ਜਲੰਧਰ : ਸ਼ੁੱਕਰਵਾਰ 16 ਮਾਘ ਸੰਮਤ 552 ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨ
ਨਵੀਂ ਦਿੱਲੀ,--28ਜਨਵਰੀ-(ਮੀਡੀਦੇਸਪੰਜਾਬ)-- ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਆਪਣੇ ਟੀ.ਵੀ. ਲੜੀਵਾਰ 'ਦਾ ਕਪਿਲ ਸ਼ਰਮਾ ਸ਼ੋਅ' ਤੋਂ ਕੁਝ ਸਮਾਂ ਛੋਟੀ ਬਰੇਕ ਲੈ ਰਹੇ ਹਨ, ਕਿਉਂ ਕਿ ਉਹ ਪਤਨੀ ਗਿੰਨੀ ਚਤਰਥ ਤੇ ਆਉਣ ਵਾਲੇ ਦੂਸਰੇ ਬੱਚੇ ਸਮੇਤ ਪਰਿਵਾਰ 'ਤੇ ਧਿਆਨ ਕੇਂਦਰਿਤ ਕਰਨਗੇ | 'ਦਾ ਕਪਿਲ ਸ਼ਰਮਾ ਸ਼ੋਅ' ਦਾ ਦੂਸਰੀ ਸੀਜ਼ਨ ਸੁਪਰਸਟਾਰ ਸਲਮਾਨ ਖਾਨ ਨਾਲ ਇਕ ਨਿਰਮਾਤਾ ਵਜੋਂ ਜੁੜਿਆ ਹੋਇਆ ਹੈ, ਜੋ ਮੌਜੂਦਾ ਸਮੇਂ ਸੋਨੀ ਟੀ.ਵੀ. 'ਤੇ ਪ੍ਰਸਾਰਿਤ ਹੋ ਰਿਹਾ ਹੈ | ਅਜਿਹੀਆਂ ਰਿਪੋਰਟਾਂ ਹਨ ਕਿ ਸ਼ੋਅ ਕੁਝ ਸਮੇਂ ਲਈ ਬੰਦ ਹੋਵੇਗਾ ਤੇ ਫਿਰ ਰਚਨਾਤਮਕ ਤਬਦੀਲੀਆਂ ਨਾਲ ਵਾਪਸੀ ਹੋਵੇਗੀ | ਸ਼ੋਅ ਦੇ ਕੁਝ ਸਮਾਂ ਬੰਦ ਹੋਣ ਬਾਰੇ ਪ੍ਰਸੰਸਕਾਂ ਦੇ ਸਵਾਲਾਂ 'ਤੇ ਕਪਿਲ ਨੇ ਜਵਾਬ ਦਿੱਤਾ ਸੀ ਕਿ ਆਪਣੇ ਦੂਸਰੇ ਬੱਚੇ ਦੇ ਸਵਾਗਤ ਲਈ ਪਤਨੀ ਗਿੰਨੀ ਨਾਲ ਮੈਂ ਆਪਣੇ ਘਰ 'ਚ ਰਹਿਣਾ ਚਾਹੁੰਦਾ ਹਾਂ | ਕਪਿਲ ਤੇ ਗਿੰਨੀ ਦਾ ਵਿਆਹ 2018 'ਚ ਹੋਇਆ ਸੀ ਤੇ 2019 'ਚ ਉਨ੍ਹਾਂ ਦੇ ਘਰ ਪਹਿਲੇ ਬੱਚੇ ਨੇ ਜਨਮ ਲਿਆ ਸੀ |