......ਕਰਤਾਰ ਪੁਰੇ ਦੇ ਦਰਸ਼ਨ ਤਾਈਂ,ਬਾਬਾ (ਕੁੱਕੜਪਿੰਡੀਆਂ)ਤਰਸੇ?.....
Bild
ਮੇਰੇ ਬਾਬੇ ਨਾਨਕ ਨੇ -ਇਕ ਮਰਦਾਨਾਂ ਹੋਰ ਬਣਾਇਆ ਹੈ,
ਇਮਰਾਨ ਖਾਨ ਨੂੰ ਗਲ ਲਾਕੇ-ਸੇਵਾ ਦੇ ਵਿਚ ਲਾਇਆਂ ਹੈ!!

ਤੇਰਾਂ ਤੇਰਾਂ ਤੋਲਣ ਵਾਲੇ ਦੇ ਘਰ-ਸੇਵਾ ਨੂੰ ਮੇਵਾ ਲਗਦਾ ਹੈ?
ਨਵਜੋਤ ਸਿੱਦੂ ਤਾਂ ਇਕ ਬਹਾਨਾ-ਸਿੱਖ ਕੋਮ ਲਈ ਬਣਦਾ ਹੈ?

ਤੂੰ ਵੀ ਕੋਈ ਕਰਮ ਕਮਾ ਲੈ,ਸੇਵਾ-ਸਿਮਰਨ ਜੀਵਨ ਬਨਾ ਲੈ,
ਗੂਡੀ ਚੜੂ ਵਿਚ ਅਸਮਾਨੀ,ਜਪੁਜੀ-ਜਾਪ ਨੂੰ ਨਿਤ ਧਿਆ ਲੈ?

ਫਰਸੋਂ ਅਰਸ਼ ਤਕ ਪਹੁਚਣ ਵਾਲੇ-ਗੁਰਸਿੱਖਾਂ ਦੀ ਸੰਗਤ ਰੱਖੀ,
ਤੋਮਤਾ ਵਾਲੇ ਲੇਵਲ ਲੋਣ ਗੇ,ਪਰ ਤੂੰ ਨਿਮਰਤਾ ਬਣਾਈ ਰੱਖੀਂ?

ਰਾਮਦਾਸ ਦੇ ਦਰ ਤੇ ਕੋਹੜੇ-ਅਪਨੀ ਸ਼ਰਦਾ ਬਨਾਈ ਰੱਖਦੇ,
ਕਰਤਾਰ ਪੁਰੇ ਦੇ ਦਰਸ਼ਨ ਤਾਈਂ,ਬਾਬਾ (ਕੁੱਕੜਪਿੰਡੀਆਂ)ਤਰਸੇ?