‘ਫਟੀ ਜੀਨਸ’ ਦੇ ਮਾਮਲੇ ਚ ਕੰਗਨਾ ਦੀ ਐਂਟਰੀ, ਤਸਵੀਰ ਸਾਂਝੀ ਕਰ ਕੀਤੀ ਖ਼ੁਦ ਦੀ ਤਾਰੀਫ਼
‘ਫਟੀ ਜੀਨਸ’ ਦੇ ਮਾਮਲੇ 'ਚ ਕੰਗਨਾ ਦੀ ਐਂਟਰੀ, ਤਸਵੀਰ ਸਾਂਝੀ ਕਰ ਕੀਤੀ ਖ਼ੁਦ ਦੀ ਤਾਰੀਫ਼ਮੁੰਬਈ:  --19ਮਾਰਚ-(ਮੀਡੀਦੇਸਪੰਜਾਬ)--  ਦੇਸ਼ ’ਚ ਬਾਲੀਵੁੱਡ ਨੂੰ ਫੈਸ਼ਨ ਇੰਡਸਟਰੀ ਮੰਨਿਆ ਜਾਂਦਾ ਹੈ ਕਿਉਂਕਿ ਇਥੋਂ ਹੀ ਨਵੇਂ ਫੈਸ਼ਨ ਸਟਾਈਲ ਦੀ ਸ਼ੁਰੂਆਤ ਹੁੰਦੀ ਹੈ। ਉੱਧਰ ਹੁਣ ਜਦੋਂ ਉਸ ਫੈਸ਼ਨ ’ਤੇ ਸਵਾਲ ਉਠਾਏ ਗਏ ਤਾਂ ਪ੍ਰਤੀਕਿਰਿਆ ਸਭ ਤੋਂ ਜ਼ਿਆਦਾ ਬਾਲੀਵੁੱਡ ਤੋਂ ਹੀ ਆ ਰਹੀ ਹੈ। ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਨੇ ਰਿਪਡ ਜੀਨਸ ਨੂੰ ਲੈ ਕੇ ਬਿਆਨ ਦਿੱਤਾ ਹੈ। ਉਸ ’ਤੇ ਹੁਣ ਅਦਾਕਾਰਾ ਕੰਗਨਾ ਰਣੌਤ ਨੇ ਵੀ ਆਪਣੀ ਗੱਲ ਰੱਖੀ ਹੈ। ਹਾਲਾਂਕਿ ਕੰਗਨਾ ਨੇ ਜੋ ਕੁਝ ਕਿਹਾ ਕਿ ਉਸ ਤੋਂ ਸਾਫ਼ ਹੈ ਕਿ ਉਹ ਤੀਰਥ ਸਿੰਘ ਰਾਵਤ ਦੇ ਵਿਰੋਧ ’ਚ ਕਦੇ ਨਹੀਂ ਹੈ ਪਰ ਉਨ੍ਹਾਂ ਨੇ ਆਪਣੀ ਗੱਲ ਬਖੂਬੀ ਸਮਝਾ ਦਿੱਤੀ ਹੈ। ਉਹ ਵੀ ਖ਼ੁਦ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ।

