੋਂ ਬਿਨਾਂ।।।
ਇਹ ਅਫ਼ਸਰ ਮਨੁੱਖੀ ਦਿਮਾਗ਼, ਮਨੁੱਖੀ ਜ਼ਰੂਰਤਾਂ, ਭਵਿੱਖ ਦੀ ਖੋਜ ,ਦਿਮਾਗ਼ ਦੀਆਂ ਬਾਰੀਕੀਆਂ ਤੇ ਬਾਇਓ ਲੋਜੀਕਲੀ ਖੋਜ਼ ਕਾਰਜਾਂ ਤੇ ਖੋਜ ਕਰਤਾਵਾਂ ਨੂੰ ਜਰੂਰੀ ਸਮੱਗਰੀ ਮੱਹਈਆਂ ਹੀ ਕਰਵਾਉਂਦੇ ਬਲ ਕੇ ਉਸ ਸਮੱਗਰੀ ਦੀ ਕਾਰਜ ਕਰਤਾ ਪ੍ਰਣਾਲੀ ਨੂੰ ਵੀ ਸਮਝਾਉਂਦੇ ਵੀ ਹਨ
।।।।
।।ਇਹ ਭਵਿੱਖ ਦੀ ਖੋਜ ਵੀ ਕਰਦੇ ਹਨ। ।।
ਇੰਟਰਵਿਊ ਚਲ ਰਹੀ ਹੈ।H
ਹੋਸਟ ਨੇ ਸਵਾਲ ਕੀਤਾ, ਸਰ ਕਿਰਪਾ ਕਰ ਕੇ ਆਪਣੀ ਬੈਕ ਹਿਸਟ੍ਰੀ ਮਤਲਬ ਆਪਣੇ ਬਚਪਨ ਬਾਰੇ ਸਾਡੇ ਦਰਸ਼ਕਾਂ ਤੇ ਆਪਣੇ ਪ੍ਰਸ਼ੰਸਕਾਂ ਨਾਲ ਕੁੱਝ ਸਾਂਝ ਪਾਓ ਜੀ।।

।।
ਅਫ਼ਸਰ।ਮੇਰੇ ਬਚਪਨ ਦੀ ਸਾਂਝ ਹੈ ,ਸਿਰਫ਼ ਤੇ ਸਿਰਫ਼ 2020 ਤੇ 2021 ਦਾ ਸਾਂਝਾ ਕਿਸਾਨ ਮੋਰਚਾ।। ਹੋਰ ਮੇਰੀ ਕੋਈ ਪਹਿਚਾਣ ਨਹੀਂ ਜੀ।
ਹੋਸਟ ਇੱਕ ਦਮ ,ਸੁੰਨ ,,
ਉਹ ਕਿਵੇਂ ਸਰ ? Sory to say।।
ਅਸੀਂ ਆਪਣੀਆਂ ਕਿਤਾਬਾਂ ਵਿੱਚ ਜਰੂਰ ਪੜਿਆ ਤੇ ਸੁਣਿਆ ਕੇ ,,ਬਹੁਤ ਮਾੜਾ ਹੋਇਆ ਸੀ ਉਦੋਂ ,,ਸ਼ਾਇਦ ਸਾਡੇ ਕੁੱਝ ਦਰਸ਼ਕ ਇਸ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ।।
ਬੱਸ ਐਨਾਂ ਪਤਾ ਓਦੋਂ ਸਰਕਾਰ ਦੇ ਖ਼ਿਲਾਫ਼ ,,ਕੁਝ ਪ੍ਰਦਰਸ਼ਨ ਸੀ ,,ਜੋ ਬਹੁਤ ਲੰਬਾ ਵਕ਼ਤ ਚਲਿਆ ਤੇ ਕਾਫ਼ੀ ਲੋਕ ਇਸ ਮੋਰਚੇ ਵਿੱਚ ਰੱਬ ਨੂੰ ਪ੍ਯਾਰੇ ਹੋਏ। ਬਜ਼ੁਰਗ, ਬੱਚੇ, ਬਿਮਾਰ, ਮਾਤਾਵਾਂ ,ਭੈਣਾਂ ਤੇ ਏਥੋਂ ਤੱਕ ਕੇ ਘਰੇਲੂ ਪਸ਼ੂ ਮੱਝਾਂ ਗਾਵਾਂ ਨੇ ਵੀ ਸ਼ਮੂਲੀਅਤ ਕੀਤੀ ਸੀ ।
