#####ਸ: ਭਗਤ ਸਿੰਘ######
ਤੇਰਾ ਦੇਸ਼ ਭਗਤ ਸਿੰਘ ਵੀਰਿਆ,
ਦੇਖ ਲੀਡਰ ਵੇਚ ਗਏ ਖਾ।

ਤੂੰ ਜਿੰਨਾਂ ਲਈ ਫਾਂਸੀ ਦਾ ਰੱਸਾ ਚੁੰਮਿਆ,
ਕਰੀ ਜਾਣ ਉਹ ਦੇਸ਼ ਨੂੰ ਤਬਾਹ।
ਗੱਲ ਛੱਡ ਦੇ ਫਰੰਗੀਆਂ ਦੀ,
ਆਪਣੇ ਹੀ ਰਹੇ ਦੇਸ਼ ਨੂੰ ਖਾ।
ਅੱਜ ਪੁੱਤਰ ਭਾਰਤ ਮਾਂ ਦੇ,
ਇੰਨਾਂ ਦਿੱਤੇ ਨਸ਼ਿਆਂ ਤੇ ਲਾ।
ਤੇਰਾ ਦੇਸ਼ ਭਗਤ ਸਿੰਘ ਵੀਰਿਆ,
ਦੇਖ ਲੀਡਰ ਵੇਚ ਗਏ ਖਾ।

ਹੁਣ ਉਹ ਮਾਂ ਰੋਂਦੀ ਤੇ ਕੁਰਲਾਂਵਦੀ,
ਕਹਿੰਦੀ ਮੁੜ ਤੋਂ ਭਗਤ ਸਿੰਹਾਂ ਆ।
ਜੋ ਤੂੰ ਸੋਚਿਆ ਸੀ ਇਸ ਦੇਸ਼ ਲਈ,
ਲੀਡਰਾਂ ਦਿੱਤਾ ਮਿੱਟੀ ਵਿੱਚ ਮਿਲਾ।
ਤੂੰ  ਰਾਖਾ ਸੀ ਧੀਆਂ ਭੈਣਾਂ ਦਾ,
ਪਰ ਅੱਜ ਵਾੜ ਰਹੀ ਖੇਤ ਨੂੰ ਖਾ।
ਤੇਰਾ ਦੇਸ਼ ਭਗਤ ਸਿੰਘ ਵੀਰਿਆ,
ਦੇਖ ਲੀਡਰ ਵੇਚ ਗਏ ਖਾ।

ਤੂੰ ਦੇਸ਼ ਚੋਂ ਗੋਰੇ ਕੱਢਣ ਲਈ,
ਦਿੱਤੀ ਸੀ ਜਾਨ ਦੀ ਬਾਜ਼ੀ ਲਾ।
ਹੁਣ ਸਾਨੂੰ ਵੀ ਹੱਲ ਕੋਈ ਦੱਸ ਦਏ,
ਕਿਵੇਂ ਇਨ੍ਹਾ ਗਦਾਰਾਂ ਨੂੰ ਦਈਏ ਸਜ਼ਾ
ਕਿਸਾਨ ਕਰਦਾ ਨਿੱਤ ਖ਼ੁਦਕੁਸ਼ੀਆਂ
ਲੀਡਰਾ ਸ਼ਰਮ ਲਈ ਏ ਲਾਹ
ਤੇਰਾ ਦੇਸ਼ ਭਗਤ ਸਿੰਘ ਵੀਰਿਆ,
ਦੇਖ ਲੀਡਰ ਵੇਚ ਗਏ ਖਾ।

ਕਿਵੇਂ ਇਹਨਾਂ ਨੂੰ ਦੇਸ਼ ਚੋਂ ਕੱਢੀਏ,
ਸਾਨੂੰ ਆ ਕੇ ਪਾ ਦੇ ਕੋਈ ਰਾਹ ।
ਡਰਦੇ ਤੇਰੀ ਉੱਚੀ ਸੁੱਚੀ ਸੋਚ ਤੋਂ ,
ਪਰ ਤੇਰੇ ਬੁੱਤ ਤੇ ਹਾਰ ਰਹੇ ਪਾ ।
ਤੇਰੇ ਪੰਜਾਂ ਦਰਿਆਵਾਂ ਦੇ ਆਬ ਨੂੰ
ਰਲ ਰਹੇ  ਨੇ ਕੁਰਾਹੇ ਹੁਣ ਪਾ।
ਤੇਰਾ ਦੇਸ਼ ਭਗਤ ਸਿੰਘ ਵੀਰਿਆ,
ਦੇਖ ਲੀਡਰ ਵੇਚ ਗਏ ਖਾ।
1 ਵਿਅਕਤੀ ਅਤੇ ਖੜੇ ਹੋਣਾ ਦੀ ਫ਼ੋਟੋ ਹੋ ਸਕਦੀ ਹੈ

ਰਮਨਦੀਪ ਕੌਰ ਰੰਮੀ
ਗਿੱਦੜਬਾਹਾ
8264988820
23 mar 21