PunjabKesari
ਕੰਗਨਾ ਨੇ ਕੀ ਕਿਹਾ ਕੁਝ ਹੀ ਦੇਰ ਪਹਿਲਾਂ ਕੀਤੇ ਗਏ ਆਪਣੇ ਟਵੀਟ ’ਚ ਕੰਗਨਾ ਨੇ ਰਿਪਡ ਜੀਨਸ ਦਾ ਸਮਰਥਨ ਤਾਂ ਕੀਤਾ ਪਰ ਉਸ ਨੂੰ ਇਸ ਅੰਦਾਜ਼ ਨਾਲ ਕੈਰੀ ਕਰਨ ਦੀ ਸਲਾਹ ਦਿੱਤੀ ਕਿ ਉਹ ਤੁਹਾਡੇ ਸਟਾਈਲ ’ਤੇ ਪਰਫੈਕਟ ਬੈਠੇ। ਕੰਗਨਾ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਰਿਪਡ ਜੀਨਸ ਨੂੰ ਇਨ੍ਹਾਂ ਤਸਵੀਰਾਂ ’ਚ ਦਿਖਣ ਵਾਲੀ ਲੜਕੀ ਦੀ ਤਰ੍ਹਾਂ ਕੈਰੀ ਕਰਨਾ ਚਾਹੀਦਾ ਜੋ ਤੁਹਾਡੇ ਸਟਾਈਲ ਨੂੰ ਦਿਖਾਏ ਨਾ ਕਿ ਤੁਸੀਂ ਉਨ੍ਹਾਂ ਨੂੰ ਪਾ ਕੇ ਬੇਘਰ ਦੀ ਤਰ੍ਹਾਂ ਦਿਖਾਈ ਦੇਵੋ ਜਿਨ੍ਹਾਂ ਨੂੰ ਮਾਤਾ-ਪਿਤਾ ਤੋਂ ਇਸ ਮਹੀਨਾ ਜੇਬ ਖਰਚਾ ਨਾ ਮਿਲਿਆ ਹੋਵੇ।

PunjabKesari 
ਉੱਤਰਾਖੰਡ ਦੇ ਸੀ.ਐੱਮ. ਨੇ ਰਿਪਡ ਜੀਨਸ ਨੂੰ ਲੈ ਕੇ ਦਿੱਤਾ ਸੀ ਬਿਆਨ 
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਤੀਰਥ ਸਿੰਘ ਰਾਵਤ ਉੱਤਰਾਖੰਡ ਦੇ ਨਵੇਂ ਸੀ.ਐੱਮ. ਬਣੇ ਹਨ ਅਤੇ ਨਵੇਂ ਮੁੱਖ ਮੰਤਰੀ ਬਣਦੇ ਹੀ ਉਨ੍ਹਾਂ ਦਾ ਬਿਆਨ ਵਿਵਾਦਾਂ ’ਚ ਇਸ ਕਦਰ ਛਾ ਗਿਆ ਹੈ ਕਿ ਉਨ੍ਹਾਂ ਦੇ ਗਲੇ ਦੀ ਫਾਂਸੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਰਿਪਡ ਜੀਨਸ ਸਮਾਜ ਨੂੰ ਤੋੜਣ ਦਾ ਕੰਮ ਕਰ ਰਹੀ ਹੈ। ਅਮਿਤਾਭ ਬੱਚਨ ਦੀ ਦੋਹਤੀ ਨਵੇਲੀ ਨੇ ਸਭ ਤੋਂ ਪਹਿਲਾਂ ਇਸ ’ਤੇ ਵਿਰੋਧ ਜਤਾਇਆ ਸੀ। ਨਵਿਆ ਨੇ ਰਿਪਡ ਜੀਨਸ ’ਚ ਤਸਵੀਰ ਸ਼ੇਅਰ ਕਰਕੇ ਸੀ.ਐੱਮ. ਦੇ ਬਿਆਨ ’ਤੇ ਸਖ਼ਤ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਕਿਹਾ ਕਿ ਮੈਂ ਰਿਪਡ ਜੀਨਸ ਮਾਣ ਨਾਲ ਪਾਵਾਂਗੀ। 

PunjabKesari
ਉੱਧਰ ਅੱਜ ਗੁਲ ਪਨਾਗ ਨੇ ਵੀ ਰਿਪਡ ਜੀਨਸ ’ਚ ਤਸਵੀਰ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਸੋਨਾ ਮਹਾਪਾਤਰਾ ਨੇ ਵੀ ਇਸ ਬਿਆਨ ’ਤੇ ਵਿਰੋਧ ਦਰਜ ਕਰਵਾਇਆ ਹੈ।