ਇਸ ਮੋਰਚੇ ਨੂੰ ਲੱਗਪੱਗ 65 ਸਾਲ ਹੋ ਗਏ ਸ੍ਰ ਤੇ ਇਹ ਮੋਰਚਾ ਪੰਜਾਬ ਹਿੰਦ ਸਵਿਧਾਨਿਕ ਲੜਾਈ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਵਿੱਚ ਲੋਕਾਂ ਨੂੰ ਕਾਫ਼ੀ ਮੁਸ਼ਕਲਾ ਦਰਪੇਸ਼ ਆਈਆਂ,, ਜਿੰਨਾਂ ਦਾ ਜ਼ਿਕਰ ਵੱਖ ਵੱਖ ਕਿਤਾਬਾਂ ਵਿੱਚ ,ਵੱਖ ਵੱਖ ਲਿਖਾਰੀਆਂ ਵਲੋਂ ਬਹੁਤ ਕੁੱਝ ਲਿਖਿਆ ਗਿਆ ਮਿਲਦਾ ਹੈ,, ਤੇ ਵਕ਼ਤ ਨਾਲ ਮੈਂ ਸੁਣਿਆ ਕਾਫ਼ੀ ਕੁੱਝ ਹੇਰ ਫੇਰ ਵੀ ਕੀਤਾ ਗਿਆ ਹੈ ਇਸ ਸੰਘਰਸ਼ ਬਾਰੇ।
ਸਾਨੂੰ ਮਾਣ ਮਹਿਸੂਸ ਹੋ ਰਿਹਾ ਆਪ ਜੀ ਦੇ ਰੂਬਰੂ ਹੋ ਕੇ ਆਪ ਜੀ ਦੇ ਬਚਪਨ ਤੇ ਉਸ ਇਤਿਹਾਸਕ ਯਾਤਰਾ ਦੇ ਦਰਸ਼ਨ ਕਰਦਿਆਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜਿਵੇਂ ਅਸੀਂ ਵੀ ਉਸ ਸੰਘਰਸ਼ ਦਾ ਹਿਸਾ ਹੋਈਏ।
।।ਹੋਸਟ,,ਸਰ ਤੁਸੀਂ ਕਹਿ ਰਹੇ ਸੀ ਬਚਪਨ ਦੀ ਇੱਕ ਹੀ ਸੱਚਾਈ ਹੈ ਉਹ 2020 ਦਾ ਕਿਸਾਨੀ ਸੰਗਰਸ਼ ਉਹ ਕਿਵੇਂ।
।।।
ਅਫ਼ਸਰ ਨੇ ਥੋੜਾ ਭਾਵੁੱਕ ਤੇ ਹੋ ਅੱਖਾਂ ਵਿੱਚ ਹੰਝੂ ਭਰਦਿਆਂ ਗੱਲ ਸ਼ੁਰੂ ਕੀਤੀ।
ਮੈਂ ਤੇ ਮੇਰਾ ਪਰਿਵਾਰ ,,ਦਿੱਲੀ ਦੇ ਸਿੰਘੁ ਬਾਰਡਰ ਤੇ ਲਾਗਲੇ ਬਣੇ ਪੁੱਲ ਦੇ ਹੇਠਾਂ ਲੱਗਪੱਗ ,2015 ਤੋਂ ਰਹਿ ਰਹੇ ਸੀ ,ਇੱਕ ਟੁੱਟੀ ਜੀ ਝੌਂਪੜੀ ਵਿੱਚ, ਰਹਿੰਦੇ ਜੋ ਟੁੱਟ ਭੱਜ ਤੋਂ ਬਣੀ ਸੀ ਤਰਪਾਲ, ਮੋਟੇ ਬਾਂਸ ਤੇ ਟੁਟੀਆਂ ਭੋਰਿਆਂ ਦੀਆਂ ਸੀਮਿੰਟ ਦੀਆਂ ਸਿਲਾਂ ਨਾਲ ਤਿੰਨ ਚਾਰ ਪਰਿਵਾਰ ਹੋਰ ਵੀ ਸੀ ਸਾਡੇ ਨਾਲ ਰਹਿੰਦੇ ਕੋਲ ਕੋਲ ਅਸੀਂ ਬਿਹਾਰ ਤੋਂ ਭੁੱਖ ਮਰੀ ਦੇ ਮਾਰੇ ਰੋਟੀ ਦੀ ਤਲਾਸ਼ ਵਿੱਚ ਖਾਣਾ ਬਦੋਸ਼ਾਂ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਸੀ,, ਮੇਰੇ ਪਰਿਵਾਰ ਵਿੱਚ ਅਸੀਂ ਸੱਤ ਜੀਅ ਸਨ, ਮਾ, ਬਾਬਾ, ਮੈਂ,,ਤੇ ਚਾਰ ਭੈਣ ਭਰਾ ਹੋਰ,,।ਸਾਡਾ ਕੱਮ ਸਵੇਰੇ ਜਲਦੀ ਉੱਠ ਕੇ ਤੜਕਸਾਰ ਹੀ ਸ਼ਹਿਰ ਵਿੱਚ ਕੂੜੇ ਦੀਆਂ ਪੇਟੀਆਂ ਨੂੰ ਫਰੋਲਣਾ ਸੀ,ਅਸੀਂ ਉਠਦਿਆਂ ਹੀ ਆਪਣੇ ਬੋਰੇ ਚੁੱਕਦੇ ਤੇ ਤੁਰ ਪੈਂਦੇ ,।ਮੂੰਹ ਵੀ ਅਸੀਂ ਰਸਤੇ ਵਿੱਚ ਆਉਂਦੇ ਟੂਟੀ ਨਲਕੇ ਤੋਂ ਧੋ ਲੈਂਦੇ,, ਕਦੀ ਉਹ ਵੀ ਨਹੀਂ ,,ਚਾਹ ਘਰ ਦੀ ਨਸੀਬ ਹੁੰਦੀ ਕਦੀ ਕਦੀ ਜਾਂ ਕੂੜਾ ਫਰੋਲ ਕੇ ਆਣ ਕੇ। ਜੋ ਵੀ ਸਾਨੂੰ ਕੂੜੇ ਦੀਆਂ ਪੇਟੀਆਂ ਵਿਚੋਂ ਮਿਲਦਾ, ਪਲਾਸਟਿਕ, ਕੱਚ, ਲਿਫਾਫੇ, ਜਾਂ ਕੋਈ ਹੋਰ ਨਿੱਕ ਸੁੱਕ।ਓਹੀ ਸਾਡੀ ਰੋਜ਼ੀ ਰੋਟੀ ਸੀ।
ਹੋਸਟ ਦੀਆਂ ਅੱਖਾਂ ਨਮ ਤੇ ਸਟੂਡਿਓ ਵਿੱਚ ਸ਼ਾਂਤੀ ਤੇ ਬਾਹਰ ਸੁਣਦੇ ਸਰੋਤਿਆਂ ਦੇ ਦਿਲਾਂ ਦੀ ਧੜਕਣ ਸੁਣਦੀ ਹੋਈ ਪਹੁੰਚ ਗਈ 2020 2021 ਵਿੱਚ।
।।
