ਕੰਗਨਾ ਰਣੌਤ ’ਤੇ ਟਵਿੱਟਰ ਦੀ ਵੱਡੀ ਕਾਰਵਾਈ, ਡਿਲੀਟ ਕੀਤੇ ਇਤਰਾਜ਼ਯੋਗ ਟਵੀਟ
1 ਵਿਅਕਤੀ ਅਤੇ ਖੜੇ ਹੋਣਾ ਦੀ ਫ਼ੋਟੋ ਹੋ ਸਕਦੀ ਹੈਨਵੀਂ ਦਿੱਲੀ --04ਫਰਵਰੀ-(ਮੀਡੀਦੇਸਪੰਜਾਬ)--  ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਹੀ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲਿਆਂ ਖ਼ਿਲਾਫ਼ ਟਵੀਟ ਕਰਕੇ ਸੁਰਖ਼ੀਆਂ ਵਿਚ ਬਣੀ ਰਹਿੰਦੀ ਹੈ। ਹਾਲਾਂਕਿ ਹੁਣ ਕੰਗਨਾ ਰਣੌਤ ਦੇ ਕੁੱਝ ਟਵੀਟਸ ਨੂੰ ਟਵਿੱਟਰ ਨੇ ਡਿਲੀਟ ਕਰ ਦਿੱਤਾ ਹੈ। ਟਵਿੱਟਰ ਨੇ ਕਿਹਾ ਹੈ ਕਿ ਕੰਗਨਾ ਨੇ ਟਵੀਟ ਵਿਚ ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਉਹ ਉਨ੍ਹਾਂ ਦੇ ਪਲੇਟਫਾਰਮ ਦੇ ਲਿਹਾਜ ਨਾਲ ਠੀਕ ਨਹੀਂ ਹੈ।

ਕੰਗਨਾ ਦੇ ਟਵੀਟ ਡਿਲੀਟ ਕੀਤੇ ਜਾਣ ’ਤੇ ਟਵਿਟਰ ਦੇ ਬੁਲਾਰੇ ਨੇ ਕਿਹਾ, ‘ਅਸੀਂ ਉਨ੍ਹਾਂ ਟਵੀਟਸ ’ਤੇ ਐਕਸ਼ਨ ਲਿਆ ਹੈ ਜੋ ਟਵਿਟਰ ਦੇ ਨਿਯਮਾਂ ਤੀ ਉਲੰਘਣਾ ਕਰ ਰਹੇ ਹਨ।’  ਇਨ੍ਹਾਂ ਵਿਚੋਂ ਇਕ ਟਵੀਟ ਭਾਰਤੀ ਕ੍ਰਿਕਟ ਟੀਮ ਦੇ ਰੋਹਿਤ ਸ਼ਰਮਾ ਅਤੇ ਹੋਰ ਕ੍ਰਿਕਟਰਾਂ ਦੇ ਬਾਰੇ ਵਿਚ ਵਿਵਾਦਿਤ ਟਵੀਟ ਵੀ ਸੀ, ਜਿਸ ਵਿਚ ਉਨ੍ਹਾਂ ਨੇ ਕ੍ਰਿਕਟਰਾਂ ਦੀ ਤੁਲਨਾ ‘ਧੋਬੀ ਦੇ ਕੁੱਤੇ’ ਨਾਲ ਕੀਤੀ ਸੀ ਦੱਸਣਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਮਨਜੀਤ ਸਿੰਘ ਜੀਕੇ ਨੇ ਕੰਗਨਾ ਵੱਲੋਂ ਕਿਸਾਨਾਂ ਨੂੰ ਲੈ ਕੇ ਕੀਤੇ ਗਏ ਕਥਿਤ ਅਪਮਾਨਜਨਕ ਟਵੀਟ ਕਰਾਨ ਉਨ੍ਹਾਂ ਦਾ ਅਕਾਊਂਟ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ।