ਮਸ਼ਹੂਰ ਟੀਵੀ ਅਦਾਕਾਰਾ ਪ੍ਰਾਚੀ ਨਾਲ ਬਦਸਲੂਕੀ, ਨਸ਼ੇ ਦੀ ਹਾਲਤ 'ਚ ਬਦਮਾਸ਼ਾਂ ਨੇ ਕੀਤਾ ਕਾਰ ਦਾ ਪਿੱਛਾ
1 ਵਿਅਕਤੀ ਅਤੇ ਖੜੇ ਹੋਣਾ ਦਾ ਕਲੋਜ਼ਅੱਪ ਹੋ ਸਕਦਾ ਹੈਮੁੰਬਈ- --03ਫਰਵਰੀ-(ਮੀਡੀਦੇਸਪੰਜਾਬ)-- ਟੀਵੀ ਸੀਰੀਅਰ 'ਦੀਆ ਓਰ ਬਾਤੀ ਹਮ' 'ਚ ਆਰਜੂ ਰਾਠੀ ਦਾ ਕਿਰਦਾਰ ਨਿਭਾ ਚੁਕੀ ਅਦਾਕਾਰਾ ਪ੍ਰਾਚੀ ਤੇਹਲਾਨ ਨਾਲ ਦਿੱਲੀ 'ਚ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਚੀ ਨਾਲ 4 ਲੋਕਾਂ ਨੇ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਪਿੱਛਾ ਅਤੇ ਛੇੜਛਾੜ ਕੀਤੀ। ਘਟਨਾ ਦੇ ਸਮੇਂ ਦੋਸ਼ਈ ਨਸ਼ੇ ਦੀ ਹਾਲਤ 'ਚ ਸਨ। ਇਹ ਘਟਨਾ ਇਕ ਫਰਵਰੀ ਦੀ ਰਾਤ ਦੀ ਹੈ। ਇਸ ਘਟਨਾ ਤੋਂ ਬਾਅਦ ਪ੍ਰਾਚੀ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਹੁਣ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਰੇ ਦੋਸ਼ੀ 23 ਤੋਂ 25 ਸਾਲ ਦੇ ਦੱਸੇ ਜਾ ਰਹੇ ਹਨ ਅਤੇ ਵਪਾਰਕ ਪਰਿਵਾਰ ਨਾਲ ਤਾਲੁਕ ਰੱਖਦੇ ਹਨ।

 

Punjabi Bollywood Tadkaਪ੍ਰਾਚੀ ਆਪਣੇ ਪਤੀ ਨਾਲ ਰੋਹਿਣੀ 'ਚ ਰਹਿੰਦੀ ਹੈ। ਘਟਨਾ ਵਾਲੀ ਰਾਤ ਦੋਵੇਂ ਆਪਣੇ ਰਿਸ਼ਤੇਦਾਰ ਦੇ ਘਰ ਗਏ ਸਨ। ਵਾਪਸ ਆਉਂਦੇ ਸਮੇਂ ਉਨ੍ਹਾਂ ਨਾਲ ਇਹ ਘਟਨਾ ਹੋਈ। ਦੱਸਿਆ ਜਾ ਰਿਹਾ ਹੈਕਿ ਉਨ੍ਹਾਂ ਨੌਜਵਾਨਾਂ ਨੇ ਪ੍ਰਾਚੀ ਦੀ ਗੱਡੀ ਨੂੰ ਓਵਰਟੇਕ ਕਰ ਦਿੱਤਾ ਅਤੇ ਪਿੱਛਾ ਕਰਦੇ ਹੋਏ ਅਪਸ਼ਬਦ ਬੋਲਣ ਲੱਗੇ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ।

Punjabi Bollywood Tadkaਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਇਸ ਘਟਨਾ ਬਾਰੇ ਪ੍ਰਾਚੀ ਨੇ ਕਿਹਾ,''ਇਹ ਹਾਦਸਾ ਮਧੁਬਨ ਚੌਕ ਕੋਲ ਹੋਇਆ। ਅਸੀਂ ਅੱਗੇ ਜਾ ਰਹੀ ਕਾਰ ਤੋਂ ਰਸਤਾ ਮੰਗਣ ਲਈ ਹਾਰਨ ਵਜਾਇਆ ਪਰ ਉਨ੍ਹਾਂ ਲੋਕਾਂ ਨੇ ਰਸਤਾ ਦੇਣ ਦੀ ਬਜਾਏ ਘੂਰਨਾ ਸ਼ੁਰੂ ਕਰ ਦਿੱਤਾ ਅਤੇ ਵਿਚ ਰਸਤੇ ਗੱਡੀ ਰੋਕ ਦਿੱਤੀ। ਜਦੋਂ ਅਸੀਂ ਕਾਰ ਨੂੰ ਓਵਰਟੇਕ ਕਰ ਕੇ ਜਾਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਤੀ ਨੇ ਜਾਣਬੁੱਝ ਕੇ ਵੱਖ ਰੂਟ ਲਿਆ ਤਾਂ ਕਿ ਉਨ੍ਹਾਂ ਨੂੰ ਪਤਾ ਨਾ ਲੱਗੇ ਕਿ ਅਸੀਂ ਕਿੱਥੇ ਰਹਿੰਦੇ ਹਾਂ। ਜਦੋਂ ਅਸੀਂ ਸੋਸਾਇਟੀ ਦੇ ਗੇਟ 'ਤੇ ਪਹੁੰਚੇ ਤਾਂ ਅਚਾਨਕ ਹੀ ਉਨ੍ਹਾਂ ਲੋਕਾਂ ਦੀ ਕਾਰ ਉੱਥੇ ਆ ਗਈ ਅਤੇ ਸਾਨੂੰ ਧਮਕਾਉਣ ਲੱਗੇ। ਉਨ੍ਹਾਂ ਨੇ ਸੋਸਾਇਟੀ ਦੇ ਅੰਦਰ ਤੱਕ ਸਾਨੂੰ ਫੋਲੋਅ ਕੀਤਾ ਅਤੇ ਗਾਲ੍ਹਾਂ ਕੱਢੀਆਂ।

Punjabi Bollywood Tadka