ਇਹ ਗੱਲ ਹੈ ,ਲੱਗਪੱਗ 2020 ਨਵੰਬਰ26 27 ਦੀ,, ਅਸੀਂ ਸੁੱਤੇ ਸੀ,, ਅਜੇ ਮੂੰਹ ਹਨੇਰਾ ਸੀ ,,ਇੱਕ ਦਮ ਜ਼ੋਰਦਾਰ ਆਵਾਜ਼ਾਂ ,,ਬਿਜਲੀ ਵਾਂਗ ਗੜਕਦੀਆਂ ,,ਸ਼ੋਰ ਸ਼ਰਾਬਾ,,ਲੋਕ ਮਾਰੋਮਾਰ ਕਰਦੇ ਸਾਡੇ ਕੋਲੋਂ ਲੰਗਣ ਲੱਗੇ, ਅਸੀਂ ਇਕਦਮ ਉੱਠ ਕੇ ਵੇਖਣ ਲੱਗੇ,, ਇਹ ਕੀ,, ਮੇਰੇ ਮਾਈ ਬਾਬਾ ਨੇ ਸਾਨੂੰ ਸਾਰਿਆਂ ਨੂੰ ਅੰਦਰ ਲੁਕਾ ਦਿੱਤਾ ਤੇ ਝੁੱਗੀ ਦਾ ਪਰਦਾ ਸੁੱਟ ਕੇ ਆਪ ਵੀ ਅੰਦਰ ਆਆ ਕੇ ਲੰਮੇ ਪੈ ਗਏ ਢਿੱਡ ਪਰਨੇ ਤੇ ਮੇਰੇ ਬਾਬਾ ਕਿਸੇ ਕਮਾਂਡਰ ਵਾਂਗ ਜਾਇਜ਼ਾ ਲੈਂਦੇ ਬੋਲੇ ਮੇਰੀ ਮਾਂ ਨੂੰ ,,ਬਿਮਲਾ ਏਈ ਤੋ ਸਰਦਾਰ ਲਾਗੇ ਸਭੀ ,,ਡਰ ਨਾਹੀ,, ਮੈਂ ਦੇਖਤਾ ਹੂੰ, ਪੰਜਾਬੀ ਹੈ ਸਭੀ,, ਬਚਾ ਲੋਗ ਕੋ ਅੰਦਰ ਰੱਖਣਾ, ਮੈਂ ਆਈ ਅਭੀ,,ਬਾਬਾ ਚਲੇ ਗਏ, ਸ਼ੋਰ ਬਹੁਤ ਸੀ ,,ਵੇਹਦਿਆਂ ਵੇਹਦਿਆਂ ਸਾਡੇ ਆਲੇ ਦਵਾਲੇ ਟਰੈਕਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
।।
ਬਾਬਾ ਓਹਨਾ ਘਰਾਂ ਵਾਲਿਆਂ ਨੂੰ ਨਾਲ ਲੈ ਕੇ ਦੇਖਣ ਲਗੇ,, ਮਾ ਨੇ ਸਾਨੂੰ ਉਸਦਿਨ ਕਿਤੇ ਨੀ ਜਾਣ ਦਿੱਤਾ।।ਚਾਹ ਪੀਤੀ ਅਸੀਂ ਤੇ ਫਿਰ ਅੰਦਰ ਝੁੱਗੀ ਵਿੱਚ ,,ਬਾਬਾ ਦੋ ਤਿੰਨ ਘੰਟੇ ਤੱਕ ਆਏ ,,ਉਦਾਸ, ਡਰੇ ਹੋਏ,, ਸਹਿਮੇ ਹੋਏ। ਤੇ ਚੁੱਪਚਾਪ ਬੈਠ ਗਏ, ਤੇ ਫਿਰ ਬੋਲੇ ਬਿਮਲਾ ਯਹਾਂ ਸੇ ਚਲਤੇ ਹੈਂ ,,ਸੈਕੜੋਂ ਨਹੀਂ ਹਜ਼ਾਰੋਂ ਮੇ ਹੈਂ ਯਹ ਲੋਗ, ਸੁਣਾ ਹੈਲਾਖੋਂ ਮੇ ਹੋ ਜਾਏਂਗੇ,, ਹੱਮ ਮਰ ਜਾਏਂਗੇ,,ਉਹ ਚਿੰਤਤ ਸੀ ਬਹੁਤ।
।।
