*******ਕੁਦਰਤ ਦੇ ਵਾਂਗ ਹੀ 'ਜੀਤ' ਸਦਾ ਤੂੰ ਉਸਰੇਂ, ਇਸ ਮਨ ਦੇ ਢਹਿਣ ਦਾ ਕਾਰਣ ਤਾਂ ਦੱਸਿਆ ਕਰ।*********** |
ਤੂੰ ਚੁੱਪ ਚੁੱਪ ਰਹਿਣ ਦਾ ਕਾਰਣ ਤਾਂ ਦੱਸਿਆ ਕਰ।
ਇਹ ਰੁੱਸ ਕੇ ਬਹਿਣ ਦਾ ਕਾਰਣ ਤਾਂ ਦੱਸਿਆ ਕਰ। ਬਿਨ ਬੋਲੇ ਸਭ ਦੱਸਦੀ ਇਹ ਚੁੱਪ ਲਾ-ਜਵਾਬ ਹੈ, ਪਰ ਚੁੱਪ ਵਿਚ ਲਹਿਣ ਦਾ ਕਾਰਣ ਤਾਂ ਦੱਸਿਆ ਕਰ। ਜੇਕਰ ਖਾਬਾਂ ਦੀ ਤਾਮੀਲ ਹੀ ਕਰਨੀ ਨਹੀਂ , ਖਾਬਾਂ ਵਿਚ ਖਹਿਣ ਦਾ ਕਾਰਣ ਤਾਂ ਦੱਸਿਆ ਕਰ। ਮਜ਼ਲੂਮ ਤੋਂ ਮੁਲਜ਼ਮ ਜਿਸ ਨੂੰ ਬਣਾਇਆ ਹੱਸ ਕੇ, ਜ਼ੁਲਮ ਉਦ੍ਹਾ ਸਹਿਣ ਦਾ ਕਾਰਣ ਤਾਂ ਦੱਸਿਆ ਕਰ। ਨੈਣਾਂ ਦਾ ਸਾਗਰ ਡੀਕ ਕੇ ਵੀ ਇਹ ਮਿਟੇ ਨਾ, ਤੂੰ ਪਿਆਸੇ ਰਹਿਣ ਦਾ ਕਾਰਣ ਤਾਂ ਦੱਸਿਆ ਕਰ। ਤੇਰੇ ਨਾ' ਮਿਲਕੇ ਹੀ ਨਜ਼ਰ ਨੂਰ-ਏ- ਨਜ਼ਰ ਹੋਈ, ਨੂਰ-ਪਰੀ ਕਹਿਣ ਦਾ ਕਾਰਣ ਤਾਂ ਦੱਸਿਆ ਕਰ। ਭੀੜ ਦਾ ਹਿੱਸਾ ਵੀ ਨਾ ਤੇ ਰਵਾਨੀ ਤੋਰ "ਚ ਵੀ , ਇਸ ਨਿਰਮਲ ਵਹਿਣ ਦਾ ਕਾਰਣ ਤਾਂ ਦੱਸਿਆ ਕਰ। ਕੁਦਰਤ ਦੇ ਵਾਂਗ ਹੀ 'ਜੀਤ' ਸਦਾ ਤੂੰ ਉਸਰੇਂ, ਇਸ ਮਨ ਦੇ ਢਹਿਣ ਦਾ ਕਾਰਣ ਤਾਂ ਦੱਸਿਆ ਕਰ। ![]()
S.K.Belgium
|