ਆਈ.ਪੀ.ਐੱਲ. ਚ ਹਿੱਸਾ ਲੈਣ ਵਾਲੇ ਕ੍ਰਿਕਟਰਾਂ ਨੂੰ NOC ਜਾਰੀ ਕਰੇਗਾ ਸੀ.ਏ.
cricket australia noc certificateਮੈਲਬੌਰਨ --03ਫਰਵਰੀ-(ਮੀਡੀਦੇਸਪੰਜਾਬ)--   ਕ੍ਰਿਕਟ ਆਸਟ੍ਰੇਲੀਆ (ਸੀ.ਏ.) ਨੇ ਕੋਵਿਡ-19 ਕਾਰਨ ਰਾਸ਼ਟਰੀ ਟੀਮ ਦਾ ਦੱਖਣੀ ਅਫਰੀਕਾ ਦੌਰਾ ਰੱਦ ਕਰਨ ਦੇ ਇਕ ਦਿਨ ਬਾਅਦ ਬੁੱਧਵਾਰ ਨੂੰ ਕਿਹਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਹਰ ਮਾਮਲੇ ਦੀ ਯੋਗਤਾ ਮੁਤਾਬਕ ਕੋਈ ਇਤਰਾਜ਼ ਨਹੀਂ (NOCs) ਸਰਟੀਫਿਕੇਟ ਦੇਵੇਗਾ।

ਉਹਨਾਂ ਮੁਤਾਬਕ, ਖਿਡਾਰੀਆਂ ਦੇ ਏਜੰਟਾਂ ਨੂੰ ਲੱਗਦਾ ਹੈ ਕਿ ਭਾਰਤ ਵਿਚ ਸੰਭਵ ਤੌਰ 'ਤੇ ਅਪ੍ਰੈਲ ਦੇ ਦੂਜੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਇਸ ਟੀ-20 ਲੀਗ ਲਈ ਐੱਨ.ਓ.ਸੀ. ਮਿਲਣ ਵਿਚ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਇਹ ਟੂਰਨਾਮੈਂਟ ਉਦੋਂ ਹੁੰਦਾ ਹੈ ਜਦਕਿ ਕ੍ਰਿਕਟ ਆਸਟ੍ਰੇਲੀਆ ਕਿਸੇ ਮੁਕਾਬਲੇ ਦਾ ਆਯੋਜਨ ਨਹੀਂ ਕਰਦਾ। ਕ੍ਰਿਕਟ ਆਸਟ੍ਰੇਲੀਆ ਦੇ ਅੰਤਰਿਮ ਸੀ.ਈ.ਓ. ਹੌਕਲੇ ਨੇ 'ਸਿਡਨੀ ਮੋਰਨਿੰਗ ਹੇਰਾਲਡ' ਨੂੰ ਕਿਹਾ ਕਿ ਆਈ.ਪੀ.ਐੱਲ. ਨੇ ਪਿਛਲੇ ਸਾਲ ਆਪਣਾ ਜੈਵ ਸੁਰੱਖਿਅਤ ਵਾਤਾਵਰਨ ਸਾਬਤ ਕੀਤਾ ਸੀ। ਸਾਡੇ ਕੋਲ ਜਦੋਂ  ਅਰਜ਼ੀਆਂ ਆਉਣਗੀਆਂ ਤਾਂ ਅਸੀਂ ਹਰ ਮਾਮਲੇ ਵਿਚ ਉਹਨਾਂ ਦੀ ਯੋਗਤਾ ਦੇ ਆਧਾਰ 'ਤੇ ਵਿਚਾਰ ਕਰਾਂਗੇ।

ਆਸਟ੍ਰੇਲੀਆ ਨੇ ਭਾਵੇਂ ਦੱਖਣੀ ਅਫਰੀਕਾ ਦਾ ਦੌਰਾ ਰੱਦ ਕਰ ਦਿੱਤਾ ਹੈ ਪਰ ਸੀ.ਏ. ਨੇ ਪੁਸ਼ਟੀ ਕੀਤੀ ਕਿ ਉਹ ਇਸ ਮਹੀਨੇ ਪੰਜ ਟੀ-20 ਮੈਚਾਂ ਲਈ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੀ ਟੀਮ ਵਿਚ ਕੋਈ ਤਬਦੀਲੀ ਨਹੀਂ ਕਰੇਗਾ। ਇਸ ਟੀਮ ਵਿਚ ਸਟੀਵ ਸਮਿਥ, ਡੇਵਿਡ ਵਾਰਨਰ, ਜੋਸ਼ ਹੇਜਲਵੁੱਡ ਅਤੇ ਪੈਟ ਕਮਿਨਜ਼ ਜਿਹੇ ਖਿਡਾਰੀ ਸ਼ਾਮਲ ਨਹੀਂ ਹਨ। ਅਗਲੇ ਆਈ.ਪੀ.ਐੱਲ. ਦੀਆਂ ਤਾਰੀਖ਼ਾਂ ਹਾਲੇ ਤੱਕ ਤੈਅ ਨਹੀਂ ਹੋਈਆਂ ਹਨ ਪਰ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਇਸ ਨੂੰ ਅਪ੍ਰੈਲ ਦੇ ਦੂਜੇ ਹਫਤੇ ਤੋਂ ਸ਼ੁਰੂ ਕਰਨਾ ਚਾਹੁੰਦਾ ਹੈ। ਇਹ ਟੂਰਨਾਮੈਂਟ ਸਖ਼ਤ ਜੈਵ ਸੁਰੱਖਿਆ ਵਾਤਾਵਰਨ ਵਿਚ ਖੇਡਿਆ ਜਾਵੇਗਾ।