************ਇਨਕਲਾਬੀ ਭਗਤ ਸਿੰਘ*************


ਕਿਸ਼ਨ ਸਿੰਘ ਦੇ ਘਰ ਜਨਮ ਲਿਆ ,
ਮਾਂ ਵਿਦਿਆਵਤੀ ਦਾ ਰਾਜ ਦੁਲਾਰਾ ਸੀ ।
ਅਰਜਨ ਸਿੰਘ ਦਾ ਸੂਰਵੀਰ ਪੋਤਰਾ ,
ਸਭ ਦੀਆਂ ਅੱਖੀਆਂ ਦਾ ਤਾਰਾ ਸੀ।
ਸਮਾਜਿਕ ਭਲਾਈ ਲਈ ਕਾਰਜ ਕਰਦਾ ,
ਵਿੱਦਿਆਂ ਦੇ ਨਾਲ ਭਰਪੂਰ ਹੋਇਆ|
ਜੱਟਾਂ ਦਾ ਪੁੱਤ ਸਰਦਾਰ ਭਗਤ ਸਿੰਘ ,
ਇਤਿਹਾਸਕ ਪੰਨਿਆਂ ਤੇ ਮਸ਼ਹੂਰ ਹੋਇਆ ||

ਅਨੇਕਾਂ ਭਾਸ਼ਾਵਾਂ ਦਾ ਗਿਆਨ ਹਾਸਲ ,
ਬੁੱਧੀ ਨਾਲ ਕ੍ਰਾਂਤੀ ਭਾਵ ਲਿਆਇਆ ਏ।।
ਜਲ੍ਹਿਆਂ ਵਾਲੇ ਖੂਨੀ ਸਾਕੇ ਨੂੰ ਤੱਕ ਕੇ ਮਨ ਅੰਦਰ,
ਰੋਹ ਤੇ ਗੁੱਸੇ ਦਾ ਭੂਚਾਲ ਆਇਆ ਏ||
ਖੂਨ ਨਾਲ ਭਿੱਜੀ ਮਿੱਟੀ ਚੱਕ ਉਥੋਂ,  
ਸੀਨੇ ਆਪਣੇ ਨਾਲ ਜੋੜ ਕੇ ਆਇਆ ਏ।
ਨਾ ਮਿਲਵਰਤਣ ਲਹਿਰ ਨਾਲ ਜੁੜ ਕੇ,
ਰੋਸ ਅੰਗਰੇਜ਼ਾਂ ਪ੍ਰਤੀ ਪ੍ਰਗਟਾਇਆ ਏ।।

ਨਾਟਕਾਂ ਵਿੱਚ ਨਾਇਕ ਦੀ ਭੂਮਿਕਾ ਨਿਭਾ,
ਜੋਸ਼ੀਲਾ ਇਨਕਲਾਬੀ ਗੀਤ ਗਾਇਆ ਏ।।
ਨਾ ਵਿਆਹ ਕਰਾਉਣ ਦਾ ਸੀ ਚਾਅ ,
ਲਾੜੀ ਮੌਤ ਨਾਲ ਵਿਆਹੁਣ ਆਇਆ ਏ ||
ਇਨਕਲਾਬ ਦਾ ਨਸ਼ਾ ਸੀ ਸਿਰ ਤੇ ਭਾਰਾ,
ਦੇਸ਼ ਦੀ ਪੱਤ ਬਚਾਉਣ ਜੋ ਆਇਆ ਏ।
ਨੋਜਵਾਨ ਸਭਾ ਬਣਾਈ ਹੱਕਾਂ ਦੀ ਖਾਤਿਰ,
ਅੰਗੇਰਜ਼ਾਂ ਦੀ ਧੜਕਣ ਨੂੰ ਵਧਾਇਆ ਏ।।

ਕੁਰਬਾਨ ਕੀਤੀ ਜਾਨ ਆਪਣੀ ਸਾਡੇ ਲਈ ,
ਜੀਵਨ ਆਪਣਾ ਦੇਸ਼ ਦੇ ਲੇਖੇ ਲਾਇਆ ਏ।।
ਸਰਕਾਰ ਦੀਆ ਗ਼ਲਤ ਨੀਤੀਆਂ ਨੇ ਜੋ
ਝੂਠੇ ਕੇਸ ਬੇਦੋਸ਼ਿਆਂ ਨੂੰ ਜੇਲ ਪਹੁੰਚਾਇਆ  ਏ ।
ਆਖਰ ਸਰਕਾਰ ਦੀ ਭਿਆਨਕ ਹਾਰ ਹੋਈ ,
"ਤਰਵਿੰਦਰ" ਭਗਤ ਸਿੰਘ ਇਨਕਲਾਬ ਲਿਆਇਆ ਏ।
ਰੱਸਾ ਫਾਂਸੀ ਦਾ ਚੁੰਮ ਕੇ ਖਿੜੇ ਮੱਥੇ,
ਸੁਨਹਿਰੀ ਅੱਖਰਾਂ ਨਾਲ ਨਾਮ ਚਮਕਾਇਆ ਏ ।
1 ਵਿਅਕਤੀ ਅਤੇ ਖੜੇ ਹੋਣਾ ਦੀ ਫ਼ੋਟੋ ਹੋ ਸਕਦੀ ਹੈ
ਤਰਵਿੰਦਰ ਕੌਰ ਝੰਡੋਕ  (ਲੁਧਿਆਣਵੀ )

98144-50239