ਵਹਿ ਬਹੁਤ ਭਾਰੀ ਗਿਣਤੀ ਮੇਂ ਹੈਂ।ਐਦਾਂ ਸੋਚਦਿਆਂ ਗੱਲਾਂ ਕਰਦਿਆਂ ਵਕ਼ਤ ਦਾ ਪਤਾ ਹੀ ਨਾ ਲੱਗਾ ਤੇ,, ਕਦੋਂ ਦੁਪਹਿਰ ਦੇ 12 ਵੱਜ ਗਏ।ਭੁੱਖ ਨਾਲ ਸਾਡੀ ਜਾਣ ਨਿਕਲਣ ਲੱਗੀ,, ਘਰ ਵਿਚ ਹੈ ਕੁਝ ਨਹੀਂ ਸੀ ਖਾਣ ਨੂੰ ,ਰਾਤ ਦੀ ਸੁੱਕੀ ਰੋਟੀ ਸੀ ਤੇ ਥੋੜੀ ਸਬਜੀ ਕੋਈ ਗੱਡੀ ਵਾਲਾ ਸੁੱਟ ਗਿਆ ਸੀ ਉਸਦੇ ਲਿਫਾਫੇ ਵਿਚੋਂ ਕੱਢੀ ਸੀ।
ਉਹ ਕਾਫੀ ਨਹੀਂ ਸੀ ਸਾਡੇ ਲਈ।ਰਾਤੀਂ ਵੀ ਖਾਦੀ ਸੀ।
ਫਿਰ ਇੱਕ ਦਮ ਖਾਣੇ ਦੀਆਂ ਖ਼ੁਸ਼ਬੂਆਂ ਆਉਣ ਲੱਗੀਆਂ, ਮਿੱਠੀਆਂ ਮਿੱਠੀਆਂ ਸੁਗੰਧਾ।। ਬਾਬਾ ਨੇ ਮਾ ਵਲ ਵੇਖਿਆ ਤੇ ਦੋਨੋ ਉੱਠ ਕੇ ਤੁਰ ਪਏ, ਅਸੀਂ ਵੀ ਡਰਦੇ ਡਰਦੇ ਮਗਰ ਤੁਰ ਪਏ। ਕੀ ਦੇਖਦੇ ਹਾਂ ਵੱਡੇ ਵੱਡੇ ਪਤੀਲੇਆਂ ਵਿੱਚ ਖਾਣਾ ਬਣ ਰਿਹਾ ਹੈ, ਅਸੀਂ ਸਾਰੇ ਇੱਕ ਪੱਥਰ ਦੇ ਓਹਲੇ ਹੋ ਚੋਰੀ ਚੋਰੀ ਵੇਖ ਰਹੇ ਹਾਂ,, ਮਾ ਦੀ ਇੱਕ ਦਮ ਚੀਕ ਨਿਕਲ ਗਈ ਜਦੋਂ ਉਹਨਾਂ ਨੇ ਨਾਲ ਛੋਟੇ ਛੋਟੇ ਬੱਚੇ, ਔਰਤਾਂ ਤੇ ਬਜ਼ੁਰਗਾਂ ਨੂੰ ਦੇਖਿਆ,, ਕਈਆਂ ਦੀਆਂ ਅੱਖਾਂ ਤੇ ਸੱਟਾਂ ਲੱਗੀਆਂ ਸਨ, ਪੱਟੀਆਂ ਬਣੀਆਂ ਸਨ।ਜਵਾਨ ਕੁੜੀਆਂ, ਅਧਖੜ ,ਔਰਤਾਂ ਤੇ ਬੱਚੇ ਮਾਨੋ ਜਿਵੇਂ ਇਹ ਕੋਈ ਦੂਜੀ ਦੁਨੀਆ ਦੇ ਲੋਕ ਸਨ,, ਔਰਤਾਂ ਮਰਦ ਸਭ ਖਾਣਾ ਪਕਾ ਰਹੇ ਸਨ ਐਨਾਂ ਖਾਣਾ ਇਹ ਕਿਉਂ ਤੇ ਕਿੰਨਾ ਲਈ ਬਣਾਈ ਜਾ ਰਹੇ ਸਨ।ਕੋਈ ਪਤਾ ਨੀ, ਸਾਨੂੰ ਭੁੱਖ ਲੱਗੀ ਸੀ ਬਹੁਤ ਅੰਦਰ ਡਰ ਵੀ ,ਖਾਣਾ ਸਾਹਮਣੇ ਸੀ, ਪਰ ਹਿੰਮਤ ਨਹੀਂ ਸੀ ਜਾਣ ਦੀ ਇਹ ਕੋਈ ਵੱਡੇ ਸ਼ਾਹੂਕਾਰ ਲੱਗ ਰਹੇ ਸਨ।ਪਰ ਇਥੇ ਕਿਉਂ ਆਏ ਕੁਝ ਪਤਾ ਨਹੀਂ ਸੀ।
।ਮੇਰੀ ਛੋਟੀ ਭੈਣ ਅਚਾਨਕ ਭੱਜ ਕੇ ਚਲੀ ਗਈ ਓਹਨਾ ਵਲ ਸ਼ਾਇਦ ਖਾਣਾ ਸਾਹਮਣੇ ਵੇਖ ,ਭੁੱਖ ਹੋਰ ਵੱਧ ਗਈ ਤੇ ਕਿਸੇ ਦਾ ਡਰ ਨਾ ਰਿਹਾ,, ਭੁੱਖੇ ਮਰਨ ਨਾਲੋਂ ਸ਼ਾਇਦ ਖਾਣਾ ਖਾ ਕੇ ਮਰਨਾ ਚੰਗਾ ਸੀ, ਜਿਵੇਂ ਵੀ ਉਹ ਵੀ ਐਨਾਂ ਸਵਾਦੀ ਜੋ ਅਸੀਂ ਸੁਪਨੇ ਵਿੱਚ ਵੀ ਨਹੀਂ ਖਾਧਾ ਸੀ, ਮੇਰੀ ਮਾਂ ਦੇਖਦੀ ਰਹਿ ਗਈ ਗੁੜੀਆ ਗੁੜੀਆ ,,ਪਰ ਗੁੜੀਆ ਇੱਕ ਦੱਮ ਉਹਨਾਂ ਦੇ ਕੋਲ ਜਾ ਕੇ ਖਲੋ ਗਈ।
।। ਇੱਕ ਜਵਾਨ ਸਰਦਾਰ ਨੇ ਇੱਕ ਪੈਕੇਟ ਦਿਤਾ ,,ਮੇਰੀ ਭੈਣ ਨੂੰ ਤੇ ਉਹ ਭੱਜ ਕੇ ਸਾਡੇ ਕੋਲ ਆ ਗਈ।
।।
ਪੈਕੇਟ ਵਿੱਚ ਕਿ ਸੀ ਪਤਾ ਨੀ ।ਖੋਲਿਆ ਤਾਂ ਉਸ ਵਿਚੋਂ ਬਹੁਤ ਸਵਾਦੀ ਬਿਸਕੁਟ ਨਿਕਲੇ ਅਸੀਂ ਦੋ ਦੋ ਖਾਧੇ, ਫਿਰ ਭਰਾ ਗਯਾ, ਫਿਰ ਮੈਂ ,,ਤੇ ਹੌਲੀ ਹੌਲੀ ਮੇਰੇ ਮਾ ਬਾਬਾ ਵੀ।
ਸਾਨੂੰ ,,ਸਰਦਾਰ ਸਾਹਿਬ ਹੋਰਾਂ ,,ਸਾਨੂੰ ਬੈਠਣ ਦਾ ਇਸ਼ਾਰਾ ਕਰ ਕੇ ਬਹੁਤ ਹੀ ਪਿਆਰ ਨਾਲ,, ਗਰਮ ਗਰਮ ਚਾਹ ਦਿਤੀ ,ਬਿਸਕੁਟ, ਰਸ,ਤੇ ਬਰੇਡਾਂ ,ਹੋਰ ਪਤਾ ਨੀ ਕੀ ਕੀ ਸੀ । ਅਸੀਂ ਡਰਦਿਆਂ ਡਰਦਿਆਂ ਖਾਦਾ ,,ਤੇ ਓਥੋਂ ਭਜਨ ਦੀ ਕੀਤੀ, ਮੇਰੀ ਮਾਂ ਨੇ ਕੁਝ ਰਸ ਆਪਣੀ ਝੋਲੀ ਵਿੱਚ ਲੂਕਾ ਲੈ ਬਾਰ ਬਾਰ ਮੰਗ ਕੇ।
।।
ਜਦੋਂ ਅਸੀਂ ਘਰ ਆਏ ਸਾਡਾ ਢਿੱਡ ਭਰ ਕੇ ਵੀ ਭੁੱਖਾ ਸੀ,,
ਰੋਟੀ ਲਈ ਨਹੀਂ ਫਿਰ ਓਹਨਾਂ ਲੋਕਾਂ ਵਿੱਚ ਜਾਣ ਲਈ।
