.....(ਕੁੱਕੜ,ਪਿੰਡੀਏ)ਨਖਟੂ,ਵੇਲੜ ਲਈ,ਮਾਂ ਰੱਬ ਜਗ ਵਿਚ?......
 ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ
ਕੋਈ ਦਸੇ ਭਲਾ ਮੈਨੂ ਕੀ ਫਰਕ ਹੈ ਮਾਵਾ ਵਿਚ,
ਝਖੜ ਵੀ ਝਲਦੀਆਂ ਨੇ , ਸੀਤ ਹਵਾਵਾ ਵਿਚ?

ਮੇਗੇ ਦੀ ਸ਼ੈਬਰ ਵਿਚ-ਜਾ ਤਪਦੀਆ ਲੂਹਾ ਚਲਣ,
ਅਸਮਾਨੀ ਗਰਜੇ ਜਾਂ-ਬਿਜਲੀ ਦੀਆਂ ਕਿਰਨਾਂ ਵਿਚ?

ਨਿਆਰੇ ਪੱਖਾਂ ਦੋ ਮਾਵਾ ਦੇ,ਰੱਬ ਸਬਬੀ ਰੱਬ ਲਾਏ,
ਸਾਰਾ ਜੱਗ ਸਮੇਟਣ ਦੀ,ਸ਼ਕਤੀ ਹੈ ਮਾਵਾ ਵਿਚ?

ਅੱਜ ਤਰਸ ਰਿਹਾ ਕੋਈ,ਮੋਹ ਭਰੀਆਂ ਬਾਵਾ ਨੂੰ,
ਸੀਨੇ ਨਾਲ ਲਗ ਜਾ ਮਾਂ ਦੇ,ਭਾਵੇ ਖਿਆਲਾ ਵਿਚ?

ਏਹ ਯੋਰਪ ਦੀ ਦੂਨੀਆਂ,ਮਤਲਬ ਕਡ ਤੁਰ ਜਾਦੀਂ,
ਕੋਈ ਪਿਠ ਨਹੀ ਥਾਪੜ ਦਾ,ਅਨਜਾਨ ਰਾਹਾ ਵਿਚ?

ਅਪਨਾਂ ਮਾਰੇ ਸ਼ਾਮੇ ਰੱਖੇ, ਏਹ ਸਿਆਣੇ ਕਹਿੰਦੇ ਨੇ,
(ਕੁੱਕੜ,ਪਿੰਡੀਏ)ਨਖਟੂ,ਵੇਲੜ ਲਈ,ਮਾਂ ਰੱਬ ਜਗ ਵਿਚ?