ਪਿੰਡ ਗਾਹ ( ਪਾਕਿਸਤਾਨ ) ਤੋਂ ਨਵੀਂ ਦਿੱਲੀ ਤੱਕ - ਡਾ. ਮਨਮੋਹਨ ਸਿੰਘ
ਪੜ੍ਹੇ ਲਿਖੇ ਅਤੇ ਘੱਟ ਪੜ੍ਹੇ ਜਾਂ ਅਨਪੜ੍ਹ ਵਿੱਚ ਬਹੁਤ ਫਰਕ ਹੁੰਦਾ ਹੈ । ਲੋਕ ਤਾਂ ਰੱਬ ਦੀ ਵੀ ਆਲੋਚਨਾ ਕਰ ਦਿੰਦੇ ਹਨ । ਇਹ ਤਸਵੀਰਾਂ ਡਾਕਟਰ ਸਾਹਿਬ ਦੀਆਂ ਹਨ । ਇਕ Black & White ਤਸਵੀਰ ਸੰਨ 1962 ਦੀ Oxford ਦੀ ਹੈ ਜਿਸ ਵਿੱਚ ਆਪ ਆਪਣੀ ਪਤਨੀ ਗੁਰਸ਼ਰਨ ਕੌਰ ਨਾਲ ਅਤੇ ਬੇਟੀ ਨਾਲ ਹਨ । ਰੰਗਦਾਰ ਤਸਵੀਰ ਨਿਊਯਾਰਕ ਦੇ ਇਕ ਸੈਂਟਰਾਂ ਪਾਰਕ ਵਿੱਚ 1968 ਦੀ ਹੈ ਜਿੱਥੇ ਆਪ ਆਪਣੇ ਦੋਸਤ ਪਰਿਵਾਰ ਨਾਲ ਪਿਕਨਿਕ ਮਨਾ ਰਹੇ ਹਨ । ਗਰੁੱਪ ਤਸਵੀਰ ਪੰਜਾਬ ਯੂਨੀਵਰਸਿਟੀ ਕਾਲਜ , ਅਰਥ ਸ਼ਾਸਤਰ ਵਿਭਾਗ ਸੰਨ 1954 ਦੀ ਹੈ । ਇਸ ਗਰੁੱਪ ਤਸਵੀਰ ਵਿੱਚ ਬਹੁਤ ਉਹ ਲੋਕ ਸ਼ਾਮਿਲ ਹਨ ਜਿਨ੍ਹਾਂ ਨੇ ਮੁਲਕ ਦੇ ਵੱਡੇ ਅਹੁਦਿਆਂ ਤੇ ਸੇਵਾ ਕੀਤੀ ।
ਵੈਸੇ ਮੈਂ ਨਾ ਤਾਂ ਕਾਂਗਰਸ ਪਾਰਟੀ ਦਾ ਸਮੱਰਥਕ ਹਾਂ ਅਤੇ ਨਾਂ ਹੀ ਪ੍ਰਸ਼ੰਸਕ । ਪਰ ਚੰਗੇ ਵਿਅਕਤੀ ਜਿੱਥੇ ਵੀ ਹੋਣ ਉਨ੍ਹਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ । ਚੰਗੇ ਵਿਅਕਤੀ ਜਦੋਂ ਕਿਸੇ ਪਾਰਟੀ ਜਾਂ ਸੰਸਥਾ ਹੇਠ ਟੀਮ ਨਾਲ ਕੰਮ ਕਰਦੇ ਹਨ ਤਾਂ ਭਾਵੇਂ ਉਹ ਆਪਣੇ ਮਨ ਦੀ ਮਰਜ਼ੀ ਨਾ ਕਰ ਸਕਣ ਪਰ ਉਹ ਜਾਣ ਬੁੱਝ ਕਿ ਅਜਿਹਾ ਕੋਈ ਕੰਮ ਨਹੀਂ ਕਰਦੇ ਜਿਸ ਨਾਲ ਮੁਲਕ ਅੰਦਰ ਖਾਨਾਜੰਗੀ ਦੇ ਹਾਲਾਤ ਪੈਦਾ ਹੋਣ । ਫੇਸਬੁੱਕ ਤੇ ਅਜਿਹੇ ਵਿਦਵਾਨ ਵੀ ਮੌਜੂਦ ਹਨ ਕਿ ਉਹ ਤੁਹਾਨੂੰ ਡਾਕਟਰ ਸਾਹਿਬ ਦੀ ਉਹ ਹਰ ਕਮਜ਼ੋਰੀ ਵੀ ਦੱਸ ਸਕਦੇ ਹਨ ਜਿਸ ਬਾਰੇ ਅਜੇ ਤੱਕ ਕਿਸੇ ਨੂੰ ਨਹੀਂ ਪਤਾ , ਅਜਿਹੇ ਲੋਕ ਕਈ ਤਰ੍ਹਾਂ ਦੇ ਗਿਆਨੀ ਹੋਣ ਦੇ ਸਵੈ ਭਰਮ
ਤੋਂ ਪੀੜਤ ਹੁੰਦੇ ਹਨ ਅਤੇ ਆਪਣੇ ਆਪ ਨੂੰ ਵੱਡੇ ਅਰਥ-ਸ਼ਾਸ਼ਤਰੀ ਹੋਣ ਦਾ ਭਰਮ ਵੀ ਪਾਲਦੇ ਹਨ । ਸਾਡੇ ਸਾਹਮਣੇ ਜਦੋਂ ਤੱਕ ਇਕ ਵਿਸ਼ੇ ਦੇ ਦੋ ਪਹਿਲੂ ਨਾ ਆ ਜਾਣ ਕਈ ਵਾਰ ਅਸੀਂ ਮੰਨਦੇ ਹੀ ਨਹੀਂ । ਜੇ ਅਸੀਂ ਕਿਸੇ ਦੇ ਭਗਤ ਬਣ ਜਾਈਏ ਤਾਂ ਅਸੀਂ ਸਾਹਮਣੇ ਸੱਚ ਵੇਖ ਕੇ ਵੀ ਉਸਨੂੰ ਸਵੀਕਾਰ ਨਹੀਂ ਕਰਦੇ । ਪੜ੍ਹੇ ਲਿਖੇ ਪ੍ਰਧਾਨ ਮੰਤਰੀ ਹੋਣ ਵਿੱਚ ਅਤੇ ਨਾ ਹੋਣ ਵਿੱਚ ਫ਼ਰਕ ਤਾਂ ਜ਼ਰੂਰ ਹੁੰਦਾ ਹੈ । ਸਾਡਾ ਆਪੋ ਆਪਣਾ ਧਰਮ ਸਿਰਫ਼ ਆਪਣੇ ਫਾਇਦੇ ਲਈ ਹੀ ਸੱਚ ਬੋਲਣ ਦੀ ਪ੍ਰੇਰਨਾ ਨਹੀਂ ਦਿੰਦਾ ਬਲਕਿ ਸਾਨੂੰ ਇਹ
ਸਿੱਖਿਆ ਵੀ ਦਿੰਦਾ ਹੈ ਕਿ ਜੇ ਤੁਹਾਡੇ ਸਾਹਮਣੇ ਤੁਹਾਡਾ ਵਿਰੋਧੀ ਜਾਂ ਦੁਸ਼ਮਨ ਵੀ ਸਿਆਣਾ ਜਾਂ ਭਲਾ ਕਰਨ ਵਾਲਾ ਹੈ ਤਾਂ ਉਸਦੀ ਤਾਰੀਫ਼ ਜ਼ਰੂਰ ਕਰੋ । ਡਾਕਟਰ ਸਾਹਿਬ ਦਾ ਜੀਵਨ ਬਹੁਤ ਪ੍ਰੇਰਨਾਦਾਇਕ ਹੈ ।