ਅਮਾ ਬਾਬਾ ਨੇ ਕਿਹਾ ਗੁੱਸੇ ਵਿੱਚ ਹੁਣ ਨੀ ਜਾਨਾਂ ਓਥੇ ਆਪਾਂ ਕਲ ਜਾਂ ਪਰਸੋਂ ਏਥੋਂ ਚਲੇ ਜਾਵਾਂਗੇ ,,ਮਰਨਾ ਨੀ ਏਥੇ ਕੀ ਪਤਾ ਇਹ ਕੌਣ ਹਨ ਕੌਣ ਨਹੀਂ। ,,,ਐਨਾਂ ਖਾਣ ਨੂੰ ਕੌਣ ਦਿੰਦਾ ਭਲਾ,, ਸਾਨੂੰ ਤਾਂ ਅੱਜ ਤੱਕ ਨੀ ਦਿੱਤਾ ਕਿਸੇ ਨੇ,,ਅਸੀਂ ਖਾ ਕੇ ਵੀ ਓਹਨਾਂ ਤੇ ਸ਼ੱਕ ਕਰ ਰਹੇ ਸਾਂ ਇਹ ਸਾਡੀ ਮਜਬੂਰੀ ਸੀ ਅੱਜ ਤੱਕ ਕਿਸੇ ਨੇ ਸਾਨੂੰ ਐਨਾਂ ਖਾਣ ਨੂੰ ਨਹੀਂ ਦਿੱਤਾ ਸੀ।,ਜਦੋਂ ਕਿਸੇ ਨੂੰ ਐਦਾਂ ਅਚਾਨਕ ਕੋਈ ਮੁਫ਼ਤ ਐਦਾਂ ਮਿਲਦਾ ਤਾਂ ਦਾਤੇ ਤੇ ਸ਼ੱਕ ਹੋ ਜਾਂਦਾ, ਇਹ ਮਨੁੱਖਤਾ ਦਾ ਸਭ ਤੋਂ ਵੱਡਾ ,,ਦੁੱਖ ਹੈ।
ਅਸੀਂ ਸੋ ਗਏ ਫਿਰ।ਪ੍ਤਾ ਨੀ ਲੱਗਾ ਰਾਤ ਕਦੋਂ ਹੋ ਗਈ।ਬਾਬਾ ਨੇ ਆਵਾਜ਼ ਦਿੱਤੀ ਰੋਟੀ ਖਾ ਲਓ,,ਸਾਡੀ ਹੈਰਾਨੀ ਦੀ ਹੱਦ ਨਾ ਰਹੀ ਕੋਈ,, ਰੋਟੀ ਉਹ ਵੀ ਸਾਨੂੰ ਸੁੱਤੇ ਪਏ। ਉਠੇ ਬਾਬਾ ਦੇ ਹੱਥ ਵਿੱਚ ਤਿੰਨ ਚਾਰ ਲਿਫਾਫੇ ਸਨ ਰੋਟੀਆਂ, ਸਬਜ਼ੀ ,ਖੀਰ ਤੇ ਹੋਰ ਪਤਾ ਨੀ ਕੀ ਕੀ। ਮਾ ਨੇ ਸਾਨੂੰ ਰੋਟੀ ਖਵਾਈ ,ਥੋੜੀ ਥੋੜੀ ਦਿੱਤੀ ਕੇ ਬਾਕੀ ਸਵੇਰੇ ਖਾ ਲਵਾਂਗੇ,, ਬਾਬਾ ਕਹਿੰਦੇ ਨਹੀਂ ਖਾਣ ਦੇ ਸਾਰੀ,,, ਸਰਦਾਰ ਲੋਗ ਬਹੁਤ ਆਸ਼ੇ ਹੈਂ,,ਵੋ ਬੋਲੇ ਕਲ ਵੀ ਲੈ ਜਾਣਾ ਆਆ ਜਾਣਾ। ,,,ਮਾ ਬੋਲੀ ਯਹ ਕਿਉਂ ਆਏਹ ਹੈ ਯਹਾਂ ਸੜਕੋਂ ਪਰ ਸਭ ਸ਼ਾਹ ਲੋਗ ਲਗਤੇ ਹਨ।।
ਭਗਵਾਨ ਜਾਣੇ ਕਿਆ ਮਜਬੂਰੀ ਇਨਕੀ।
।।
ਰਾਜਵਿੰਦਰ ਕੌਰ
(ਬਾਕੀ ਅਗਲੀ ਕਿਸ਼ਤ ਵਿੱਚ)